Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Punjab

ਡੀਏਪੀ ਖਾਦ ਦੀ ਕਾਲਾ ਬਾਜ਼ਾਰੀ ਬਨਾਮ ਸੂਬਾ ਸਰਕਾਰ ਦੀ ਜਵਾਬਦੇਹੀ -ਬਘੇਲ ਸਿੰਘ ਧਾਲੀਵਾਲ 

Updated on Monday, December 08, 2025 16:40 PM IST

 
ਇਸ ਵਾਰ ਡੀਏਪੀ ਖਾਦ ਦੀ ਬਲੈਕ ਮੇਲਿੰਗ ਪੰਜਾਬ ਅੰਦਰ ਪੂਰੇ ਜ਼ੋਰਾਂ 'ਤੇ ਅਤੇ  ਸ਼ਰੇ ਬਾਜ਼ਾਰ ਚੱਲਦੀ ਰਹੀ ਹੈ। ਇੰਜ ਜਾਪਦਾ ਸੀ ਜਿਵੇਂ ਖਾਦ ਦੀ ਇਹ ਕਾਲਾ ਬਜਾਰੀ ਕਨੂੰਨਨ ਅਪਰਾਧ ਨਾ ਹੋ ਕੇ ਪ੍ਰਮਾਣਿਤ ਹੋ ਗਈ ਹੋਵੇ, ਕਿਉਂਕਿ ਕਿਸੇ ਵੀ ਇਲਾਕੇ ਵਿੱਚੋਂ ਪ੍ਰਸ਼ਾਸਨ ਵੱਲੋਂ ਇਸ ਕਾਲਾ ਬਾਜ਼ਾਰੀ ਨੂੰ ਨੱਥ ਪਾਉਣ ਲਈ ਚੁੱਕੇ ਗਏ ਕਦਮਾਂ ਦੀ ਕੋਈ ਖਬਰ ਨਸਰ ਨਹੀਂ ਹੋਈ। ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਡੀਸੀ, ਐਸਐਸਪੀ, ਐਸਡੀਐਮ ਸਮੇਤ ਅਮਲਾ ਫੈਲਾ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਏ ਜਾਣ ਲਈ ਖੇਤਾਂ ਵਿੱਚ ਰਾਤ ਦਿਨ ਪਹਿਰਾ ਦਿੰਦੇ ਰਹੇ ਹਨ, ਉਹਨਾਂ ਵੱਲੋਂ ਡੀਏਪੀ ਖਾਦ ਜਿਹੜੀ ਉਹਨਾਂ ਦੇ ਨੱਕ ਹੇਠਾਂ ਵਿਕਦੀ ਰਹੀ ਹੈ, ਉਹਦੇ ਵੱਲ ਉਕਾ ਹੀ ਧਿਆਨ ਨਹੀਂ ਦਿੱਤਾ ਗਿਆ। ਸ਼ਾਇਦ ਸਾਸਨ, ਪ੍ਰਸ਼ਾਸਨ ਦੇ ਲਈ ਕਿਸਾਨਾਂ ਦੀ ਇਹ ਸਮੱਸਿਆ ਝੋਨੇ ਦੀ ਪਰਾਲੀ ਫੂਕਣ ਤੋਂ ਵੱਡੀ ਨਹੀਂ ਸੀ।
 
ਕਣਕ ਦੀ ਬਜਾਈ ਅਤੇ ਹੋਰ ਫਸਲਾਂ ਦੇ ਲਈ ਡੀਏਪੀ ਖਾਦ ਦੀ ਬੇਹਦ ਜਰੂਰਤ ਹੁੰਦੀ ਹੈ ਉਸ ਮੌਕੇ ਡੀਏਪੀ ਖਾਦ ਦੀ ਕਮੀ ਦਾ ਨਾਟਕ ਰਚ ਕੇ ਇਹਦੀ ਕਾਲਾ ਬਾਜ਼ਾਰੀ ਦਾ ਰਾਹ ਖੋਲ ਦਿੱਤਾ ਗਿਆ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ਼ਰੇਆਮ ਹੁੰਦੀ ਡੀਏਪੀ ਖਾਦ ਦੀ ਕਾਲਾ ਬਜ਼ਾਰੀ ਅਤੇ ਇਸ ਕਾਲਾ ਬਜਾਰੀ ਦਾ ਕਿਸਾਨਾਂ ਵੱਲੋਂ ਖੂਬ ਰੌਲਾ ਪਾਏ ਜਾਣ ਦੇ ਬਾਵਜੂਦ ਵੀ ਇਸ ਧੰਦੇ ਨੂੰ  ਰੋਕਣ ਦੀ ਬਜਾਏ ਪੰਜਾਬ ਦਾ ਖੇਤੀਬਾੜੀ ਵਿਭਾਗ ਕਬੂਤਰ ਵਾਂਗੂੰ ਅੱਖਾਂ ਮੀਟਣ ਨੂੰ ਤਰਜੀਹ ਦਿੰਦਾ ਰਿਹਾ ਹੈ, ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਕਾਲਾ ਬਾਜ਼ਾਰੀ ਦੀ ਕਾਲ਼ੀ ਕਮਾਈ ਮਹਿਜ਼ ਵਪਾਰੀਆਂ ਤਕ ਸੀਮਤ ਨਹੀਂ ਬਲਕਿ ਇਸ ਦੀ ਹਿੱਸੇਦਾਰੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੱਕ ਵੀ ਜ਼ਰੂਰ ਪਹੁੰਚਦੀ ਰਹੀ ਹੋਵੇਗੀ। ਇੱਥੇ ਇਹ ਲਿਖਣ ਵਿੱਚ ਕੋਈ ਝਿਜਕ ਨਹੀਂ ਕਿਉਂਕਿ ਇਹ ਕੌੜਾ ਤੇ ਚਿੱਟੇ ਦਿਨ ਵਰਗਾ ਸੱਚ ਹੈ। ਜੇ ਇਹ ਕਿਹਾ ਜਾਵੇ ਕਿ ਇਹ ਲਿਖਤ ਪੰਜਾਬ ਦੇ ਦੁਖੀ ਕਿਸਾਨਾਂ ਦੀ ਪੁਕਾਰ ਹੈ ਤਾਂ ਇਸ ਵਿੱਚ ਵੀ ਕੁਝ ਗਲਤ ਨਹੀਂ ਹੋਵੇਗਾ ਕਿਉਂਕਿ ਸੈਂਕੜੇ ਕਿਸਾਨਾਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਅਰਜੋਈਆਂ ਕੀਤੀਆਂ ਜਾਂਦੀਆਂ ਰਹੀਆਂ ਹਨ,ਪੱਤਰਕਾਰਾਂ ਤੱਕ ਪਹੁੰਚ ਕੀਤੀ ਜਾਂਦੀ ਰਹੀ ਹੈ, ਪਰ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਹਨ ਕਿ ਕਿਸੇ ਨੂੰ ਕਿਸੇ ਦੀ ਪਰਵਾਹ ਹੀ ਨਹੀਂ ਅਤੇ ਨਾ ਹੀ ਕੋਈ ਡਰ ਜਾਪਦਾ ਹੈ। ਜਦੋਂ ਕੁੱਤੀ ਚੋਰਾਂ ਨਾਲ ਰਲੀ ਹੋਵੇ ਫਿਰ ਡਰ ਕਿਸ ਭੜੂਏ ਦਾ ? ਸੱਚ ਤਾਂ ਇਹ ਵੀ ਹੈ ਕਿ ਚੋਰ ਬਜਾਰੀ, ਕਾਲਾ ਬਜਾਰੀ, ਰਿਸਵਤ ਖੋਰੀ ਅਤੇ ਭਰਿਸ਼ਟਾਚਾਰ ਹੀ ਮਹਾਨ ਭਾਰਤ ਦੀ ਅਸਲ ਪਛਾਣ ਬਣ ਗਈ ਹੈ। ਜਦੋਂ ਅਜਿਹੇ ਹਾਲਾਤ ਹਰ ਸਮੇਂ ਅੱਖਾਂ ਸਾਹਵੇਂ ਵਾਪਰਦੇ ਦਿਖਾਈ ਦਿੰਦੇ ਹੋਣ ਤਾਂ ਕਿਸਾਨੀ ਤੇ ਹੀ ਨਹੀਂ ਬਲਕਿ ਹਰ ਮਿਹਨਤ ਕਸ ਤਬਕੇ ਤੇ ਤਰਸ ਆਉਂਦਾ ਹੈ,ਜਿਹੜਾ ਦਿਨ ਰਾਤ ਮਿਹਨਤ ਕਰਕੇ, ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣੇ ਪਰਿਵਾਰ ਪਾਲਣ ਲਈ ਯਤਨਸ਼ੀਲ ਤਾਂ ਹੈ ਪਰ ਮਹਿੰਗਾਈ ਪੇਸ਼ ਨਹੀਂ ਜਾਣ ਦਿੰਦੀ।  ਸਰਮਾਏਦਾਰੀ ਦਾ ਸ਼ਿਕੰਜਾ ਆਮ ਲੋਕਾਂ ਤੇ ਦਿਨੋ ਦਿਨ ਕਸਿਆ ਜਾ ਰਿਹਾ ਹੈ। ਬੇਸ਼ੱਕ ਅਸੀਂ ਦਮ ਗਜੇ ਮਾਰਦੇ ਨਹੀਂ ਥੱਕਦੇ ਕਿ ਕਿਸਾਨਾਂ ਨੇ ਦਿੱਲੀ ਵਾਲਾ ਅੰਦੋਲਨ ਜਿੱਤ ਲਿਆ ਹੈ ,ਤਿੰਨ ਕਾਨੂੰਨ ਵਾਪਸ ਕਰਵਾ ਦਿੱਤੇ ਹਨ, ਜਾਂ ਪਿਛਲੇ ਦਿਨੀਂ ਭਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ, ਜਿਸ ਨੂੰ ਅਸੀਂ ਜਿੱਤਿਆ ਗਿਆ ਕਹਿ ਕੇ ਆਪਣੇ ਮਨਾਂ ਨੂੰ ਝੂਠੀਆਂ ਤਸੱਲੀਆਂ ਦੇ ਰਹੇ ਹਾਂ, ਪ੍ਰੰਤੂ ਅਸਲ ਸੱਚਾਈ ਇਹ ਹੈ ਕਿ ਕਰਜੇ ਤੇ ਬੋਝ ਹੇਠ ਦੱਬੇ ਆਮ ਲੋਕ ਉਪਰੋਕਤ ਸਰਮਾਏਦਾਰ ਤਾਕਤਾਂ ਤੋਂ ਕੁਝ ਵੀ ਜਿੱਤਣ ਦੇ ਸਮਰੱਥ ਨਹੀਂ ਰਹੇ। ਭਾਵੇਂ ਡੀਏਪੀ ਖਾਦ ਦਾ ਮਸਲਾ ਦੇਖਣ ਸੁਣਨ ਨੂੰ ਬਹੁਤ ਛੋਟਾ ਜਾਪਦਾ ਹੈ ਪਰੰਤ ਜਦੋਂ ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਸਾਰਾ ਕੁਝ ਬੜੀ ਸੋਚੀ ਸਮਝੀ ਸਾਜਿਸ਼ ਤਾਹਿਤ ਕੀਤਾ ਜਾ ਰਿਹਾ ਹੈ। ਕਿਸਾਨੀ ਨੂੰ ਪਹਿਲਾਂ ਆਰਥਿਕ ਪੱਖੋਂ ਕੰਗਾਲ ਕਰਨ ਅਤੇ ਉਸ ਤੋਂ ਬਾਅਦ ਬੇਜ਼ਮੀਨੇ ਕਰਨ ਦੀ ਖਤਰਨਾਕ ਸਾਜਿਸ਼ ਹੈ। ਸਵਾਲ ਇਹ ਹੈ ਕਿ ਕੀ ਬਲੈਕ ਵਿੱਚ ਮਿਲ ਰਿਹਾ ਡੀ ਏਪੀ ਖਾਦ, ਸਰਕਾਰ ਕੰਟਰੋਲ ਰੇਟ ਤੇ ਉਪਲਬਧ ਨਹੀਂ ਕਰਵਾ ਸਕਦੀ ? ਕਰਵਾ ਸਕਦੀ ਹੈ ਪਰ ਕਾਰਪੋਰੇਟ ਜਗਤ ਦੀ ਮਰਜੀ ਅਜਿਹਾ ਕਰਨ ਵਿੱਚ ਨਹੀਂ ਹੈ ਇਸ ਲਈ ਸਰਮਾਏਦਾਰੀ ਦੀਆਂ ਰਖੇਲ ਹਕੂਮਤਾਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਿਵੇਂ ਕਰ ਸਕਦੀਆਂ ਹਨ। ਹਰੀ ਕ੍ਰਾਂਤੀ ਦੇ ਬੈਨਰ ਹੇਠ ਪੰਜਾਬ ਨੂੰ ਬਰਬਾਦ ਕਰਨ ਦੀ ਚਲਾਈ ਗਈ ਮਹਿਮ ਆਪਣੇ ਆਖਰੀ ਪੜਾਅ ਤੇ ਪੁੱਜ ਚੁੱਕੀ ਹੈ। ਕੋਈ ਸਮਾਂ ਸੀ ਜਦੋਂ ਕਿਸਾਨ ਆਪਣੇ ਘਰੇਲੂ ਲੋੜਾਂ ਦੀ ਜਰੂਰਤ ਆਪਣੇ ਖੇਤਾਂ ਵਿੱਚੋਂ ਹੀ ਪੂਰੀ ਕਰਦਾ ਸੀ ਬੇਸ਼ੱਕ ਉਹ ਖਾਧ ਪਦਾਰਥ ਹੋਣ ਜਾਂ ਪਹਿਨਣ ਲਈ ਕੱਪੜਾ ਪ੍ਰੰਤੂ ਹਰੀ ਕ੍ਰਾਂਤੀ ਨੇ ਇਹ ਸਾਰਾ ਕੁਝ ਕਿਸਾਨੀ ਤੋਂ ਖੋਹ ਲਿਆ, ਬਲਕਿ ਹੁਣ ਕਿਸਾਨ ਇਸ ਕੁੜਿਕੀ ਵਿੱਚ ਫਸੇ ਹੋਏ ਹਨ ਕਿ ਉਹਨਾਂ ਨੂੰ ਕਣਕ ਝੋਨੇ ਵਰਗੀਆਂ ਫ਼ਸਲਾਂ ਦੇ ਬੀਜ ਵੀ ਹਰ ਸਾਲ ਮੁੱਲ ਖਰੀਦਣੇ ਪੈਂਦੇ ਹਨ। ਇਸ ਸਭ ਦੇ ਲਈ ਅਸੀਂ ਖੁਦ ਜਿੰਮੇਵਾਰ ਹਾਂ ਕਿਉਂਕਿ ਕਿਸੇ ਨੇ ਵੀ ਕਦੇ ਆਪਣੇ ਦਿਮਾਗ ਤੇ ਬੋਝ ਪਾ ਕੇ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜੇ ਤਿਲ ਅਜਵਾਇਣ ਸੌਂਫ ਜਾ ਸੁਕੀਆਂ ਦਾਲਾਂ, ਅਤੇ ਅਨਾਜ ਵਿੱਚ ਮੱਕੀ,ਬਾਜਰਾ, ਜਵਾਰ, ਕੋਧਰਾ ਆਦਿ ਪੰਜਾਬ ਦੇ ਖੇਤਾਂ ਵਿੱਚ ਕਿਸਾਨ ਮਣਾਂ ਮੂੰਹੀਂ ਉਗਾਉਂਦੇ ਰਹੇ ਹਨ, ਅੱਜ ਉਹ ਸਾਰਾ ਕੁਝ ਦੁਕਾਨਾਂ ਤੋਂ ਮੁੱਲ ਲਿਫਾਫਿਆਂ ਵਿੱਚ ਮਹਿੰਗੇ ਭਾਅ ਖਰੀਦ ਕਰਕੇ ਲੈ ਕੇ ਆਉਣਾ ਪੈ ਰਿਹਾ ਹੈ। ਇਹਨਾਂ ਵਿੱਚੋਂ ਕੁਝ ਵਸਤਾਂ ਅਜਵੈਨ ਸੌਂਫ,ਤਿਲ  ਆਦਿ ਅਜਿਹੀਆਂ ਵੀ ਹਨ ਜਿਹੜੀਆਂ ਖੇਤਾਂ ਵਿੱਚ ਫਸਲ ਦੀਆਂ ਵੱਟਾਂ ਤੇ ਵਾਧੂ ਹੋ ਜਾਇਆ ਕਰਦੀਆਂ ਸਨ ਪ੍ਰੰਤੂ ਹੁਣ ਮਹਿਜ ਕੁਝ ਗਰਾਮ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ ।ਇਹ ਕਿਹੋ ਜਿਹਾ ਇਤਫਾਕ ਹੈ ਜਾਂ ਸਾਜਿਸ਼, ਕਿ ਜਿਹੜੀਆਂ ਚੀਜ਼ਾਂ ਦੀ ਪੰਜਾਬ ਨੂੰ  ਜਰੂਰਤ ਨਹੀਂ ਉਹ ਫਸਲਾਂ ਸਾਰਾ ਜ਼ੋਰ ਲਾ ਕੇ ਪੈਦਾ ਕੀਤੀਆਂ ਜਾਂਦੀਆਂ ਹਨ,ਪਰੰਤੂ ਜੋ ਚੀਜ਼ਾਂ,ਬਸਤਾਂ ਹਰ ਘਰ ਦੀ ਜਰੂਰਤ ਹਨ,ਉਹਨਾਂ ਨੂੰ ਬੀਜਣ ਦੀ ਬਜਾਏ ਮੁਲ ਖਰੀਦੀਆਂ ਜਾਂਦੀਆਂ ਹਨ। ਆਪਣਾ ਵਾਤਾਵਰਨ, ਆਪਣਾ ਪੌਣ ਪਾਣੀ, ਆਪਣੀ ਸਿਹਤ, ਆਪਣਾ ਆਲਾ ਦੁਆਲਾ, ਇਥੋਂ ਤੱਕ ਕਿ ਆਪਣਾ ਭਵਿੱਖ ਦਾਅ ਤੇ ਲਾਕੇ ਦੇਸ਼ ਦਾ ਅੰਨ ਭੰਡਾਰ ਭਰ ਦੇਣ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨਾਂ ਨਾਲ ਜੇਕਰ ਬੇ-ਇਨਸਾਫੀਆਂ ਹੋ ਰਹੀਆਂ ਹਨ, ਤਾਂ ਫਿਰ ਕਿਸਾਨੀ ਦੇ ਭਲੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਅਜਿਹੇ ਭ੍ਰਿਸ਼ਟ ਅਤੇ ਵਿਤਕਰੇਬਾਜ਼ੀ ਵਾਲੇ ਵਰਤਾਰਿਆਂ ਦੇ ਸੰਦਰਭ ਵਿੱਚ ਡੀਏਪੀ ਖਾਦ ਦੀ ਕਾਲਾ ਬਜ਼ਾਰੀ ਭਾਵੇਂ ਕੋਈ ਖਾਸ ਅਰਥ ਨਹੀਂ ਰੱਖਦੀ ਪ੍ਰੰਤੂ ਇਮਾਮਦਾਰੀ ਦਾ ਢੰਡੋਰਾ ਪਿੱਟਣ ਵਾਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲੀਆ ਚਿੰਨ ਜਰੂਰ ਲਾਉਂਦੀ ਹੈ। ਡੀਏਪੀ ਖਾਦ ਦੀ ਕਾਲਾ ਬਾਜ਼ਾਰੀ ਨੇ ਪਹਿਲਾਂ ਹੀ ਸਰਕਾਰਾਂ ਤੋਂ ਬੁਰੀ ਤਰ੍ਹਾਂ ਖਫੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਨਿਰਾਸ਼ ਅਤੇ ਨਰਾਜ਼ ਕਰ ਦਿੱਤਾ ਹੋਇਆ ਹੈ। ਉਪਰੋਕਤ ਸਮੁੱਚੇ ਵਰਤਾਰੇ ਨੂੰ ਜੇਕਰ ਪਿੱਛੇ ਵੀ ਛੱਡ ਦਿੱਤਾ ਜਾਵੇ ਤਾਂ ਵੀ  ਛੜੱਪੇ ਮਾਰ ਕੇ ਆ ਰਹੀ ਪੰਜਾਬ ਵਿਧਾਨ ਸਭਾ 2027 ਦੀ ਚੋਣ ਦੇ  ਸੰਦਰਭ ਵਿੱਚ ਸੂਬਾ ਸਰਕਾਰ ਨੂੰ ਆਪਣੇ ਜਵਾਬਦੇਹੀ ਜਰੂਰ ਤੈਅ ਕਰਨੀ ਪਵੇਗੀ। 
 
Have something to say? Post your comment
ਰਾਏਕੋਟ ਦੇ ਨਵੇਂ ਐੱਸਡੀਐੱਮ ਕਪਿਲ ਜਿੰਦਲ ਦਾ ਪੰਚਾਇਤ ਯੂਨੀਅਨ ਵੱਲੋਂ ਸਵਾਗਤ

: ਰਾਏਕੋਟ ਦੇ ਨਵੇਂ ਐੱਸਡੀਐੱਮ ਕਪਿਲ ਜਿੰਦਲ ਦਾ ਪੰਚਾਇਤ ਯੂਨੀਅਨ ਵੱਲੋਂ ਸਵਾਗਤ

ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ

: ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ

ਤੀਰਥ ਯਾਤਰਾ ਯੋਜਨਾ ਤਹਿਤ ਮੁਹਾਲੀ ਤੋਂ ਅੰਮ੍ਰਿਤਸਰ ਲਈ ਤਿੰਨ ਬੱਸਾਂ ਰਵਾਨਾ

: ਤੀਰਥ ਯਾਤਰਾ ਯੋਜਨਾ ਤਹਿਤ ਮੁਹਾਲੀ ਤੋਂ ਅੰਮ੍ਰਿਤਸਰ ਲਈ ਤਿੰਨ ਬੱਸਾਂ ਰਵਾਨਾ

ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਮੌਕੇ ਸੋਹਾਣਾ ਤੋਂ 30 ਨਵੰਬਰ ਨੂੰ ਨਗਰ ਕੀਰਤਨ

: ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਮੌਕੇ ਸੋਹਾਣਾ ਤੋਂ 30 ਨਵੰਬਰ ਨੂੰ ਨਗਰ ਕੀਰਤਨ

ਪਟਿਆਲਾ ਕਿਸਾਨ ਰੈਲੀ ਲਈ ਪੱਖੋਵਾਲ ਬਲਾਕ ਤੋਂ ਕਿਸਾਨਾਂ ਦਾ ਕਾਫ਼ਲਾ ਰਵਾਨਾ

: ਪਟਿਆਲਾ ਕਿਸਾਨ ਰੈਲੀ ਲਈ ਪੱਖੋਵਾਲ ਬਲਾਕ ਤੋਂ ਕਿਸਾਨਾਂ ਦਾ ਕਾਫ਼ਲਾ ਰਵਾਨਾ

ਕੈਨੇਡਾ ਵਿੱਚ ਪੜ੍ਹਦੇ ਨੌਜਵਾਨਾਂ ਦੀ ਸੰਸਥਾ ਨੇ ਰਾਜੋਆਣਾ ਕਲਾਂ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਦਿੱਤੀਆਂ

: ਕੈਨੇਡਾ ਵਿੱਚ ਪੜ੍ਹਦੇ ਨੌਜਵਾਨਾਂ ਦੀ ਸੰਸਥਾ ਨੇ ਰਾਜੋਆਣਾ ਕਲਾਂ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਦਿੱਤੀਆਂ

ਅਕਾਲੀ ਦਲ–ਭਾਜਪਾ ਗੱਠਜੋੜ ਦੀ ਅਸਿੱਧੀ ਹਮਾਇਤ ਦਾ ਵਿਰੋਧ ਕਰਨ ਕਿਸਾਨ ਜਥੇਬੰਦੀਆਂ — ਮਨਜੀਤ ਸਿੰਘ ਧਨੇਰ

: ਅਕਾਲੀ ਦਲ–ਭਾਜਪਾ ਗੱਠਜੋੜ ਦੀ ਅਸਿੱਧੀ ਹਮਾਇਤ ਦਾ ਵਿਰੋਧ ਕਰਨ ਕਿਸਾਨ ਜਥੇਬੰਦੀਆਂ — ਮਨਜੀਤ ਸਿੰਘ ਧਨੇਰ

ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ

: ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ

ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ

: ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ

ਫ਼ਤਹਿਗੜ੍ਹ ਸਾਹਿਬ ਦੇ ਪਰਸ਼ੋਤਮ ਸਿੰਘ ਦੇ ਅੰਗਦਾਨ ਨਾਲ ਤਿੰਨ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ

: ਫ਼ਤਹਿਗੜ੍ਹ ਸਾਹਿਬ ਦੇ ਪਰਸ਼ੋਤਮ ਸਿੰਘ ਦੇ ਅੰਗਦਾਨ ਨਾਲ ਤਿੰਨ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ

X