ਬਠਿੰਡਾ–ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਪਿੰਡ ਜੀਦਾ ਦੇ ਨੇੜੇ ਬਣੇ ਟੋਲ ਪਲਾਜ਼ਾ ’ਤੇ CIA ਬਠਿੰਡਾ ਨੇ ਵੱਡੀ ਨਸ਼ਾ-ਰੋਧੀ ਕਾਰਵਾਈ ਅੰਜਾਮ ਦਿੱਤੀ। ਸ਼ਨੀਵਾਰ ਨੂੰ ਇੱਕ ਸ਼ੱਕੀ ਹੋਂਡਾ ਅਮੇਜ਼ ਕਾਰ ਨੂੰ ਰੋਕ ਕੇ ਕੀਤੀ ਗਈ ਚੈਕਿੰਗ ਦੌਰਾਨ ਪੁਲਿਸ ਨੂੰ ਡੇਢ ਕਿਲੋ ਚਿੱਟਾ ਬਰਾਮਦ ਹੋਇਆ। ਕਾਰ ਵਿੱਚ ਦੋ ਨੌਜਵਾਨ ਸਵਾਰ ਸਨ, ਦੋਵੇਂ ਦੀ ਪਹਿਚਾਣ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਨਿਕਲੀ।
ਐਸਪੀ ਹਿਨਾ ਗੁਪਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ CIA ਪੁਲਿਸ ਨੂੰ ਸੁਚਨਾ ਮਿਲੀ ਸੀ ਕਿ ਇੱਕ ਕਾਰ ਵਿਚ ਨਸ਼ਾ ਲਿਜਾਣ ਦੀ ਸੰਭਾਵਨਾ ਹੈ। ਇਸਦੇ ਚਲਦਿਆਂ ਟੋਲ ਪਲਾਜ਼ਾ 'ਤੇ ਨਾਕਾਬੰਦੀ ਕੀਤੀ ਗਈ। ਚੈਕਿੰਗ ਦੌਰਾਨ ਕਾਰ ਵਿੱਚੋਂ ਡੇਢ ਕਿਲੋ ਚਿੱਟਾ ਬਰਾਮਦ ਹੋਇਆ।
ਦੋ ਨਸ਼ੇੜੀ ਨੈੱਟਵਰਕ ਦੇ ਸਦੱਸ ਗ੍ਰਿਫ਼ਤਾਰ
ਪੁਲਿਸ ਨੇ ਮਨਪ੍ਰੀਤ ਸਿੰਘ ਉਰਫ਼ ਮਾਣਾ, ਵਾਸੀ ਬਠਿੰਡਾ, ਅਤੇ ਸੰਦੀਪ ਸਿੰਘ ਉਰਫ਼ ਦੀਪੂ, ਵਾਸੀ ਮੁਲਤਾਨੀਆ ਰੋਡ ਬਠਿੰਡਾ, ਨੂੰ ਗ੍ਰਿਫ਼ਤਾਰ ਕੀਤਾ ਹੈ। ਮਨਪ੍ਰੀਤ ਮਾਣੇ ’ਤੇ ਪਹਿਲਾਂ ਵੀ ਕਈ NDPS ਐਕਟ ਦੇ ਮਾਮਲੇ ਦਰਜ ਹਨ ਅਤੇ ਉਹ ਖੁਦ ਵੀ ਨਸ਼ਾ ਕਰਦਾ ਹੈ। ਦੋਵੇਂ ਤੋਂ ਨਸ਼ਾ ਸਪਲਾਈ ਰੈਕਟ ਬਾਰੇ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਿੰਡ ਮੌੜ ਖੁਰਦ ’ਚ KASO ਆਪਰੇਸ਼ਨ, ਕਈ ਹਿਰਾਸਤ ਵਿੱਚ
ਐਸਪੀ ਹਿਨਾ ਗੁਪਤਾ ਨੇ ਦੱਸਿਆ ਕਿ ਪਿੰਡ ਮੌੜ ਖੁਰਦ ਵਿੱਚ ਲੋਕਾਂ ਵੱਲੋਂ ਘਰਾਂ ਦੀਆਂ ਦਿਵਾਰਾਂ 'ਤੇ ਖੁੱਲ੍ਹੇਆਮ ਲਿਖੀਏ ਸੁਨੇਹੇ—“ਇੱਥੇ ਚਿੱਟਾ ਮਿਲਦਾ ਹੈ”—ਦੇ ਬਾਅਦ ਅੱਜ ਖ਼ਾਸ KASO ਆਪਰੇਸ਼ਨ ਚਲਾਇਆ ਗਿਆ। ਆਪਰੇਸ਼ਨ ਦੌਰਾਨ ਨਸ਼ਾ ਵੀ ਬਰਾਮਦ ਕੀਤਾ ਗਿਆ ਅਤੇ ਕੁਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪਿੰਡ ਵਿੱਚ ਤਿੰਨ ਮੁੱਖ ਨਸ਼ਾ ਤਸਕਰ ਹਨ, ਜਿਨ੍ਹਾਂ ਉੱਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਕੋਰਟ ਤੋਂ ਜ਼ਮਾਨਤ ’ਤੇ ਬਾਹਰ ਆ ਕੇ ਉਹ ਦੁਬਾਰਾ ਨਸ਼ਾ ਵੇਚਣ ਲੱਗ ਜਾਂਦੇ ਸਨ। ਹੁਣ ਪੁਲਿਸ ਵੱਲੋਂ ਉਹਨਾਂ ਦੇ ਮਕਾਨ ਅਤੇ ਜਾਇਦਾਦ ਨੂੰ ਢਾਹੁਣ ਲਈ ਪਰਮਿਸ਼ਨ ਲਈ ਜਾ ਰਹੀ ਹੈ।
ਐਸਪੀ ਨੇ ਕਿਹਾ ਕਿ ਇਹ ਚਿੱਟਾ ਕਿੱਥੋਂ ਲਿਆ ਜਾਂਦਾ ਸੀ ਅਤੇ ਕਿੱਥੇ ਸਪਲਾਈ ਕਰਨਾ ਸੀ, ਇਹ ਸਾਰੀ ਜਾਣਕਾਰੀ ਗ੍ਰਿਫ਼ਤਾਰੀਆਂ ਤੋਂ ਮਿਲਣ ਵਾਲੀ ਪੁੱਛਗਿੱਛ ਤੋਂ ਬਾਅਦ ਸਾਹਮਣੇ ਆਵੇਗੀ। ਪੁਲਿਸ ਮਾਮਲੇ ਦੀ ਜਾਂਚ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।