ਹੌਕਿਆਂ ਦੇ ਨਾਲ ਮੌਸਮ ਵੀ ਸਰਦ ਹੋ ਗਏ
ਸਾਡੇ ਖੁੱਸ਼ੀਆਂ ਦੇ ਹੰਝੂ ਸਿੱਲ੍ਹੇ ਹੋ ਦਰਦ ਹੋ ਗਏ।
ਪੰਜਾਬ ਨੂੰ ਲੱਗੀ ਨਜ਼ਰ ਕੋਈ ਮਿਰਚਾਂ ਵਾਰੋ
ਜੁਆਨੋ ਨਸ਼ਿਆਂ ਮੂਹਰੇ ਨਾ ਤੁਸੀਂ ਸਿਦਕ
ਹਾਰੋਂ।।
ਸੋਨੇ ਰੰਗੀਂ ਧਰਤ ਨੂੰ ਸਿਵਿਆਂ ਦੀ ਰਾਖ ਦਾ ਵੱਟਣਾ
ਮਾਵਾਂ ਦੇ ਪੁੱਤ ਜਹਾਨੋਂ ਤੁਰ ਗਏ ਹੋਰ ਕੀ ਖੱਟਣਾ।
ਸੁੰਨੇ ਪਏ ਵਿਹੜੇ ਸੱਖਣੀਆਂ ਹੋਈਆਂ ਕੁੱਖਾਂ
ਨੀਵੀਂ ਪਾ ਬਾਬੁਲ ਬੈਠਾਂ ਜਿੰਦ ਖਾ ਲਈ ਦੁੱਖਾਂ।।
ਦਰ ਤੇਰਾ ਬਲ ਤੇਰਾ,ਦਾਤਾ ਹੁਕਮ ਵੀ ਚਲੇ ਤੇਰਾ
ਇਕੋ ਅਰਜ਼ ਰੱਬਾਂ ਮੋੜ ਦੇ ਨੱਚਦਾ ਪੰਜਾਬ
ਮੇਰਾ।
ਛਿੰਝਾਂ,ਮੇਲਿਆਂ,ਅਖਾੜਿਆਂ,ਤ੍ਰਿੰਝਣਾ, ਤੀਆਂ,ਮੇਲੇ
ਅਰਦਾਸ ਮੇਰੀ ਬਾਬਿਆਂ ਨਾਲ ਸੱਥਾਂ ਵਿੱਚ ਜੁਆਨੀ ਖੇਲੇ।।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।