ਚੀਨ ਅਤੇ ਜਪਾਨ ਵਿਚਕਾਰ ਤਣਾਅ ਵੱਧਦਾ ਹੀ ਜਾ ਰਿਹਾ ਹੈ ਅਤੇ ਹੁਣ ਇਸ ਵਿਚ ਰੂਸ ਵੀ ਖੁੱਲ੍ਹ ਕੇ ਮੈਦਾਨ ’ਚ ਆ ਗਿਆ ਹੈ। ਜਪਾਨ ਦੇ ਰੱਖਿਆ ਮੰਤ੍ਰਾਲੇ ਮੁਤਾਬਕ ਰੂਸ ਦੇ ਦੋ ਨਿਊਕਲਿਅਰ ਸਮਰੱਥਾ ਵਾਲੇ TQ-95 ਬੰਬਵਰਕ ਜਹਾਜ਼ ਅਤੇ ਚੀਨ ਦੇ H-6 ਬੰਬਰ ਜਹਾਜ਼ਾਂ ਨੇ ਜਪਾਨ ਸਾਗਰ ਤੋਂ ਪੂਰਬੀ ਚੀਨ ਸਾਗਰ ਵੱਲ ਸਾਂਝੀ ਉਡਾਨ ਭਰੀ। ਪ੍ਰਸ਼ਾਂਤ ਖੇਤਰ ਵਿੱਚ ਇਹ ਚਾਰੋ ਜਹਾਜ਼ “ਲੰਮੀ ਦੂਰੀ ਦੀ ਸਾਂਝੀ ਉਡਾਨ” ’ਤੇ ਸਨ, ਜਿਸ ਤੋਂ ਬਾਅਦ ਜਪਾਨ ਨੇ ਤੁਰੰਤ ਆਪਣੇ ਫਾਈਟਰ ਜੈੱਟ ਤੈਨਾਤ ਕਰ ਦਿੱਤੇ।
ਜਪਾਨ ਵੱਲੋਂ ਕਿਹਾ ਗਿਆ ਕਿ ਇਹ ਕੇਵਲ ਚਾਰ ਜਹਾਜ਼ ਹੀ ਨਹੀਂ ਸਨ—ਓਕੀਨਾਵਾ ਤੇ ਮਿਯਾਕੋ ਟਾਪੂਆਂ ਦੇ ਵਿਚਕਾਰ ਗਸ਼ਤ ਦੌਰਾਨ ਚੀਨ ਦੇ ਹੋਰ ਚਾਰ J-16 ਫਾਈਟਰ ਜੈੱਟ ਵੀ ਇਨ੍ਹਾਂ ਨਾਲ ਜੁੜ ਗਏ। ਇਹ ਖੇਤਰ ਭਾਵੇਂ ਅੰਤਰਰਾਸ਼ਟਰੀ ਪਾਣੀਆਂ ’ਚ ਮੰਨਿਆ ਜਾਂਦਾ ਹੈ, ਪਰ ਜਪਾਨ ਇਸ ਨੂੰ ਆਪਣੀ ਸੁਰੱਖਿਆ ਲਈ ਵੱਡਾ ਖਤਰਾ ਮੰਨ ਰਿਹਾ ਹੈ।
ਇਸੇ ਸਮੇਂ ਜਪਾਨ ਨੇ ਜਪਾਨ ਸਾਗਰ ਵਿੱਚ ਰੂਸੀ ਵਾਇੁ ਸੈਨਾ ਦੀ ਵਧੀਕ ਸਰਗਰਮੀ ਦਾ ਵੀ ਪਤਾ ਲਗਾਇਆ, ਜਿਸ ਵਿੱਚ ਇੱਕ A-50 ਅਰਲੀ-ਵਾਰਨਿੰਗ ਏਅਰਕ੍ਰਾਫਟ ਅਤੇ ਦੋ SU-30 ਫਾਈਟਰ ਜੈੱਟ ਸ਼ਾਮਲ ਸਨ।
ਜਪਾਨ ਦੇ ਰੱਖਿਆ ਮੰਤਰੀ ਸ਼ਿੰਜਿਰੋ ਕੋਇਜ਼ੁਮੀ ਨੇ X ’ਤੇ ਲਿਖਿਆ ਕਿ ਇਹ ਸਾਂਝਾ ਓਪਰੇਸ਼ਨ “ਸਾਫ਼-ਸਾਫ਼ ਜਪਾਨ ਦੇ ਖ਼ਿਲਾਫ਼ ਤਾਕਤ ਦਿਖਾਉਣ ਦੀ ਕੋਸ਼ਿਸ਼ ਹੈ ਤੇ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਚਿੰਤਾ ਹੈ।”
ਰੂਸੀ ਮੀਡੀਆ ਨੇ ਵੀ ਪੁਸ਼ਟੀ ਕੀਤੀ ਕਿ ਰੂਸ ਤੇ ਚੀਨ ਦੇ ਜਹਾਜ਼ਾਂ ਨੇ ਜਪਾਨ ਦੇ ਨੇੜੇ ਲਗਭਗ ਅੱਠ ਘੰਟਿਆਂ ਤੱਕ ਸਾਂਝੀ ਉਡਾਨ ਭਰੀ।
ਤਣਾਅ ਇਥੇ ਹੀ ਨਹੀਂ ਰੁਕਿਆ—ਦੱਖਣੀ ਕੋਰੀਆ ਨੇ ਵੀ ਦਾਅਵਾ ਕੀਤਾ ਕਿ ਉਸਦੇ ਏਅਰ ਡਿਫੈਂਸ ਖੇਤਰ ਵਿੱਚ ਸੱਤ ਰੂਸੀ ਅਤੇ ਦੋ ਚੀਨੀ ਜਹਾਜ਼ ਦਾਖਲ ਹੋਏ ਸਨ।
ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਇਹ ਵਧਦੀ ਸੈਨਿਕ ਸਰਗਰਮੀ ਖੇਤਰੀ ਸੁਰੱਖਿਆ ਲਈ ਨਵੀਆਂ ਚਿੰਤਾਵਾਂ ਖੜ੍ਹੀਆਂ ਕਰ ਰਹੀ ਹੈ।