ਆਸਟ੍ਰੇਲੀਆ ਬੁੱਧਵਾਰ ਤੋਂ ਸੋਸ਼ਲ ਮੀਡੀਆ ਦੀ ਘੱਟੋ-ਘੱਟ ਉਮਰ ਸੀਮਾ ਲਾਗੂ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ। ਨਵੀਂ ਕਾਨੂੰਨੀ ਪਾਬੰਦੀ ਅਧੀਨ Instagram, TikTok, YouTube ਸਮੇਤ 10 ਵੱਡੇ ਪਲੇਟਫ਼ਾਰਮਾਂ ਨੂੰ 16 ਸਾਲ ਤੋਂ ਘੱਟ ਉਮਰ ਵਾਲੇ ਆਸਟ੍ਰੇਲੀਆਈ ਉਪਭੋਗਤਾਵਾਂ ਦੇ ਅਕਾਊਂਟ ਬਲੌਕ ਕਰਨੇ ਪੈਣਗੇ, ਨਹੀਂ ਤਾਂ ਉਨ੍ਹਾਂ 'ਤੇ 49.5 ਮਿਲੀਅਨ ਆਸਟ੍ਰੇਲੀਆਈ ਡਾਲਰ (ਲਗਭਗ 33 ਮਿਲੀਅਨ USD) ਤੱਕ ਜੁਰਮਾਨਾ ਲੱਗ ਸਕਦਾ ਹੈ।
ਇਹ ਨਿਯਮ ਦੇਸ਼ ਵਿੱਚ ਅੱਧੀ ਰਾਤ ਤੋਂ ਲਾਗੂ ਹੋ ਗਿਆ ਹੈ, ਜਿਸ ਨਾਲ 10 ਲੱਖ ਤੋਂ ਵੱਧ ਅਕਾਊਂਟ ਤੁਰੰਤ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਜਿੱਥੇ ਟੈਕ ਕੰਪਨੀਆਂ ਅਤੇ ਫ਼੍ਰੀ-ਸਪੀਚ ਸਮਰਥਕਾਂ ਨੇ ਇਸਦਾ ਵਿਰੋਧ ਕੀਤਾ, ਉੱਥੇ ਮਾਪਿਆਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੇ ਸਮੂਹਾਂ ਨੇ ਕਦਮ ਦੀ ਸਲਾਹਣਾ ਕੀਤੀ ਹੈ।