Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਸੰਘਰਸ਼ ਦੇ ਦੌਰ ਦਾ ਦੂਸਰਾ ਅਡੀਸ਼ਨ ਕੈਨੇਡਾ ਦੇ ਬੀ.ਸੀ ਵਿੱਚ ਸਿੱਖ ਆਗੂਆਂ ਨੇ ਜਾਰੀ ਕੀਤਾ

Updated on Thursday, December 18, 2025 14:08 PM IST

 ਬੀ.ਸੀ-ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਲਿਖੀ ਅਤੇ ਬੀਬੀ ਰਸ਼ਪਿੰਦਰ ਕੌਰ ਗਿੱਲ ਵੱਲੋਂ ਸੰਪਾਦਤ ਕੀਤੀ ਗਈ ਕਿਤਾਬ ਸੰਘਰਸ਼ ਦਾ ਦੌਰ ਦਾ ਦੂਸਰਾ ਅਡੀਸ਼ਨ ਕੈਨੇਡਾ ਦੇ ਬੀ.ਸੀ ਵਿੱਚ ਖਾਲਿਸਤਾਨੀ ਆਗੂਆਂ ਅਤੇ ਸ਼ਹੀਦ ਪਰਿਵਾਰਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਜਾਰੀ ਕੀਤਾ ਗਿਆ। ਗੁਰੂਦੁਆਰਾ ਸੁਖ ਸਾਗਰ ਖਾਲਸਾ ਦੀਵਾਨ ਸੁਸਾਇਟੀ, ਵੈਸਟ ਮਨਿਸਟਰ, ਬੀ.ਸੀ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ। ਉਪਰੰਤ ਸਜੇ ਹੋਏ ਭਾਰੀ ਦੀਵਾਨ ਦੌਰਾਨ ਪੰਥਕ ਬੁਲਾਰਿਆਂ ਨੇ ਆਪਣੇ ਵਿਚਾਰਾਂ ਦਾ ਇਜ਼ਹਾਰ ਕੀਤਾ ਅਤੇ ਰਾਗੀ-ਢਾਡੀ ਸਿੰਘਾਂ ਨੇ ਸ਼ਹੀਦਾਂ ਬਾਰੇ ਪ੍ਰਸੰਗ ਗਾਇਣ ਕੀਤੇ।ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਡਾਕਟਰ ਅਮਰਜੀਤ ਸਿੰਘ ਨੇ ਵਿਸਥਾਰ ਸਹਿਤ ਖਾਲਿਸਤਾਨ ਦੇ ਸੰਘਰਸ਼ ਬਾਰੇ ਸਿੱਖ ਸੰਗਤਾਂ ਨਾਲ ਸਾਂਝ ਪਾਈ। ਉਪਰੰਤ ਡਾਕਟਰ ਅਮਰਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਸਹੋਤਾ, ਭਾਈ ਕੰਵਲਜੀਤ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਅਮਰਜੀਤ ਸਿੰਘ, ਢਾਡੀ ਰਸ਼ਪਾਲ ਸਿੰਘ 
ਪਮਾਲ ਅਤੇ ਸ਼ਹੀਦ ਪਰਿਵਾਰਾਂ ਵੱਲੋਂ ਸੰਘਰਸ਼ ਦਾ ਦੌਰ ਨਾਮੀ ਕਿਤਾਬ ਦਾ ਦੂਸਰਾ ਅਡੀਸ਼ਨ ਰਿਲੀਜ਼ ਕੀਤਾ ਗਿਆ। 
 
ਸਿੱਖ ਸੰਘਰਸ਼ ਦੌਰਾਨ ਸਿੱਖ ਨੌਜਵਾਨਾਂ ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਆਰਥਿਕ ਲਾਭ ਪ੍ਰਾਪਤ ਕਰਨ ਅਤੇ ਤਰੱਕੀਆਂ ਦੀ ਦੌੜ ਵਿੱਚ ਵੱਡੀ ਪੱਧਰ ਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ, ਜਿਹਨਾਂ ਦੀ ਸਹੀ ਗਿਣਤੀ ਕਰਨੀ ਵੀ ਮੁਸ਼ਕਿਲ ਹੈ। ਪੰਜਾਬ ਦੀਆਂ ਨਹਿਰਾਂ, ਡਰੇਨਾਂ ਦੇ ਪੁਲਾਂ ਅਤੇ ਚੌਰਾਹਿਆਂ ਨੂੰ ਸਿੱਖ ਨੌਜਵਾਨਾਂ ਦੇ ਖੂਨ ਨਾਲ ਲੱਥ-ਪੱਥ ਕੀਤਾ ਗਿਆ। ਉਹਨਾਂ ਜ਼ਾਲਮ ਪੁਲਿਸ ਅਧਿਕਾਰੀਆਂ ਦੀ ਕਾਲੀ ਸੂਚੀ, ਪੁਲਿਸ ਕੈਟਾਂ ਨੂੰ ਬੇਨਕਾਬ ਕਰਦੀ ਹੋਈ, ਸੰਘਰਸ਼ ਦੌਰਾਨ ਗੌਰਵਮਈ ਐਕਸ਼ਨਾਂ ਦੀ ਸਾਂਝ ਪਾਉਂਦੀ ਹੋਈ, ਸਿੱਖ ਬਜੁਰਗਾਂ ਦੇ ਅਦਿੱਖ ਯੋਗਦਾਨ ਨੂੰ ਰੂਪਮਾਨ ਕਰਦੀ ਹੋਈ ਅਤੇ ਸਿੱਖ ਪਰਿਵਾਰਾਂ ਵਿੱਚ ਸਿੱਖ ਜੁਝਾਰੂਆਂ ਪ੍ਰਤੀ ਪਿਆਰ ਅਤੇ ਸਨੇਹ ਦੀ ਗਵਾਹੀ ਭਰਦੀ ਹੋਈ ਕਿਤਾਬ ਸੰਘਰਸ਼ ਦਾ ਦੌਰ ਦਾ ਦੂਸਰਾ ਅਡੀਸ਼ਨ ਸਿੱਖ ਸੰਗਤਾਂ ਦੇ ਪੜਨ ਵਾਸਤੇ ਉਪਲਬਧ ਹੋ ਚੁੱਕਾ ਹੈ। ਜਿਕਰਯੋਗ ਹੈ ਕਿ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ਵੱਲੋਂ ਅਰੰਭੇ ਹੋਏ ਸਿੱਖ ਸੰਘਰਸ਼ ਬਾਰੇ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਬਾਰੇ ਤਰਾਂ-ਤਰਾਂ ਦੇ ਭਰਮ ਭੁਲੇਖੇ ਪਾਏ ਜਾ ਰਹੇ ਹਨ। ਭਾਰਤ ਸਰਕਾਰ ਦੇ ਕਰਿੰਦੇ ਸਿੱਖ ਸ਼ਹੀਦਾਂ, ਸਿੱਖ ਜੁਝਾਰੂਆਂ ਅਤੇ ਸੰਘਰਸ਼ ਦੌਰਾਨ ਕੀਤੇ ਗਏ ਮਾਣਮੱਤੇ ਐਕਸ਼ਨਾਂ ਨੂੰ ਆਪਣੀ ਅਲੋਚਨਾ ਦਾ ਸ਼ਿਕਾਰ ਬਣਾ ਰਹੇ ਹਨ ਤਾਂ ਕਿ ਸਿੱਖ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ। ਲੰਗੜੇ ਲੂਲੇ ਵੀ  ਸਿੱਖ ਦੁਸ਼ਮਣ ਸਰਕਾਰਾਂ ਦੇ ਫੀਲੇ ਬਣਕੇ ਝੂਠੀਆਂ ਕਹਾਣੀਆਂ ਬਣਾ-ਬਣਾ ਕੇ ਆਪਣੇ ਕਮਰਿਆਂ ਵਿੱਚ ਬੈਠ ਕੇ ਸਿੱਖ ਸੰਘਰਸ਼, ਸਿੱਖ ਸ਼ਹੀਦਾਂ ਅਤੇ ਸ਼ਹੀਦਾਂ ਦੀ ਸੋਚ ਦੇ ਵਾਰਸ ਬਣਕੇ ਡੱਟ ਕੇ ਪਹਿਰਾ ਦੇ ਰਹੇ ਸਿੰਘਾਂ ਖਿਲਾਫ ਸੌ ਫੀਸਦੀ ਝੂਠ ਬੋਲ-ਬੋਲ ਸਿੱਖ ਦੁਸ਼ਮਣ ਲਾਬੀ ਨੂੰ ਖੁਸ਼ ਕਰ ਰਹੇ ਹਨ। ਸੰਘਰਸ਼ ਦਾ ਦੌਰ ਨਾਮੀ ਕਿਤਾਬ ਵਿੱਚ ਸਰਕਾਰ ਪੱਖੀ ਇਸ ਵਰਤਾਰੇ ਦਾ ਟਾਕਰਾ ਕਰਦਿਆਂ ਸਿੱਖ ਸੰਘਰਸ਼ ਦੇ ਪਾਕਿ ਪਵਿੱਤਰ ਅਕਸ ਨੂੰ ਸਹੀ ਅਰਥਾਂ ਵਿੱਚ ਬਿਆਨ ਕਰਨ ਦਾ ਯਤਨ ਕੀਤਾ ਗਿਆ ਹੈ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਲਿਖੀ ਗਈ ਅਤੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੀ ਪ੍ਰਧਾਨ ਬੀਬੀ ਰਸ਼ਪਿੰਦਰ ਕੌਰ ਗਿੱਲ ਵੱਲੋਂ ਸੰਪਾਦਤ ਕੀਤੀ ਗਈ ਕਿਤਾਬ ਸੰਘਰਸ਼ ਦਾ ਦੌਰ ਦਾ ਦੂਜਾ ਅਡੀਸ਼ਨ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ.  ਸਿਮਰਨਜੀਤ ਸਿੰਘ ਮਾਨ, ਸ.ਇਮਾਨ ਸਿੰਘ ਮਾਨ ਤੋਂ ਇਲਾਵਾ ਸ਼ਹੀਦ ਪਰਿਵਾਰਾਂ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਕਿਤਾਬ ਵਿੱਚ ਲੇਖਕ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਿੱਖ ਸੰਘਰਸ਼ ਦੌਰਾਨ ਵਾਪਰੀਆਂ ਅਨੇਕਾਂ ਹੀ ਹੱਡ ਬੀਤੀਆਂ ਘਟਨਾਵਾਂ ਦਾ ਵਰਨਣ ਕਰਦਿਆਂ ਅਨੇਕਾਂ ਯਾਦਾਂ ਦੀ ਸਾਂਝ ਪਾਈ ਹੈ। ਸੰਘਰਸ਼ ਦੌਰਾਨ ਸਿੱਖ ਪਰਿਵਾਰਾਂ ਵਿੱਚ ਜੁਝਾਰੂਆਂ ਪ੍ਰਤੀ ਅਥਾਹ ਪਿਆਰ ਅਤੇ ਸਤਿਕਾਰ ਦਾ ਵਰਨਣ ਹੈ ਉੱਥੇ ਮਾਤਾਵਾਂ ਅਤੇ ਬਜੁਰਗਾਂ ਵੱਲੋਂ ਜੁਝਾਰੂਆਂ ਦੀ ਚੜਦੀ ਕਲਾ ਵਾਸਤੇ ਪਾਏ ਗਏ ਅਦਿੱਖ ਯੋਗਦਾਨ ਦੀ ਸਾਂਝ ਹੈ। ਲੇਖਕ ਦੇ  ਹੱਡੀਂ ਹੰਢਾਏ ਅਤੇ ਅੱਖੀਂ ਵੇਖੇ ਸੰਘਰਸ਼ ਦੀ ਦਾਸਤਾਨ ਭਰਪੂਰ ਇਸ ਕਿਤਾਬ ਵਿੱਚ ਬਹੁਤ ਸਾਰੀਆਂ ਘਟਨਾਵਾਂ ਦਾ ਵਰਨਣ ਹੈ।
 
Have something to say? Post your comment
X