Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

World

ਬਰਾਊਨ ਯੂਨੀਵਰਸਿਟੀ ‘ਚ ਗੋਲੀਬਾਰੀ, ਦੋ ਦੀ ਮੌਤ ਤੇ ਅੱਠ ਜ਼ਖ਼ਮੀ; ਹਮਲਾਵਰ ਦੀ ਤਲਾਸ਼ ਜਾਰੀ

Updated on Sunday, December 14, 2025 11:51 AM IST

ਪ੍ਰੋਵਿਡੈਂਸ (ਰੋਡ ਆਇਲੈਂਡ) | 14 ਦਸੰਬਰ 2025:ਅਮਰੀਕਾ ਦੀ ਪ੍ਰਸਿੱਧ ਆਈਵੀ ਲੀਗ ਸੰਸਥਾ ਬਰਾਊਨ ਯੂਨੀਵਰਸਿਟੀ ਵਿੱਚ ਐਤਵਾਰ ਨੂੰ ਫਾਈਨਲ ਇਮਤਿਹਾਨਾਂ ਦੌਰਾਨ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਹਮਲਾਵਰ ਦੀ ਵੱਡੇ ਪੱਧਰ ‘ਤੇ ਤਲਾਸ਼ ਕੀਤੀ ਜਾ ਰਹੀ ਹੈ।

ਪੁਲਿਸ ਅਨੁਸਾਰ ਹਮਲਾਵਰ ਕਾਲੇ ਕੱਪੜੇ ਪਹਿਨੇ ਹੋਏ ਇੱਕ ਪੁਰਸ਼ ਸੀ, ਜੋ ਗੋਲੀਬਾਰੀ ਤੋਂ ਬਾਅਦ ਇੰਜੀਨੀਅਰਿੰਗ ਬਿਲਡਿੰਗ ਤੋਂ ਨਿਕਲਦਾ ਹੋਇਆ ਆਖ਼ਰੀ ਵਾਰ ਦੇਖਿਆ ਗਿਆ। ਡਿਪਟੀ ਚੀਫ਼ ਆਫ਼ ਪੁਲਿਸ ਟਿਮੋਥੀ ਓ’ਹਾਰਾ ਨੇ ਦੱਸਿਆ ਕਿ ਹਮਲਾਵਰ ਨੇ ਸੰਭਵ ਤੌਰ ‘ਤੇ ਹੈਂਡਗਨ ਦੀ ਵਰਤੋਂ ਕੀਤੀ।

ਗੋਲੀਬਾਰੀ ਮਗਰੋਂ ਯੂਨੀਵਰਸਿਟੀ ਕੈਂਪਸ ਅਤੇ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ਵਿੱਚ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ। ਅਧਿਕਾਰੀਆਂ ਵੱਲੋਂ ਅਕੈਡਮਿਕ ਇਮਾਰਤਾਂ, ਘਰਾਂ ਦੇ ਆੰਗਣਾਂ ਅਤੇ ਵਰਾਂਡਿਆਂ ਦੀ ਘੰਟਿਆਂ ਤੱਕ ਤਲਾਸ਼ ਕੀਤੀ ਗਈ। ਪ੍ਰਸ਼ਾਸਨ ਵੱਲੋਂ ‘ਸ਼ੈਲਟਰ-ਇਨ-ਪਲੇਸ’ ਦੇ ਹੁਕਮ ਜਾਰੀ ਕਰਦਿਆਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਗਈ।

ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਅੱਠ ਲੋਕਾਂ ਨੂੰ ਰੋਡ ਆਇਲੈਂਡ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਦੀ ਬੁਲਾਰੇ ਕੇਲੀ ਬ੍ਰੈਨਨ ਮੁਤਾਬਕ ਛੇ ਮਰੀਜ਼ਾਂ ਦੀ ਹਾਲਤ ਗੰਭੀਰ ਪਰ ਸਥਿਰ ਹੈ, ਇੱਕ ਦੀ ਹਾਲਤ ਨਾਜ਼ੁਕ ਹੈ ਅਤੇ ਇੱਕ ਮਰੀਜ਼ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਹ ਗੋਲੀਬਾਰੀ ਬੈਰਸ ਅਤੇ ਹੋਲੀ ਬਿਲਡਿੰਗ ਵਿੱਚ ਹੋਈ, ਜੋ ਯੂਨੀਵਰਸਿਟੀ ਦਾ ਸੱਤ ਮੰਜ਼ਿਲਾ ਕੰਪਲੈਕਸ ਹੈ ਅਤੇ ਇੱਥੇ ਸਕੂਲ ਆਫ਼ ਇੰਜੀਨੀਅਰਿੰਗ ਅਤੇ ਫ਼ਿਜ਼ਿਕਸ ਵਿਭਾਗ ਸਥਿਤ ਹਨ। ਯੂਨੀਵਰਸਿਟੀ ਦੇ ਅਨੁਸਾਰ, ਇਸ ਬਿਲਡਿੰਗ ਵਿੱਚ 100 ਤੋਂ ਵੱਧ ਲੈਬੋਰਟਰੀਆਂ ਅਤੇ ਕਈ ਕਲਾਸਰੂਮ ਹਨ। ਘਟਨਾ ਵੇਲੇ ਇੰਜੀਨੀਅਰਿੰਗ ਡਿਜ਼ਾਇਨ ਦੇ ਇਮਤਿਹਾਨ ਚੱਲ ਰਹੇ ਸਨ।

ਘਟਨਾ ਦੇ ਚਸ਼ਮਦੀਦ ਵਿਦਿਆਰਥੀਆਂ ਨੇ ਡਰ ਅਤੇ ਅਫ਼ਰਾਤਫ਼ਰੀ ਦੇ ਦ੍ਰਿਸ਼ਾਂ ਬਾਰੇ ਦੱਸਿਆ। ਕੈਮੀਕਲ ਇੰਜੀਨੀਅਰਿੰਗ ਦੀ ਵਿਦਿਆਰਥਣ ਐਮਾ ਫ਼ੈਰਾਰੋ ਨੇ ਕਿਹਾ ਕਿ ਉਸਨੇ ਲੌਬੀ ਵਿੱਚ ਕੰਮ ਕਰਦੇ ਸਮੇਂ ਗੋਲੀ ਦੀਆਂ ਆਵਾਜ਼ਾਂ ਸੁਣੀਆਂ ਅਤੇ ਤੁਰੰਤ ਨੇੜਲੀ ਇਮਾਰਤ ਵਿੱਚ ਭੱਜ ਕੇ ਪਨਾਹ ਲਈ।

ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪਹਿਲਾਂ ਦੱਸਿਆ ਗਿਆ ਸੀ ਕਿ ਇੱਕ ਸ਼ੱਕੀ ਹਿਰਾਸਤ ਵਿੱਚ ਹੈ, ਪਰ ਬਾਅਦ ਵਿੱਚ ਇਹ ਸਪੱਸ਼ਟ ਕੀਤਾ ਗਿਆ ਕਿ ਅਜਿਹਾ ਨਹੀਂ ਹੈ। ਪ੍ਰੋਵਿਡੈਂਸ ਦੇ ਮੇਅਰ ਬ੍ਰੈੱਟ ਸਮਾਈਲੀ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਸ਼ੁਰੂਆਤੀ ਤੌਰ ‘ਤੇ ਰੋਕਿਆ ਗਿਆ ਸੀ, ਪਰ ਜਾਂਚ ਤੋਂ ਬਾਅਦ ਉਸਦੀ ਘਟਨਾ ਨਾਲ ਕੋਈ ਸੰਬੰਧ ਨਹੀਂ ਨਿਕਲਿਆ।

ਰੋਡ ਆਇਲੈਂਡ ਦੇ ਗਵਰਨਰ ਡੈਨ ਮੱਕੀ ਨੇ ਇਸ ਘਟਨਾ ਨੂੰ “ਅਕਲ ਤੋਂ ਪਰੇ” ਕਰਾਰ ਦਿੱਤਾ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਘਟਨਾ ਬਾਰੇ ਜਾਣੂ ਕਰਵਾ ਦਿੱਤੇ ਗਏ ਹਨ ਅਤੇ ਪੀੜਤਾਂ ਲਈ ਦੁਆਵਾਂ ਦੀ ਅਪੀਲ ਕੀਤੀ।

ਐਫ਼ਬੀਆਈ ਨੇ ਵੀ ਇਸ ਮਾਮਲੇ ਵਿੱਚ ਸਥਾਨਕ ਪੁਲਿਸ ਦੀ ਮਦਦ ਕਰਨ ਦੀ ਪੁਸ਼ਟੀ ਕੀਤੀ ਹੈ। ਪੁਲਿਸ ਵੱਲੋਂ ਹਮਲਾਵਰ ਦੀ ਤਲਾਸ਼ ਜਾਰੀ ਹੈ ਅਤੇ ਜਾਂਚ ਅੱਗੇ ਵਧਾਈ ਜਾ ਰਹੀ ਹੈ।

 
 
 
 
Have something to say? Post your comment
ਚੈਥਮ ਟਾਪੂਆਂ ਦੀ ਵਰ੍ਹੇਗੰਢ ’ਤੇ ਵਿਸ਼ੇਸ਼ — ਮੋਰੀਓਰੀ ਵਿਰਸਾ ਅਤੇ ਨਿਊਜ਼ੀਲੈਂਡ ਤੋਂ 45 ਮਿੰਟ ਅੱਗੇ ਚੱਲਦੀਆਂ ਘੜੀਆਂ

: ਚੈਥਮ ਟਾਪੂਆਂ ਦੀ ਵਰ੍ਹੇਗੰਢ ’ਤੇ ਵਿਸ਼ੇਸ਼ — ਮੋਰੀਓਰੀ ਵਿਰਸਾ ਅਤੇ ਨਿਊਜ਼ੀਲੈਂਡ ਤੋਂ 45 ਮਿੰਟ ਅੱਗੇ ਚੱਲਦੀਆਂ ਘੜੀਆਂ

ਟੌਰੰਗਾ ਦੇ ਵਿਅਕਤੀ ਨੇ ਬੋਨਸ ਟਿਕਟ ਨਾਲ ਜਿੱਤੇ ਦਸ ਲੱਖ ਨਿਊਜ਼ੀਲੈਂਡ ਡਾਲਰ

: ਟੌਰੰਗਾ ਦੇ ਵਿਅਕਤੀ ਨੇ ਬੋਨਸ ਟਿਕਟ ਨਾਲ ਜਿੱਤੇ ਦਸ ਲੱਖ ਨਿਊਜ਼ੀਲੈਂਡ ਡਾਲਰ

ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਲਈ ਕਿਵੇਂ ਤਿਆਰ ਹੋਈਏ

: ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਲਈ ਕਿਵੇਂ ਤਿਆਰ ਹੋਈਏ

ਨਿਊਜ਼ੀਲੈਂਡ ਵਿੱਚ ਪੰਜਾਬੀ ਦੇ ਲੈਵਲ 4 ਕੋਰਸ ਨੂੰ ਸਰਕਾਰੀ ਮਾਨਤਾ, ਪਹਿਲਾ ਬੈਚ 2027 ਦੇ ਸ਼ੁਰੂ ਵਿੱਚ

: ਨਿਊਜ਼ੀਲੈਂਡ ਵਿੱਚ ਪੰਜਾਬੀ ਦੇ ਲੈਵਲ 4 ਕੋਰਸ ਨੂੰ ਸਰਕਾਰੀ ਮਾਨਤਾ, ਪਹਿਲਾ ਬੈਚ 2027 ਦੇ ਸ਼ੁਰੂ ਵਿੱਚ

ਹੇਸਟਿੰਗਜ਼ ਵਿੱਚ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, 35 ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਸ਼ੁਰੂਆਤ

: ਹੇਸਟਿੰਗਜ਼ ਵਿੱਚ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, 35 ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਸ਼ੁਰੂਆਤ

ਨਿਊਜ਼ੀਲੈਂਡ ਵਿੱਚ ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ 4 ਦਸੰਬਰ ਨੂੰ ਕਾਗਜ਼ ’ਤੇ ਮੁੜ ਦੇਣ ਦਾ ਮੌਕਾ

: ਨਿਊਜ਼ੀਲੈਂਡ ਵਿੱਚ ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ 4 ਦਸੰਬਰ ਨੂੰ ਕਾਗਜ਼ ’ਤੇ ਮੁੜ ਦੇਣ ਦਾ ਮੌਕਾ

ਨਿਊਜ਼ੀਲੈਂਡ ਵਿੱਚ ਹੋਟਲ ਬੁਕਿੰਗ ਦੇ ਨਾਂ ’ਤੇ ਠੱਗੀ, ਯਾਤਰੀਆਂ ਨੂੰ ਭੁਗਤਾਨ ਤੋਂ ਪਹਿਲਾਂ ਪੁਸ਼ਟੀ ਕਰਨ ਦੀ ਅਪੀਲ

: ਨਿਊਜ਼ੀਲੈਂਡ ਵਿੱਚ ਹੋਟਲ ਬੁਕਿੰਗ ਦੇ ਨਾਂ ’ਤੇ ਠੱਗੀ, ਯਾਤਰੀਆਂ ਨੂੰ ਭੁਗਤਾਨ ਤੋਂ ਪਹਿਲਾਂ ਪੁਸ਼ਟੀ ਕਰਨ ਦੀ ਅਪੀਲ

ਸ਼ੇਨਜ਼ੇਨ ਵਿੱਚ ਟਰੰਪ, ਸ਼ੀ ਤੇ ਪੁਤਿਨ ਦੀ ਮੁਲਾਕਾਤ ਮਗਰੋਂ ਪ੍ਰਮਾਣੂ ਜੰਗ ਵਿਰੁੱਧ ਸਾਂਝਾ ਐਲਾਨ

: ਸ਼ੇਨਜ਼ੇਨ ਵਿੱਚ ਟਰੰਪ, ਸ਼ੀ ਤੇ ਪੁਤਿਨ ਦੀ ਮੁਲਾਕਾਤ ਮਗਰੋਂ ਪ੍ਰਮਾਣੂ ਜੰਗ ਵਿਰੁੱਧ ਸਾਂਝਾ ਐਲਾਨ

ਪਾਕਿਸਤਾਨ ਦੇ ਬੈਂਕ ਆਫ਼ ਪੰਜਾਬ ਨੂੰ ਛੋਟੇ ਕਾਰੋਬਾਰਾਂ ਲਈ ਵਿੱਤੀ ਸੇਵਾਵਾਂ ਦਾ ਕੌਮਾਂਤਰੀ ਪੁਰਸਕਾਰ

: ਪਾਕਿਸਤਾਨ ਦੇ ਬੈਂਕ ਆਫ਼ ਪੰਜਾਬ ਨੂੰ ਛੋਟੇ ਕਾਰੋਬਾਰਾਂ ਲਈ ਵਿੱਤੀ ਸੇਵਾਵਾਂ ਦਾ ਕੌਮਾਂਤਰੀ ਪੁਰਸਕਾਰ

ਟਾਕਾਨੀਨੀ ਹਾਦਸਾ: ਭਾਈਚਾਰੇ ਨੇ ਤਿੰਨ ਪੰਜਾਬੀ ਮ੍ਰਿਤਕਾਂ ਦੇ ਨਾਂ ਦੱਸੇ; ਦੇਹਾਂ ਭਾਰਤ ਭੇਜਣ ਦੀ ਤਿਆਰੀ

: ਟਾਕਾਨੀਨੀ ਹਾਦਸਾ: ਭਾਈਚਾਰੇ ਨੇ ਤਿੰਨ ਪੰਜਾਬੀ ਮ੍ਰਿਤਕਾਂ ਦੇ ਨਾਂ ਦੱਸੇ; ਦੇਹਾਂ ਭਾਰਤ ਭੇਜਣ ਦੀ ਤਿਆਰੀ

X