ਫਰੈਂਕਫੋਰਟ (ਜਰਮਨੀ) - ਸਰਬਜੀਤ ਸਿੰਘ ਬਨੂੜ-
“ਨਸ਼ੇ ਛੱਡੋ, ਕੋੜ ਵੱਡੋ” ਦੇ ਬੈਨਰ ਹੇਠ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿੱਚ ਯੂਰਪੀਅਨ ਆਫ਼ ਸਪੋਰਟਸ ਕਬੱਡੀ ਫੈਡਰੇਸ਼ਨ ਦੀ ਅਹਿਮ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਸੰਪੰਨ ਹੋਈ। ਇਸ ਮੀਟਿੰਗ ਵਿੱਚ ਸਾਲ 2026 ਦੇ ਆਉਣ ਵਾਲੇ ਕਬੱਡੀ ਸੀਜ਼ਨ ਦੌਰਾਨ ਯੂਰਪ ਭਰ ਵਿੱਚ ਕਰਵਾਏ ਜਾਣ ਵਾਲੇ ਟੂਰਨਾਮੈਂਟਾਂ ਸਬੰਧੀ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਪੂਰੇ ਯੂਰਪ ਤੋਂ ਆਏ ਕਬੱਡੀ ਪ੍ਰਬੰਧਕਾਂ ਨੇ ਹਿੱਸਾ ਲਿਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਬੱਡੀ ਨੂੰ ਨਸ਼ਾ-ਮੁਕਤ, ਅਨੁਸ਼ਾਸ਼ਿਤ ਅਤੇ ਉੱਚ ਪੱਧਰ ਦਾ ਖੇਡ ਮੰਚ ਬਣਾਇਆ ਜਾਵੇ। ਇਸ ਮੌਕੇ ਸਾਰੇ ਮੈਂਬਰਾਂ ਨੇ ਸਾਂਝੀ ਸਹਿਮਤੀ ਨਾਲ ਇਹ ਅਹਿਮ ਫੈਸਲਾ ਵੀ ਲਿਆ ਕਿ ਪੰਜਾਬ ਦੇ ਉਹ ਸਟਾਰ ਖਿਡਾਰੀ, ਜੋ ਹੁਣ ਤੱਕ ਅਣਗੌਲੇ ਰਹਿ ਗਏ ਹਨ, ਉਨ੍ਹਾਂ ਨੂੰ ਭਵਿੱਖ ਵਿੱਚ ਪੂਰੇ ਮੌਕੇ ਦਿੱਤੇ ਜਾਣਗੇ।
ਮੀਟਿੰਗ ਵਿੱਚ ਸਾਰੇ ਕਲੱਬ ਮੈਂਬਰਾਂ ਦੀ ਸਹਿਮਤੀ ਨਾਲ ਸਰਦਾਰ ਸੁਰਜੀਤ ਸਿੰਘ (ਹਾਲੈਂਡ) ਨੂੰ ਯੂਰਪੀਅਨ ਆਫ਼ ਸਪੋਰਟਸ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਫੈਡਰੇਸ਼ਨ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਯੂਰਪੀ ਦੇਸ਼ਾਂ ਤੋਂ ਮੈਂਬਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਭਾਈ ਸਤਨਾਮ ਸਿੰਘ ਖਾਲਸਾ, ਬੱਬੂ ਰਾਣੀਪੁਰ, ਪਿੰਦੂ ਔਜਲਾ, ਲਾਡੀ ਸਿੱਧਵਾਂਦੋਨਾ, ਹਿੰਦਾ ਭਾਣੋਂ ਲੰਘਾ, ਇਟਾਲੀਅਨ ਰਾਜਬੀਰ ਸਿੰਘ ਤੁੰਗ, ਫਰਾਂਸ ਲਖਵੀਰ ਸਿੰਘ ਲੱਖੀ ਫਰਾਸ , ਹਰਜਿੰਦਰ ਸਿੰਘ ਘੁੰਮਣ ਫਰਾਂਸ, ਦਵਿੰਦਰ ਸਿੰਘ ਘਲੋਟੀ ਜਰਮਨੀ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਜਰਮਨ ਕਬੱਡੀ ਕਲੱਬ ਸ਼ੇਰੇ-ਪੰਜਾਬ ਫਰੈਂਕਫਰਟ - ਪ੍ਰਧਾਨ ਬਲਵਿੰਦਰ ਸਿੰਘ ਵਿਰਕ, ਸਰਪ੍ਰਸਤ ਸੋਹਣ ਸਿੰਘ ਧਾਲੀਵਾਲ , ਮਨਜਿੰਦਰ ਸਿੰਘ ਰੰਧਾਵਾ, ਬਲਵਿੰਦਰ ਸਿੰਘ ਕੰਗ, ਹਰਮੀਤ ਸਿੰਘ ਲੇਹਲ, ਗੁਰਦਿਆਲ ਸਿੰਘ ਲਾਲੀ ਚੇਅਰਮੈਨ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਰੈਂਕਫਰਟ , ਹੀਰਾ ਸਿੰਘ ਮੱਤੇਵਾਲ ਜਨਰਲ ਸਕੱਤਰ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਰੈਂਕਫਰਟ , ਬਾਬਾ ਕਿਰਪਾਲ ਸਿੰਘ , ਤਜਿੰਦਰ ਸਿੰਘ , ਪਵਿੱਤਰ ਸਿੰਘ ਰੰਧਾਵਾ, ਦੇਬਾ ਮਠਿਆਈਆਂ ਵਾਲੇ, ਬਿੱਟੂ ਅਰਪਿੰਦਰ ਸਿੰਘ,ਹਰਪਾਲ ਸਿੰਘ ਸਾਹੀ, ਗਗਨਦੀਪ ਸਿੰਘ ਔਜਲਾ,ਵਰਨਜੀਤ ਸਿੰਘ, ਜਗਦੀਪ ਸਿੰਘ, ਕਾਲਾ ਭਾਜੀ, ਸ਼ਮਸ਼ੇਰ ਸਿੰਘ ਭਕਨਾ, ਚਾਚਾ ਚਰਨ ਸਿੰਘ ਆਪਣਾ ਬਜ਼ਾਰ ਵਾਲੇ , ਹਰਪ੍ਰੀਤ ਸਿੰਘ ਕਲਸੀ, ਜਗਜੀਤ ਸਿੰਘ,ਸੇਖੋਂ ਸਾਹਿਬ , ਪਰਮਿੰਦਰ ਸਿੰਘ ਗਿੱਲ਼ , ਵਰਿੰਦਰ ਸਿੰਘ ਖਾਲਸਾ , ਸੁਰਿੰਦਰ ਸਿੰਘ, ਬਲਜਿੰਦਰ ਸਿੰਘ ਬਿੱਲਾ, ਸਾਜਦ ਅਹਿਮਦ, ਗੁਰਲਾਲ ਸਿੰਘ, ਜਗਤਾਰ ਸਿੰਘ, ਕਰਨਬੀਰ ਸਿੰਘ, ਗੁਰਦੀਪ ਸਿੰਘ, ਮਨਵਿੰਦਰ ਸਿੰਘ, ਜਸਮੇਲ ਸਿੰਘ, ਗੁਰਕੀਰਤ ਸਿੰਘ, ਜਸਕਰਨ ਸਿੰਘ, ਲਖਵਿੰਦਰ ਸਿੰਖ ਲਾਲੀ , ਪ੍ਰਦੀਪ ਸਿੰਘ, ਪ੍ਰਤਾਪ ਸਿੰਘ , ਤਰਸੇਮ ਸਿੰਘ ਦੇ ਨਾਮ ਪ੍ਰਮੁੱਖ ਹਨ।