Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

World

ਪਾਬੰਦੀ ਦੇ ਬਾਵਜੂਦ ਪਾਕਿਸਤਾਨ ‘ਚ ਛਾਇਆ ‘ਧੁਰੰਧਰ’, ਬਿਲਾਵਲ ਭੁੱਟੋ ਦੀ ਮੌਜੂਦਗੀ ‘ਚ ਵੱਜਿਆ ਫਿਲਮ ਦਾ ਹਿੱਟ ਗਾਣਾ

Updated on Thursday, December 18, 2025 15:03 PM IST

ਇਸਲਾਮਾਬਾਦ ਵੱਲੋਂ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਭਾਰਤੀ ਜਾਸੂਸੀ ਥ੍ਰਿਲਰ ਫਿਲਮ ‘ਧੁਰੰਧਰ’ ਪਾਕਿਸਤਾਨ ਵਿੱਚ ਲੋਕਪ੍ਰਿਯਤਾ ਦੀ ਨਵੀਂ ਲਹਿਰ ‘ਤੇ ਸਵਾਰ ਦਿਖਾਈ ਦੇ ਰਹੀ ਹੈ। ਇੱਕ ਪਾਸੇ ਜਿੱਥੇ ਪਾਕਿਸਤਾਨੀ ਸਿਆਸਤਦਾਨ ਫਿਲਮ ਨੂੰ “ਪਾਕਿਸਤਾਨ ਵਿਰੋਧੀ” ਕਰਾਰ ਦੇ ਕੇ ਕੇਸ ਦਰਜ ਕਰਵਾ ਰਹੇ ਹਨ, ਓਥੇ ਹੀ ਫਿਲਮ ਦਾ ਵਾਇਰਲ ਗਾਣਾ FA9LA ਦੇਸ਼ ਭਰ ਦੀਆਂ ਪਾਰਟੀਆਂ ਦੀ ਸ਼ਾਨ ਬਣਿਆ ਹੋਇਆ ਹੈ।

ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਜਿਸ ਵਿੱਚ ਬਹਿਰੀਨ ਦੇ ਕਲਾਕਾਰ ਨਵਾਫ਼ ਫਾਹਿਦ (ਫਲਿੱਪਰਾਚੀ) ਦਾ ਗਾਇਆ FA9LA ਗਾਣਾ ਪਾਕਿਸਤਾਨ ਦੀ ਇੱਕ ਪਾਰਟੀ ਵਿੱਚ ਵੱਜਦਾ ਨਜ਼ਰ ਆ ਰਿਹਾ ਹੈ। ਇਸ ਪਾਰਟੀ ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ (PPP) ਦੇ ਮੁਖੀ ਬਿਲਾਵਲ ਭੁੱਟੋ ਵੀ ਮੌਜੂਦ ਸਨ। ਵੀਡੀਓ ਵਿੱਚ ਬਿਲਾਵਲ ਭੁੱਟੋ ਦਾ ਸਟੇਜ ‘ਤੇ ਸਵਾਗਤ ਕੀਤਾ ਜਾਂਦਾ ਹੈ ਅਤੇ ਪਿੱਛੇ ‘ਧੁਰੰਧਰ’ ਦਾ ਗਾਣਾ ਚੱਲ ਰਿਹਾ ਹੁੰਦਾ ਹੈ, ਹਾਲਾਂਕਿ ਫਿਲਮ ਦੇਸ਼ ਵਿੱਚ ਬੈਨ ਹੈ।

FA9LA ਗਾਣਾ ਫਿਲਮ ਦੇ ਸਭ ਤੋਂ ਚਰਚਿਤ ਕਿਰਦਾਰ ਰਹਮਾਨ ਡਾਕੂ ਨਾਲ ਜੁੜਿਆ ਹੈ, ਜਿਸ ਦਾ ਰੋਲ ਅਕਸ਼ੇ ਖੰਨਾ ਨੇ ਨਿਭਾਇਆ ਹੈ। ਇਹੀ ਨਹੀਂ, ਬਿਲਾਵਲ ਭੁੱਟੋ ਦੀ PPP ਪਾਰਟੀ ਨੇ ਖੁਦ ਕਰਾਚੀ ਦੀ ਅਦਾਲਤ ਵਿੱਚ ਫਿਲਮ ਖ਼ਿਲਾਫ਼ ਅਰਜ਼ੀ ਦਾਇਰ ਕਰਕੇ ਸਵਰਗਵਾਸੀ ਬੇਨਜ਼ੀਰ ਭੁੱਟੋ ਦੀਆਂ ਤਸਵੀਰਾਂ ਦੇ ਇਸਤੇਮਾਲ ‘ਤੇ ਐਤਰਾਜ਼ ਜਤਾਇਆ ਹੈ ਅਤੇ ਫਿਲਮ ਦੀ ਕਾਸਟ ਤੇ ਕਰੂ ਖ਼ਿਲਾਫ਼ FIR ਦੀ ਮੰਗ ਕੀਤੀ ਹੈ।

‘ਧੁਰੰਧਰ’ ‘ਤੇ ਪਾਬੰਦੀ, ਪਰ ਡਿਜ਼ਿਟਲ ਮੋਰਚੇ ‘ਤੇ ਨਾਕਾਮੀ

ਪਾਕਿਸਤਾਨ ਅਤੇ ਕੁਝ ਗਲਫ਼ ਦੇਸ਼ਾਂ ਨੇ ‘ਧੁਰੰਧਰ’ ਨੂੰ “ਨਕਾਰਾਤਮਕ ਪ੍ਰਚਾਰ” ਦਾ ਦੋਸ਼ ਲਗਾ ਕੇ ਬੈਨ ਕੀਤਾ ਹੈ। ਫਿਲਮ 1999 ਕਾਂਧਾਰ ਹਾਈਜੈਕਿੰਗ, 26/11 ਮੁੰਬਈ ਹਮਲੇ ਅਤੇ ਲਿਆਰੀ ਗੈਂਗ ਵਾਰਜ਼ ਵਰਗੇ ਸੰਵੇਦਨਸ਼ੀਲ ਮੋਜੂਆਂ ‘ਤੇ ਆਧਾਰਿਤ ਹੈ, ਜੋ ਪਾਕਿਸਤਾਨੀ ਸਥਾਪਨਾ ਨੂੰ ਰਾਸ ਨਹੀਂ ਆਏ।

ਹਾਲਾਂਕਿ, ਡਿਜ਼ਿਟਲ ਮਾਧਿਅਮ ‘ਤੇ ਪਾਬੰਦੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਰਿਪੋਰਟਾਂ ਮੁਤਾਬਕ, ਸਿਰਫ਼ ਦੋ ਹਫ਼ਤਿਆਂ ਵਿੱਚ ਪਾਕਿਸਤਾਨ ‘ਚ ਫਿਲਮ ਦੀਆਂ ਕਰੀਬ 20 ਲੱਖ ਗੈਰਕਾਨੂੰਨੀ ਡਾਊਨਲੋਡਿੰਗਜ਼ ਹੋ ਚੁੱਕੀਆਂ ਹਨ। ਇਹ ਪਾਕਿਸਤਾਨ ਦੀ ਸਭ ਤੋਂ ਵੱਧ ਪਾਇਰੇਟ ਕੀਤੀ ਜਾਣ ਵਾਲੀ ਫਿਲਮ ਬਣ ਗਈ ਹੈ, ਜਿਸ ਨੇ ਰਜਨੀਕਾਂਤ ਦੀ ‘2.0’ ਅਤੇ ਸ਼ਾਹਰੁਖ਼ ਖਾਨ ਦੀ ‘ਰਈਸ’ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਭਾਵੇਂ ਪਾਬੰਦੀ ਕਾਰਨ ਨਿਰਮਾਤਿਆਂ ਨੂੰ 50–60 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੋਵੇ, ਪਰ ਫਿਲਮ ਦਾ ਸੰਦੇਸ਼ ਪਾਕਿਸਤਾਨ ਤੱਕ ਪਹੁੰਚ ਚੁੱਕਾ ਹੈ। ਖ਼ਾਸ ਕਰਕੇ ਲਿਆਰੀ ਦੀ ਪੇਸ਼ਕਾਰੀ ਨੂੰ ਲੈ ਕੇ ਪਾਕਿਸਤਾਨੀ ਹਕੂਮਤ ਕਾਫ਼ੀ ਨਾਰਾਜ਼ ਦਿਖਾਈ ਦੇ ਰਹੀ ਹੈ, ਜਿਸ ਕਾਰਨ ਹੁਣ ਲਿਆਰੀ ਨੂੰ “ਸਕਾਰਾਤਮਕ ਰੂਪ” ਵਿੱਚ ਦਿਖਾਉਣ ਲਈ ਇੱਕ ਹੋਰ ਫਿਲਮ ਨੂੰ ਤੁਰੰਤ ਤੌਰ ‘ਤੇ ਤਿਆਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

ਸਟਾਰ ਕਾਸਟ ਅਤੇ ਕਹਾਣੀ

‘ਧੁਰੰਧਰ’ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ ਵਿੱਚ ਹਨ, ਜੋ ਹਮਜ਼ਾ ਨਾਮਕ ਭਾਰਤੀ ਜਾਸੂਸ ਦਾ ਕਿਰਦਾਰ ਨਿਭਾਉਂਦੇ ਹਨ, ਜੋ ਪਾਕਿਸਤਾਨ ਦੇ ਲਿਆਰੀ ਇਲਾਕੇ ਵਿੱਚ ਦਾਖ਼ਲ ਹੋ ਕੇ ISI ਦੀ ਸਹਾਇਤਾ ਨਾਲ ਚੱਲ ਰਹੇ ਦਹਿਸ਼ਤਗਰਦ ਨੈਟਵਰਕ ਨੂੰ ਤੋੜਦਾ ਹੈ। ਫਿਲਮ ਦੀ ਕਾਸਟ ਵਿੱਚ ਅਕਸ਼ੇ ਖੰਨਾ, ਸੰਜੇ ਦੱਤ, ਆਰ. ਮਾਧਵਨ, ਅਰਜੁਨ ਰਾਮਪਾਲ ਅਤੇ ਰਾਕੇਸ਼ ਬੇਦੀ ਵੀ ਸ਼ਾਮਲ ਹਨ।

 
 
 
Have something to say? Post your comment
ਚੈਥਮ ਟਾਪੂਆਂ ਦੀ ਵਰ੍ਹੇਗੰਢ ’ਤੇ ਵਿਸ਼ੇਸ਼ — ਮੋਰੀਓਰੀ ਵਿਰਸਾ ਅਤੇ ਨਿਊਜ਼ੀਲੈਂਡ ਤੋਂ 45 ਮਿੰਟ ਅੱਗੇ ਚੱਲਦੀਆਂ ਘੜੀਆਂ

: ਚੈਥਮ ਟਾਪੂਆਂ ਦੀ ਵਰ੍ਹੇਗੰਢ ’ਤੇ ਵਿਸ਼ੇਸ਼ — ਮੋਰੀਓਰੀ ਵਿਰਸਾ ਅਤੇ ਨਿਊਜ਼ੀਲੈਂਡ ਤੋਂ 45 ਮਿੰਟ ਅੱਗੇ ਚੱਲਦੀਆਂ ਘੜੀਆਂ

ਟੌਰੰਗਾ ਦੇ ਵਿਅਕਤੀ ਨੇ ਬੋਨਸ ਟਿਕਟ ਨਾਲ ਜਿੱਤੇ ਦਸ ਲੱਖ ਨਿਊਜ਼ੀਲੈਂਡ ਡਾਲਰ

: ਟੌਰੰਗਾ ਦੇ ਵਿਅਕਤੀ ਨੇ ਬੋਨਸ ਟਿਕਟ ਨਾਲ ਜਿੱਤੇ ਦਸ ਲੱਖ ਨਿਊਜ਼ੀਲੈਂਡ ਡਾਲਰ

ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਲਈ ਕਿਵੇਂ ਤਿਆਰ ਹੋਈਏ

: ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਲਈ ਕਿਵੇਂ ਤਿਆਰ ਹੋਈਏ

ਨਿਊਜ਼ੀਲੈਂਡ ਵਿੱਚ ਪੰਜਾਬੀ ਦੇ ਲੈਵਲ 4 ਕੋਰਸ ਨੂੰ ਸਰਕਾਰੀ ਮਾਨਤਾ, ਪਹਿਲਾ ਬੈਚ 2027 ਦੇ ਸ਼ੁਰੂ ਵਿੱਚ

: ਨਿਊਜ਼ੀਲੈਂਡ ਵਿੱਚ ਪੰਜਾਬੀ ਦੇ ਲੈਵਲ 4 ਕੋਰਸ ਨੂੰ ਸਰਕਾਰੀ ਮਾਨਤਾ, ਪਹਿਲਾ ਬੈਚ 2027 ਦੇ ਸ਼ੁਰੂ ਵਿੱਚ

ਹੇਸਟਿੰਗਜ਼ ਵਿੱਚ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, 35 ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਸ਼ੁਰੂਆਤ

: ਹੇਸਟਿੰਗਜ਼ ਵਿੱਚ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, 35 ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਸ਼ੁਰੂਆਤ

ਨਿਊਜ਼ੀਲੈਂਡ ਵਿੱਚ ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ 4 ਦਸੰਬਰ ਨੂੰ ਕਾਗਜ਼ ’ਤੇ ਮੁੜ ਦੇਣ ਦਾ ਮੌਕਾ

: ਨਿਊਜ਼ੀਲੈਂਡ ਵਿੱਚ ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ 4 ਦਸੰਬਰ ਨੂੰ ਕਾਗਜ਼ ’ਤੇ ਮੁੜ ਦੇਣ ਦਾ ਮੌਕਾ

ਨਿਊਜ਼ੀਲੈਂਡ ਵਿੱਚ ਹੋਟਲ ਬੁਕਿੰਗ ਦੇ ਨਾਂ ’ਤੇ ਠੱਗੀ, ਯਾਤਰੀਆਂ ਨੂੰ ਭੁਗਤਾਨ ਤੋਂ ਪਹਿਲਾਂ ਪੁਸ਼ਟੀ ਕਰਨ ਦੀ ਅਪੀਲ

: ਨਿਊਜ਼ੀਲੈਂਡ ਵਿੱਚ ਹੋਟਲ ਬੁਕਿੰਗ ਦੇ ਨਾਂ ’ਤੇ ਠੱਗੀ, ਯਾਤਰੀਆਂ ਨੂੰ ਭੁਗਤਾਨ ਤੋਂ ਪਹਿਲਾਂ ਪੁਸ਼ਟੀ ਕਰਨ ਦੀ ਅਪੀਲ

ਸ਼ੇਨਜ਼ੇਨ ਵਿੱਚ ਟਰੰਪ, ਸ਼ੀ ਤੇ ਪੁਤਿਨ ਦੀ ਮੁਲਾਕਾਤ ਮਗਰੋਂ ਪ੍ਰਮਾਣੂ ਜੰਗ ਵਿਰੁੱਧ ਸਾਂਝਾ ਐਲਾਨ

: ਸ਼ੇਨਜ਼ੇਨ ਵਿੱਚ ਟਰੰਪ, ਸ਼ੀ ਤੇ ਪੁਤਿਨ ਦੀ ਮੁਲਾਕਾਤ ਮਗਰੋਂ ਪ੍ਰਮਾਣੂ ਜੰਗ ਵਿਰੁੱਧ ਸਾਂਝਾ ਐਲਾਨ

ਪਾਕਿਸਤਾਨ ਦੇ ਬੈਂਕ ਆਫ਼ ਪੰਜਾਬ ਨੂੰ ਛੋਟੇ ਕਾਰੋਬਾਰਾਂ ਲਈ ਵਿੱਤੀ ਸੇਵਾਵਾਂ ਦਾ ਕੌਮਾਂਤਰੀ ਪੁਰਸਕਾਰ

: ਪਾਕਿਸਤਾਨ ਦੇ ਬੈਂਕ ਆਫ਼ ਪੰਜਾਬ ਨੂੰ ਛੋਟੇ ਕਾਰੋਬਾਰਾਂ ਲਈ ਵਿੱਤੀ ਸੇਵਾਵਾਂ ਦਾ ਕੌਮਾਂਤਰੀ ਪੁਰਸਕਾਰ

ਟਾਕਾਨੀਨੀ ਹਾਦਸਾ: ਭਾਈਚਾਰੇ ਨੇ ਤਿੰਨ ਪੰਜਾਬੀ ਮ੍ਰਿਤਕਾਂ ਦੇ ਨਾਂ ਦੱਸੇ; ਦੇਹਾਂ ਭਾਰਤ ਭੇਜਣ ਦੀ ਤਿਆਰੀ

: ਟਾਕਾਨੀਨੀ ਹਾਦਸਾ: ਭਾਈਚਾਰੇ ਨੇ ਤਿੰਨ ਪੰਜਾਬੀ ਮ੍ਰਿਤਕਾਂ ਦੇ ਨਾਂ ਦੱਸੇ; ਦੇਹਾਂ ਭਾਰਤ ਭੇਜਣ ਦੀ ਤਿਆਰੀ

X