Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

World

ਦੂਜੇ ਕਾਰਜਕਾਲ ਦੇ 10 ਮਹੀਨਿਆਂ ‘ਚ 8 ਜੰਗਾਂ ਖਤਮ ਕਰਨ ਦਾ ਟਰੰਪ ਦਾ ਦਾਅਵਾ, ਟੈਰਿਫ਼ ਨੂੰ ਦੱਸਿਆ ਆਪਣਾ ਮਨਪਸੰਦ ਸ਼ਬਦ

Updated on Thursday, December 18, 2025 14:30 PM IST

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ 10 ਮਹੀਨਿਆਂ ਦੌਰਾਨ ਦੁਨੀਆ ਭਰ ਵਿੱਚ ਘੱਟੋ-ਘੱਟ ਆਠ ਜੰਗਾਂ ਨਿਪਟਾਉਣ ਦਾ ਦਾਅਵਾ ਮੁੜ ਦੁਹਰਾਇਆ ਹੈ। 2026 ਲਈ ਆਪਣੀ ਸਰਕਾਰ ਦਾ ਐਜੰਡਾ ਪੇਸ਼ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਵਿਦੇਸ਼ ਅਤੇ ਵਪਾਰ ਨੀਤੀ ਨੇ ਅਮਰੀਕਾ ਦੀ ਤਾਕਤ ਮੁੜ ਬਹਾਲ ਕੀਤੀ ਹੈ, ਹਾਲਾਂਕਿ ਇਸ ਦੌਰਾਨ ਉਨ੍ਹਾਂ ਦੀ ਲੋਕਪ੍ਰਿਯਤਾ ਵਿੱਚ ਕਮੀ ਵੀ ਦਰਜ ਕੀਤੀ ਗਈ ਹੈ।

ਟਰੰਪ ਨੇ ਕਿਹਾ, “ਮੈਂ ਅਮਰੀਕਾ ਦੀ ਤਾਕਤ ਮੁੜ ਸਥਾਪਿਤ ਕੀਤੀ, 10 ਮਹੀਨਿਆਂ ਵਿੱਚ 8 ਜੰਗਾਂ ਖਤਮ ਕਰਵਾਈਆਂ, ਇਰਾਨ ਦੇ ਪਰਮਾਣੂ ਖ਼ਤਰੇ ਨੂੰ ਤਬਾਹ ਕੀਤਾ ਅਤੇ ਗਾਜ਼ਾ ਦੀ ਜੰਗ ਨੂੰ ਅੰਤ ਤੱਕ ਲਿਆਂਦਾ। ਇਸ ਨਾਲ ਮੱਧ ਪੂਰਬ ਵਿੱਚ 3000 ਸਾਲਾਂ ਬਾਅਦ ਪਹਿਲੀ ਵਾਰ ਸ਼ਾਂਤੀ ਆਈ ਹੈ।”

ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਕਾਮਯਾਬੀਆਂ ਦਾ ਸਿਰਾ ਟੈਰਿਫ਼ ਨੀਤੀ ਨੂੰ ਦਿੱਤਾ ਅਤੇ “ਟੈਰਿਫ਼” ਨੂੰ ਆਪਣਾ ਸਭ ਤੋਂ ਮਨਪਸੰਦ ਸ਼ਬਦ ਕਰਾਰ ਦਿੱਤਾ। ਟਰੰਪ ਨੇ ਦਾਅਵਾ ਕੀਤਾ ਕਿ ਟੈਰਿਫ਼ਾਂ ਕਾਰਨ ਅਮਰੀਕਾ ਵਿੱਚ 18 ਟ੍ਰਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਆਇਆ ਹੈ, ਜਿਸ ਨਾਲ ਨੌਕਰੀਆਂ, ਤਨਖ਼ਾਹਾਂ ਵਿੱਚ ਵਾਧਾ, ਉਦਯੋਗਿਕ ਵਿਕਾਸ ਅਤੇ ਕੌਮੀ ਸੁਰੱਖਿਆ ਮਜ਼ਬੂਤ ਹੋਈ ਹੈ।

ਟਰੰਪ ਨੇ ਕਿਹਾ, “ਜੇ ਕੰਪਨੀਆਂ ਅਮਰੀਕਾ ਵਿੱਚ ਨਿਰਮਾਣ ਕਰਦੀਆਂ ਹਨ ਤਾਂ ਉਨ੍ਹਾਂ ‘ਤੇ ਕੋਈ ਟੈਰਿਫ਼ ਨਹੀਂ। ਇਸ ਲਈ ਕੰਪਨੀਆਂ ਰਿਕਾਰਡ ਗਿਣਤੀ ਵਿੱਚ ਵਾਪਸ ਅਮਰੀਕਾ ਆ ਰਹੀਆਂ ਹਨ ਅਤੇ ਨਵੇਂ ਕਾਰਖ਼ਾਨੇ ਲਗਾ ਰਹੀਆਂ ਹਨ।”

ਉਨ੍ਹਾਂ ਨੇ ਪਿਛਲੀ ਬਾਈਡਨ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ “ਇੱਕ ਗੰਭੀਰ ਗੜਬੜ” ਵਿਰਾਸਤ ਵਿੱਚ ਮਿਲੀ ਸੀ, ਜਿਸ ਨੂੰ ਹੁਣ ਠੀਕ ਕੀਤਾ ਜਾ ਰਿਹਾ ਹੈ। ਟਰੰਪ ਨੇ ਖੁੱਲ੍ਹੀਆਂ ਸਰਹੱਦਾਂ, ਅਪਰਾਧ, ਵਪਾਰਕ ਸੌਦੇ ਅਤੇ ਫੈਡਰਲ ਸਰਕਾਰ ਨੂੰ “ਬੀਮਾਰ ਅਤੇ ਭ੍ਰਿਸ਼ਟ” ਕਰਾਰ ਦਿੱਤਾ।

ਗੈਰਕਾਨੂੰਨੀ ਇਮੀਗ੍ਰੇਸ਼ਨ ਬਾਰੇ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੂਜੇ ਕਾਰਜਕਾਲ ਦੌਰਾਨ ਹੁਣ ਤੱਕ “ਇੱਕ ਵੀ ਗੈਰਕਾਨੂੰਨੀ ਪ੍ਰਵਾਸੀ” ਅਮਰੀਕਾ ਵਿੱਚ ਦਾਖ਼ਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਦੱਖਣੀ ਸਰਹੱਦ ‘ਤੇ ਕੜੇ ਕਦਮ ਚੁੱਕ ਕੇ ਇਹ ਅਸੰਭਵ ਲੱਗਣ ਵਾਲਾ ਟੀਚਾ ਹਾਸਲ ਕੀਤਾ ਗਿਆ।

ਇਸ ਤੋਂ ਇਲਾਵਾ, ਟਰੰਪ ਨੇ ਫੌਜੀ ਜਵਾਨਾਂ ਲਈ ਕਰਿਸਮਸ ਤੋਂ ਪਹਿਲਾਂ ਵੱਡੇ ਤੋਹਫ਼ੇ ਦਾ ਐਲਾਨ ਕਰਦੇ ਹੋਏ ਕਿਹਾ ਕਿ 14.5 ਲੱਖ ਤੋਂ ਵੱਧ ਸੈਨਿਕਾਂ ਨੂੰ 1,776 ਡਾਲਰ ਦਾ “ਵਾਰੀਅਰ ਡਿਵਿਡੈਂਡ” ਦਿੱਤਾ ਜਾਵੇਗਾ, ਜੋ 1776 ਵਿੱਚ ਦੇਸ਼ ਦੀ ਸਥਾਪਨਾ ਦੀ ਯਾਦ ਵਿੱਚ ਹੋਵੇਗਾ।

ਹਾਲਾਂਕਿ, ਟਰੰਪ ਦੇ “ਆਠ ਜੰਗਾਂ ਖਤਮ ਕਰਨ” ਵਾਲੇ ਦਾਅਵੇ ‘ਤੇ ਵਿਸ਼ਲੇਸ਼ਕ ਸਵਾਲ ਉਠਾਉਂਦੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ ਵਿੱਚ ਇਹ ਜੰਗਾਂ ਨਹੀਂ ਸਨ, ਸਗੋਂ ਲੰਬੇ ਸਮੇਂ ਤੋਂ ਚੱਲ ਰਹੇ ਕੂਟਨੀਤਿਕ ਵਿਵਾਦ ਸਨ, ਜਦਕਿ ਕੁਝ ਟਕਰਾਅ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਏ।

Have something to say? Post your comment
ਚੈਥਮ ਟਾਪੂਆਂ ਦੀ ਵਰ੍ਹੇਗੰਢ ’ਤੇ ਵਿਸ਼ੇਸ਼ — ਮੋਰੀਓਰੀ ਵਿਰਸਾ ਅਤੇ ਨਿਊਜ਼ੀਲੈਂਡ ਤੋਂ 45 ਮਿੰਟ ਅੱਗੇ ਚੱਲਦੀਆਂ ਘੜੀਆਂ

: ਚੈਥਮ ਟਾਪੂਆਂ ਦੀ ਵਰ੍ਹੇਗੰਢ ’ਤੇ ਵਿਸ਼ੇਸ਼ — ਮੋਰੀਓਰੀ ਵਿਰਸਾ ਅਤੇ ਨਿਊਜ਼ੀਲੈਂਡ ਤੋਂ 45 ਮਿੰਟ ਅੱਗੇ ਚੱਲਦੀਆਂ ਘੜੀਆਂ

ਟੌਰੰਗਾ ਦੇ ਵਿਅਕਤੀ ਨੇ ਬੋਨਸ ਟਿਕਟ ਨਾਲ ਜਿੱਤੇ ਦਸ ਲੱਖ ਨਿਊਜ਼ੀਲੈਂਡ ਡਾਲਰ

: ਟੌਰੰਗਾ ਦੇ ਵਿਅਕਤੀ ਨੇ ਬੋਨਸ ਟਿਕਟ ਨਾਲ ਜਿੱਤੇ ਦਸ ਲੱਖ ਨਿਊਜ਼ੀਲੈਂਡ ਡਾਲਰ

ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਲਈ ਕਿਵੇਂ ਤਿਆਰ ਹੋਈਏ

: ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਲਈ ਕਿਵੇਂ ਤਿਆਰ ਹੋਈਏ

ਨਿਊਜ਼ੀਲੈਂਡ ਵਿੱਚ ਪੰਜਾਬੀ ਦੇ ਲੈਵਲ 4 ਕੋਰਸ ਨੂੰ ਸਰਕਾਰੀ ਮਾਨਤਾ, ਪਹਿਲਾ ਬੈਚ 2027 ਦੇ ਸ਼ੁਰੂ ਵਿੱਚ

: ਨਿਊਜ਼ੀਲੈਂਡ ਵਿੱਚ ਪੰਜਾਬੀ ਦੇ ਲੈਵਲ 4 ਕੋਰਸ ਨੂੰ ਸਰਕਾਰੀ ਮਾਨਤਾ, ਪਹਿਲਾ ਬੈਚ 2027 ਦੇ ਸ਼ੁਰੂ ਵਿੱਚ

ਹੇਸਟਿੰਗਜ਼ ਵਿੱਚ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, 35 ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਸ਼ੁਰੂਆਤ

: ਹੇਸਟਿੰਗਜ਼ ਵਿੱਚ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, 35 ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਸ਼ੁਰੂਆਤ

ਨਿਊਜ਼ੀਲੈਂਡ ਵਿੱਚ ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ 4 ਦਸੰਬਰ ਨੂੰ ਕਾਗਜ਼ ’ਤੇ ਮੁੜ ਦੇਣ ਦਾ ਮੌਕਾ

: ਨਿਊਜ਼ੀਲੈਂਡ ਵਿੱਚ ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ 4 ਦਸੰਬਰ ਨੂੰ ਕਾਗਜ਼ ’ਤੇ ਮੁੜ ਦੇਣ ਦਾ ਮੌਕਾ

ਨਿਊਜ਼ੀਲੈਂਡ ਵਿੱਚ ਹੋਟਲ ਬੁਕਿੰਗ ਦੇ ਨਾਂ ’ਤੇ ਠੱਗੀ, ਯਾਤਰੀਆਂ ਨੂੰ ਭੁਗਤਾਨ ਤੋਂ ਪਹਿਲਾਂ ਪੁਸ਼ਟੀ ਕਰਨ ਦੀ ਅਪੀਲ

: ਨਿਊਜ਼ੀਲੈਂਡ ਵਿੱਚ ਹੋਟਲ ਬੁਕਿੰਗ ਦੇ ਨਾਂ ’ਤੇ ਠੱਗੀ, ਯਾਤਰੀਆਂ ਨੂੰ ਭੁਗਤਾਨ ਤੋਂ ਪਹਿਲਾਂ ਪੁਸ਼ਟੀ ਕਰਨ ਦੀ ਅਪੀਲ

ਸ਼ੇਨਜ਼ੇਨ ਵਿੱਚ ਟਰੰਪ, ਸ਼ੀ ਤੇ ਪੁਤਿਨ ਦੀ ਮੁਲਾਕਾਤ ਮਗਰੋਂ ਪ੍ਰਮਾਣੂ ਜੰਗ ਵਿਰੁੱਧ ਸਾਂਝਾ ਐਲਾਨ

: ਸ਼ੇਨਜ਼ੇਨ ਵਿੱਚ ਟਰੰਪ, ਸ਼ੀ ਤੇ ਪੁਤਿਨ ਦੀ ਮੁਲਾਕਾਤ ਮਗਰੋਂ ਪ੍ਰਮਾਣੂ ਜੰਗ ਵਿਰੁੱਧ ਸਾਂਝਾ ਐਲਾਨ

ਪਾਕਿਸਤਾਨ ਦੇ ਬੈਂਕ ਆਫ਼ ਪੰਜਾਬ ਨੂੰ ਛੋਟੇ ਕਾਰੋਬਾਰਾਂ ਲਈ ਵਿੱਤੀ ਸੇਵਾਵਾਂ ਦਾ ਕੌਮਾਂਤਰੀ ਪੁਰਸਕਾਰ

: ਪਾਕਿਸਤਾਨ ਦੇ ਬੈਂਕ ਆਫ਼ ਪੰਜਾਬ ਨੂੰ ਛੋਟੇ ਕਾਰੋਬਾਰਾਂ ਲਈ ਵਿੱਤੀ ਸੇਵਾਵਾਂ ਦਾ ਕੌਮਾਂਤਰੀ ਪੁਰਸਕਾਰ

ਟਾਕਾਨੀਨੀ ਹਾਦਸਾ: ਭਾਈਚਾਰੇ ਨੇ ਤਿੰਨ ਪੰਜਾਬੀ ਮ੍ਰਿਤਕਾਂ ਦੇ ਨਾਂ ਦੱਸੇ; ਦੇਹਾਂ ਭਾਰਤ ਭੇਜਣ ਦੀ ਤਿਆਰੀ

: ਟਾਕਾਨੀਨੀ ਹਾਦਸਾ: ਭਾਈਚਾਰੇ ਨੇ ਤਿੰਨ ਪੰਜਾਬੀ ਮ੍ਰਿਤਕਾਂ ਦੇ ਨਾਂ ਦੱਸੇ; ਦੇਹਾਂ ਭਾਰਤ ਭੇਜਣ ਦੀ ਤਿਆਰੀ

X