Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ  ਬੁਲੰਦ ਹੌਸਲਿਆਂ ਦੀ ਦਾਸਤਾਨ ਹੈ,  ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਸੰਸਥਾ

Updated on Monday, December 01, 2025 20:57 PM IST

ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵਲੋਂ 9ਵੀ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ 1-2-3 ਦਸੰਬਰ 2025 ਨੂੰ ਕਾਰਵਾਈ ਜਾ ਰਹੀ ਹੈ। 
ਜਿਲਾ ਲੁਧਿਆਣਾ ਦੀ ਹਾਕੀ ਵਿੱਚ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦਾ ਵਡਮੁੱਲਾ ਰੋਲ ਹੈ। ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੀ ਸਥਾਪਨਾ 1978 ਵਿੱਚ ਹੋਈ। ਜਿਸਦੇ ਪਹਿਲੇ ਪ੍ਰਧਾਨ ਹਾਕੀ ਓਲੰਪੀਅਨ ,1975  ਵਿਸ਼ਵ ਕੱਪ ਹਾਕੀ ਦੇ ਜੇਤੂ ਹੀਰੋ ਸਰਜੀਤ ਸਿੰਘ ਰੰਧਾਵਾ ਸਨ। ਉਸ ਤੋਂ ਬਾਅਦ ਅੰਤਰਰਾਸ਼ਟਰੀ ਹਾਕੀ ਖਿਡਾਰੀ ਸੁਖਬੀਰ ਸਿੰਘ ਗਰੇਵਾਲ ਵੀ ਲੰਬਾ ਸਮਾਂ ਇਸ ਸੰਸਥਾ ਦੇ ਪ੍ਰਧਾਨ ਰਹੇ ਹਨ। ਉਸ ਤੋਂ ਬਾਅਦ ਇਹ ਸੰਸਥਾ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਇੱਕ ਨਵੇਂ ਰੂਪ ਵਿੱਚ ਹੋਂਦ ਵਿੱਚ ਆਈ । 1997 ਦਰੋਣਾਚਾਰੀਆਂ ਹਾਕੀ ਕੋਚ ਬਲਦੇਵ ਸਿੰਘ ਸ਼ਾਹਬਾਦ ਮਾਰਕੰਡਾ ਇਸ ਸੰਸਥਾ ਦੇ ਸਰਪਰਸਤ ਬਣੇ, ਜਦਕਿ ਅਵਤਾਰ ਸਿੰਘ ਮਲ੍ਹਾ ਰਾਜਨੀਤਕ ਆਗੂ ਇਸਦੇ ਪ੍ਰਧਾਨ ਬਣੇ । 1997 ਵਿੱਚ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ  ਵੱਲੋਂ ਕਾਲਜ ਪੱਧਰ ਦਾ ਰਾਜਨ ਗੋਲਡ ਕੱਪ ਹਾਕੀ ਟੂਰਨਾਮੈਂਟ 7 ਤੋਂ 12 ਦਸੰਬਰ 1997 ਨੂੰ ਕਰਵਾਉਣ ਦਾ ਉਪਰਾਲਾ ਕੀਤਾ ਗਿਆ। ਇਸ ਟੂਰਨਾਮੈਂਟ ਨੂੰ ਖੇਡਣ ਲਈ ਪੰਜਾਬ ਦੇ ਵੱਖ-ਵੱਖ ਕਾਲਜਾਂ ਦੇ ਉੱਘੀਆਂ ਅੱਠ ਟੀਮਾਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡਣ ਲਈ ਪੁੱਜੀਆਂ , ਪਰ ਓਸ ਵਕਤ ਭਾਰੀ ਬਰਸਾਤ ਹੋਣ ਕਾਰਨ ਇਹ ਟੂਰਨਾਮੈਂਟ ਸਿਰੇ ਨਾ ਚੜ ਸਕਿਆ, ਮਜਬੂਰਨ ਇਹ ਟੂਰਨਾਮੈਂਟ ਪੋਸਟਪੋਨ ਕਰਨਾ ਪਿਆ। ਉਸ ਤੋਂ ਬਾਅਦ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਨੇ ਹਾਕੀ ਦੀ ਬੇਹਤਰੀ ਪ੍ਰਤੀ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ।  ਸਾਲ 2002 ਵਿੱਚ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦਾ ਮੁੜ ਪੁਨਰਗਠਨ ਹੋਇਆ। ਜਿਸ ਵਿੱਚ ਪੁਰਾਣੇ ਹਾਕੀ ਖਿਡਾਰੀ, ਉਸ ਵਕਤ  ਦੇ ਡੀਐਸਪੀ ਅਮਰੀਕ ਸਿੰਘ ਮਿਨਹਾਸ ਨੂੰ ਇਸ ਸੰਸਥਾ ਦਾ ਪ੍ਰਧਾਨ ਬਣਾਇਆ ਗਿਆ । ਇਸ ਮੌਕੇ ਫੈਸਲਾ ਕੀਤਾ ਗਿਆ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਆਲ ਇੰਡੀਆ ਪੱਧਰ ਦ ਕੋਈ ਅਜਿਹਾ ਟੂਰਨਾਮੈਂਟ ਕਰਵਾਇਆ ਜਾਵੇ । ਜਿਸ ਨਾਲ ਲੁਧਿਆਣਾ ਹਾਕੀ ਦੀ ਪਹਿਚਾਣ ਵੀਂ ਕੌਮੀ ਪੱਧਰ ਤੇ ਜਾਵੇ ਅਤੇ ਦਸਮੇਸ਼ ਪਿਤਾ ਦਾ ਨਾਮ  ਤੇ ਪੂਰੇ ਮੁਲਕ ਵਿੱਚ ਕੋਈ ਵੀ ਜੋ ਟੂਰਨਾਮੈਂਟ ਨਹੀਂ ਹੁੰਦਾ, ਉਸ ਨੂੰ ਵੀ ਕੌਮੀ ਪੱਧਰ ਤੇ ਕਰਵਾਇਆ ਜਾਵੇ ।
 
ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇਹ ਟੂਰਨਾਮੈਂਟ ਨੂੰ ਹਰ ਸਾਲ ਕਰਵਾਉਣ ਦਾ ਉਪਰਾਲਾ ਵਿਢਿਆ ਗਿਆ । ਸਾਲ 2002 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਕਾਲਜ ਪੱਧਰ ਦਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਕਾਲਜ ਪੱਧਰ ਦੀਆਂ 8 ਟੀਮਾਂ ਖੇਡੀਆਂ। ਫਿਰ ਅਗਲੇ ਸਾਲ 2003 ਵਿੱਚ ਆਲ ਇੰਡੀਆ ਪੱਧਰ ਤੇ ਅੰਤਰ- ਯੂਨੀਵਰਸਿਟੀ ਲੇਬਲ ਦਾ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੀ ਟੀਮ ਚੈਂਪੀਅਨ ਬਣੀ ਅਤੇ ਦਿੱਲੀ ਯੂਨੀਵਰਸਿਟੀ ਨੇ ਦੂਸਰਾ ਸਥਾਨ ਹਾਸਲ ਕੀਤਾ । ਉਸ ਤੋਂ ਬਾਅਦ ਸਾਲ 2006 ਵਿੱਚ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ ਨੂੰ ਸੀਨੀਅਰ ਪੱਧਰ ਤੇ ਕਰਵਾਉਣ ਦਾ ਫੈਸਲਾ ਕੀਤਾ ਗਿਆ । ਜਿਸ ਵਿੱਚ ਇਹ ਟੂਰਨਾਮੈਂਟ 12 ਤੋਂ 16 ਮਾਰਚ 2006 ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ ਏ ਯੂ ਲੁਧਿਆਣਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਇੰਡੀਅਨ ਏਅਰਲਾਈਨ ਦੀ ਟੀਮ ਨੇ ਬੀਐਸਐਫ ਜਲੰਧਰ ਨੂੰ 5-1 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਉਸ ਵਕਤ ਦਾ ਹਾਕੀ ਸਟਾਰ ਧੰਨਰਾਜ ਪਿੱਲੇ " ਹੀਰੋ ਆਫ ਦਾ ਟੂਰਨਾਮੈਂਟ " ਬਣਿਆ। ਚੌਥਾ ਟੂਰਨਾਮੈਂਟ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ 18 ਤੋਂ 22 ਮਾਰਚ 2007 ਨੂੰ ਕਰਵਾਇਆ ਗਿਆ ।ਜਿਸ ਵਿੱਚ ਨਾਮਧਾਰੀ  ਇਲੈਵਨ ਨੇ ਇੰਡੀਅਨ  ਏਅਰਲਾਈਨਜ਼ ਦਿੱਲੀ ਨੂੰ 2-1 ਨਾਲ ਹਰਾਕੇ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਆਪਣੇ ਨਾਮ ਕੀਤਾ ਜਦਕਿ  ਪੰਜਵਾਂ ਟੂਰਨਾਮੈਂਟ 15 ਤੋਂ 20 ਮਾਰਚ 2008 ਨੂੰ ਕਰਵਾਇਆ ਗਿਆ । ਇਸ ਟੂਰਨਾਮੈਂਟ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਇੰਡੀਅਨ ਏਅਰਲਾਈਨਜ਼ ਨੂੰ 4-3 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ । ਇੰਡੀਅਨ ਏਅਰਲਾਈਨਜ਼ ਦੇ ਓਲੰਪੀਅਨ ਖਿਡਾਰੀ ਸੁਮੀਰ ਦਾਦ  ਮੈਨ ਆਫ ਦਾ ਟੂਰਨਾਮੈਂਟ ਬਣੇ । ਛੇਵਾਂ ਆਲ ਇੰਡੀਆ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ 2 ਤੋਂ 8 ਫਰਵਰੀ 2010 ਨੂੰ ਕਰਵਾਇਆ ਗਿਆ । ਇਸ ਟੂਰਨਾਮੈਂਟ ਵਿਚ ਪਹਿਲੀ ਵਾਰ ਲੜਕੀਆਂ ਦੀਆਂ 4 ਹਾਕੀ ਟੀਮਾਂ ਨੂੰ ਵੀ ਸ਼ਾਮਿਲ ਕੀਤਾ ਗਿਆ । ਮੁੰਡਿਆਂ ਦੇ ਵਰਗ ਵਿੱਚ ਨਾਮਧਾਰੀ ਇਲੈਵਨ ਨੇ ਪੰਜਾਬ ਪੁਲਿਸ ਨੂੰ 2-1 ਨਾਲ ਹਰਾ ਕੇ ਚੈਂਪੀਅਨ ਜਿੱਤ ਹਾਸਿਲ ਕੀਤੀ। ਜਦਕਿ ਲੜਕੀਆਂ ਵਿੱਚ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਨੇ ਸੈਂਟਰਲ ਰੇਲਵੇ ਮੁੰਬਈ ਨੂੰ ਹਰਾ ਕੇ ਚੈਂਪੀਅਨ ਜਿੱਤ ਆਪਣੇ ਨਾਮ ਕੀਤੀ।  2010 ਵਿੱਚ ਡਾਕਟਰ  ਏ ਪੀ ਐਸ ਮਾਂਗਟ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਬਣੇ।ਸੱਤਵਾਂ ਆਲ ਇੰਡੀਆ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ  30 ਅਕਤੂਬਰ ਤੋਂ 4 ਨਵੰਬਰ 2010 ਨੂੰ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਭਾਰਤ ਪੈਟਰੋਲੀਅਮ ਨੇ ਇੰਡੀਅਨ ਆਇਲ ਨੂੰ 4-3 ਗੋਲਾਂ ਨਾਲ ਹਰਾਕੇ  ਖਿਤਾਬੀ ਜਿੱਤ ਹਾਸਿਲ ਕੀਤੀ। ਓਲੰਪੀਅਨ ਦੀਪਕ ਠਾਕੁਰ ਹੀਰੋ ਆਫ ਦਾ ਟੂਰਨਾਮੈਂਟ ਬਣਿਆ। ਜਦ ਕਿ ਜੂਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਗਰੇਵਾਲ ਅਕੈਡਮੀ ਕਿਲ੍ਹਾ ਰਾਇਪੁਰ ਨੂੰ 8-3 ਗੋਲਾਂ ਨਾਲ ਹਰਾਇਆ । ਜਰਖੜ ਹਾਕੀ ਅਕੈਡਮੀ ਦਾ ਦਮਨਪ੍ਰੀਤ ਸਿੰਘ ਹੀਰੋ ਆਫ ਦਾ ਟੂਰਨਾਮੈਂਟ ਬਣਿਆ ਸੀ।ਜਦਕਿ ਅੱਠਵਾਂ ਟੂਰਨਾਮੈਂਟ 2012 ਨੰਵਬਰ ਮਹੀਨੇ ਵਿੱਚ ਕਰਵਾਇਆ ਗਿਆ।  ਫਾਈਨਲ ਮੁਕਾਬਲੇ ਵਿੱਚ ਇੰਡੀਅਨ ਆਰਮੀ ਨੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੂੰ 2-1 ਨਾਲ ਹਰਾ ਕੇ ਚੈਂਪੀਅਨ ਜਿੱਤ ਹਾਸਲ ਕੀਤੀ ।
 
ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੀਆਂ  ਹਾਕੀ ਖੇਡ ਦੀ ਤਰੱਕੀ ਲਈ ਉਪਰਾਲੇ ਨਿਰਵਿਘਨ ਜਾਰੀ ਹਨ ਭਾਵੇਂ ਟੂਰਨਾਮੈਂਟ ਕਰਵਾਉਣ ਵਿੱਚ ਇੱਕ ਦਹਾਕੇ ਤੋਂ ਖੜੋਤਾਈ ਹੈ ਜਿਸਦੇ ਕਈ ਕਾਰਨ ਸਨ। ਇਸਤੋਂ ਇਲਾਵਾ ਲੁਧਿਆਣਾ ਸਪੋਰਟਸ ਵੈਲਫੇਅਰ ਦੇ ਚਲਦੇ ਪਹੀਆਂ ਵਿੱਚ ਇੱਕਾ ਦੁੱਕਾ ਲੋਕਾਂ ਨੇ ਗੁੱਲੀਆਂ ਫਸਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਮਜਬੂਤ ਇਰਾਦਿਆਂ ਅੱਗੇ ਸਭ ਗੁੱਲੀਆਂ ਉੱਡ ਜਾਂਦੀਆਂ ਹਨ। ਜਿਨ੍ਹਾਂ ਨੇ ਹਿੰਮਤ ਨੂੰ ਯਾਰ ਬਣਾਇਆ ਹੁੰਦਾ ਫਤਿਹ ਨਸੀਬ ਉਹਨਾਂ ਨੂੰ ਹੀ ਹੁੰਦੀ ਹੈ। ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਇਸ ਵਰ੍ਹੇ ਆਲ ਇੰਡੀਆ ਪੱਧਰ ਦੇ ਟੂਰਨਾਮੈਂਟ ਦੀ ਬਜਾਏ ਬੱਚਿਆਂ ਦੀ ਹਾਕੀ ਨੂੰ ਪ੍ਰਫੁੱਲਤ ਕਰਨ ਲਈ  ਅੰਡਰ 17 ਸਾਲ ਲੜਕੀਆਂ , ਅੰਡਰ 17 ਸਾਲ ਮੁੰਡੇ ਅਤੇ ਅੰਡਰ 19 ਮੁੰਡਿਆਂ ਦੇ ਹਾਕੀ ਮੁਕਾਬਲੇ ਕਰਵਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ। ਤਾਂ ਜੋ ਹੇਠਲੇ ਪੱਧਰ ਤੇ ਸਕੂਲੀ ਹਾਕੀ ਨੂੰ ਮਜਬੂਤ ਕੀਤਾ ਜਾ ਸਕੇ। ਇਸ ਟੂਰਨਾਮੈਂਟ ਵਿੱਚ ਸਬ ਜੂਨੀਅਰ ਅਤੇ ਜੂਨੀਅਰ ਪੱਧਰ ਦੀਆਂ 16 ਤੋਂ ਵੱਧ ਟੀਮਾਂ ਹਿੱਸਾ ਲੈਣਗੀਆਂ। ਇਸ ਟੂਰਨਾਮੈਂਟ ਦੇ ਫਾਈਨਲ ਸਮਾਰੋਹ ਤੇ ਸੰਸਥਾ ਦੇ ਵਿੱਛੜੇ ਸਾਥੀ ਪ੍ਰਵੀਨ ਕੁਮਾਰ ਗੋਰਖਾ, ਪਰਮਜੀਤ ਸਿੰਘ ਬੀਰ, ਗੁਰਭੇਜ ਸਿੰਘ, ਭੁਪਿੰਦਰ ਸਿੰਘ ਭਿੰਦਾ ਨੂੰ ਵੀ ਕਿਸੇ ਰੂਪ ਵਿੱਚ ਯਾਦ ਕਰਾਂਗੇ ।
         
ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਅਸ਼ੋਕ ਪਰਾਸ਼ਰ  ਪੱਪੀ ਵਿਧਾਇਕ ਸੈਂਟਰਲ ਲੁਧਿਆਣਾ, ਦ੍ਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ,ਅਮਰੀਕ ਸਿੰਘ ਮਿਨਹਾਸ, ਡਾਕਟਰ ਏ ਪੀ ਐਸ ਮਾਂਗਟ , ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਡਾਕਟਰ ਨਿਰਮਲ ਸਿੰਘ ਜੋੜਾ ਡਾਇਰੈਕਟਰ ਸਟੂਡੈਂਟ ਵੈਲਫੇਅਰ ਪੀਏਯੂ, ਕੁਲਦੀਪ ਚੁੱਗ ਜਿਲਾ ਖੇਡ ਅਫਸਰ ਲੁਧਿਆਣਾ, ਗੁਰਦੀਪ ਸਿੰਘ ਗਰੇਵਾਲ ਜਿਲਾ ਖੇਡ ਅਫਸਰ ਫਿਰੋਜ਼ਪੁਰ, ਦਵਿੰਦਰ ਸਿੰਘ ਕਾਲਾ ਘੁੰਮਣ, ਨਵਦੀਪ ਸਿੰਘ ਘੁੰਮਣ , ਪ੍ਰਭਦੀਪ ਸਿੰਘ ਨੱਥੋਵਾਲ ਡਿਪਟੀ ਡਾਇਰੈਕਟਰ ਪਬਲਿਕ ਰਿਲੇਸ਼ਨ,ਸੁਖਵਿੰਦਰ ਸਿੰਘ ਸਾਬਕਾ ਸੁਪਰਡੈਂਟ ਸਿਹਤ ਵਿਭਾਗ, ਹੁਕਮ ਸਿੰਘ ਗੁਰੂ ਨਾਨਕ ਕਾਰ ਬਜ਼ਾਰ, ਐਡਵੋਕੇਟ ਕੁਲਵੰਤ ਸਿੰਘ ਬੋਪਾਰਾਏ , ਮਹਿੰਦਰ ਸਿੰਘ ਗਿੱਲ ਭੁੱਟੋ ਯੂ ਐਸ ਏ, ਜਸਪਾਲ ਸਿੰਘ ਟੱਕਰ ਮਾਛੀਵਾੜਾ, ਨਰਿੰਦਰ ਸਿੰਘ ਹੈਬੋਵਾਲ ,ਭਪਿੰਦਰ ਸਿੰਘ ਭੋਲਾ ਹੈਬੋਵਾਲ , ਗੁਰਸਤਿੰਦਰ ਸਿੰਘ ਪ੍ਰਗਟ ਮੁੱਖ ਕੋਚ ਅਕੈਡਮੀ ਹਰਮੀਤ ਸਿੰਘ ਅਕੈਡਮੀ ਜਰਖੜ ,ਇਕਬਾਲ ਸਿੰਘ ਗਰੇਵਾਲ ਬਾੜੇਵਾਲ, ਅਵਤਾਰ ਸਿੰਘ ਭੋਲਾ ਇੰਸਪੈਕਟਰ ਪੰਜਾਬ ਪੁਲਿਸ, ਨੀਲੂ ਸ਼ਰਮਾ, ਗੁਰਤੇਜ ਸਿੰਘ ਲਾਡੀ, ਦੁਪਿੰਦਰ ਸਿੰਘ ਡਿੰਪੀ ਜਰਖੜ, ਸਰਬਜੀਤ ਸਿੰਘ ਬਲ ਕੈਨੇਡਾ, ਜਸਜੀਤ ਸਿੰਘ ਕੰਗ ਪੀਏਯੂ, ਹਰਮਿੰਦਰਪਾਲ ਸਿੰਘ ਪੱਪੂ ਕੈਨੇਡਾ, ਤਾਰਾ ਸਿੰਘ ਸੰਧੂ ਕੈਨੇਡਾ, ਕੁਲਵਿੰਦਰ ਸਿੰਘ ਰਾਜਨ, ਗੋਲਡੀ ਨੀਲੂ,  ਸੰਜੀਵ ਸ਼ਰਮਾ ਸਿਕੰਦਰ ਸਿੰਘ ਦਵਿੰਦਰ ਸਿੰਘ ਬੈਂਕ ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ
 
ਅਤੇ ਹੋਰ ਖੇਡ ਪ੍ਰਬੰਧਕ ਤਨ ਮਨ ਧਨ ਨਾਲ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੀ ਤਨ ਮਨ ਅਤੇ ਧਨ ਨਾਲ ਸਹਾਇਤਾ ਕਰ ਰਹੇ ਹਨ । ਮੇਰੀ ਵੀ ਕੋਸ਼ਿਸ਼ ਹੋਏਗੀ ਕਿ ਜ਼ਿੰਦਗੀ ਦੇ ਆਖਰੀ ਸਾਹ ਹਾਕੀ ਖੇਡ ਨੂੰ ਸਮਰਪਿਤ ਹੋਣ ।  ਬਾਕੀ ਗੁਰੂ ਭਲੀ ਕਰੇ, ਰੱਬ ਰਾਖਾ। 
 
Have something to say? Post your comment
X