Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

World

ਆ ਗਈਆਂ ਨਿਊਜ਼ੀਲੈਂਡ ਸਿੱਖ ਖੇਡਾਂ,ਪ੍ਰਧਾਨ ਮੰਤਰੀ ਸ੍ਰੀ ਕਿ੍ਰਸ ਲਕਸਨ ਕਰਨਗੇ ਸੱਤਵੇਂ ਐਡੀਸ਼ਨ ਦਾ ਆਗਾਜ਼, ਵਧੇਗੀ ਪੰਜਾਬ ਦੀ ਆਵਾਜ਼ -ਹਰਜਿੰਦਰ ਸਿੰਘ ਬਸਿਆਲਾ-

Updated on Friday, November 28, 2025 20:34 PM IST

 
ਔਕਲੈਂਡ, 28 ਨਵੰਬਰ 2025-ਸਾਊਥ ਔਕਲੈਂਡ ਦੇ ਵਿਚ ਖੇਡਾਂ ਦਾ ਮਹਾਂ ਕੁੰਭ ਜਾਂ ਫਿਰ ਵਿਸ਼ਾਲ ਸੱਭਿਆਚਾਰਕ ਸਮਾਗਮ ਆਯੋਜਿਤ ਕਰਨਾ ਹੋਵੇ ਤਾਂ 158 ਏਕੜਾਂ ਦੇ ਵਿਚ ਫੈਲਿਆ ‘ਬਰੂਸ ਪੁਲਮਨ ਪਾਰਕ’ ਟਾਕਾਨੀਨੀ ਕਿਸੇ ਹੋਰ ਖੇਡ ਮੈਦਾਨ ਨੂੰ ਨੇੜੇ-ਤੇੜੇ ਵੀ ਨਹੀਂ ਖੰਗਣ ਦਿੰਦਾ। ਨਿਊਜ਼ੀਲੈਂਡ ਵਸਦੇ ਸਮੁੱਚੇ ਪੰਜਾਬੀਆਂ ਦੀਆਂ ਹਰਮਨ ਪਿਆਰੀਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’ ਪਿਛਲੇ ਸੱਤ ਸਾਲਾਂ ਤੋਂ ਇਥੇ ਹੀ ਰਾਸ ਆ ਰਹੀਆਂ ਹਨ। ਇਸ ਵਾਰ ਇਨ੍ਹਾਂ ਦੋ ਦਿਨਾਂ ਖੇਡਾਂ ਅਤੇ ਦੋ ਦਿਨਾ ਸਭਿਆਚਾਰਕ ਸਮਾਗਮਾਂ ਦੀ ਲੜੀ ਦਾ ਮਹਾਂ-ਕੁੰਭ ਕੱਲ੍ਹ 29 ਤੋਂ 30 ਨਵੰਬਰ ਤੱਕ ਸ਼ੁਰੂ ਹੋਣ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਥੇ ਦੋ ਦਰਜਨ ਦੇ ਕਰੀਬ ਜਿੱਥੇ ਵੱਖ-ਵੱਖ ਖੇਡਾਂ ਅਤੇ ਅਥਲੈਟਿਕਸ ਦੇ ਮੁਕਾਬਲੇ ਹੁੰਦੇ ਹਨ ਉਥੇ ਅੰਤਰਰਾਸ਼ਟਰੀ ਗਾਇਕ ਕਲਾਕਾਰ ਵੀ ਦਰਸ਼ਕਾਂ ਦਾ ਸਭਿਆਚਾਰਕ ਅਤੇ ਪ੍ਰਚਲਿਤ ਗੀਤਾਂ ਦੇ ਨਾਲ ਮਨੋਰੰਜਨ ਕਰਦੇ ਹਨ।
ਖੇਡਾਂ ਦਾ ਮਿਆਰ: ਸਮੂਹ ਪੰਜਾਬੀਆਂ ਦੇ ਸਹਿਯੋਗ ਨਾਲ ਪ੍ਰਬੰਧਕਾਂ ਨੇ ਖੇਡਾਂ ਦਾ ਮਿਆਰ ਐਨਾ ਉਚਾ ਕਰ ਲਿਆ ਹੈ ਕਿ ਕੱਲ੍ਹ ਰਸਮੀ ਉਦਘਾਟਨ ਵਾਸਤੇ ਪਹਿਲੀ ਵਾਰ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਕ੍ਰਿਸ ਲਕਸਨ ਵੀ ਪਹੁੰਚ ਰਹੇ ਹਨ। ਉਨ੍ਹੰਾਂ ਦੇ ਨਾਲ ਕੈਬਿਨਟ ਮੰਤਰੀਆਂ ਦਾ ਵੱਡਾ ਦਲ, ਹੋਰ ਰਾਜਨੀਤਕ ਸ਼ਖਸ਼ੀਅਤਾਂ, ਕਮਿਊਨਿਟੀ ਆਗੂ ਅਤੇ ਸਮਾਜ ਸੇਵਕ ਪਹੁੰਚਣਗੇ। ਮਾਰਚ ਪਾਸਟ ਦਾ ਵੀ ਪ੍ਰੋਗਰਾਮ ਰੱਖਿਆ ਗਿਆ ਹੈ। ਬੱਚਿਆਂ ਦੇ ਮਨੋਰੰਜਨ ਲਈ ਦਰਜਨ ਰਾਈਡਜ਼, ਮਹਿਲਾਵਾਂ ਲਈ ਖੇਡਾਂ, ਖੋ-ਖੋ ਦੇ ਮੈਚ ਅਤੇ ਹੋਰ ਕਈ ਕੁਝ ਸ਼ਾਮਿਲ ਹੋਵੇਗਾ। ਬਹੁਤ ਸਾਰੇ ਸਟਾਲ ਹੋਣਗੇ, ਮਨ ਲੁਭਾਵਣੇ ਖਾਣੇ ਹੋਣਗੇ।
ਅੰਤਰਰਾਸ਼ਟਰੀ ਪ੍ਰਸਿੱਧ ਪੰਜਾਬੀ ਗਾਇਕ ਕੇ. ਐਸ. ਮੱਖਣ ਆਪਣੇ ਨਵੇਂ ਪੁਰਾਣੇ ਗੀਤਾਂ ਦੇ ਨਾਲ  ਦਰਸ਼ਕਾਂ ਦਾ ਮਨ ਮੋਹ ਲੈਣ ਵਾਸਤੇ ਪੁੱਜ ਚੁੱਕੇ ਹਨ। ਸਟੇਜ ਦੀ ਆਰੰਭਤਾ ਸਿੱਖ ਕਦਰਾਂ ਕੀਮਤਾਂ ਨੂੰ ਸਮਰਪਿਤ ਹੁੰਦਿਆ ਕਵੀਸ਼ਰੀ, ਲੋਕ ਨਾਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਗਤਕੇ ਦੇ ਜੌਹਰ ਅਕਾਲ ਖਾਲਸਾ ਸਿੱਖ ਮਾਰਸ਼ਲ ਆਰਟ, ਦਸਤਾਰਾਂ ਦੁਮਾਲੇ ਸਜਣਗੇ, ਮਲਵਈ ਗਿੱਧਾ, ਸਥਾਨਿਕ ਪੰਜਾਬੀ ਗਾਇਕ ਅਤੇ ਹੋਰ ਬਹੁਤ ਕੁਝ ਸਟੇਜ ਉਤੇ ਹੋਣ ਵਾਲਾ ਹੈ। ਇਸ ਵਾਰ ਸਟੇਜ ਵੱਡ ਆਕਾਰੀ ਹੈ। ਜਿਵੇਂ-ਜਿਵੇਂ ਸੂਰਜ ਉਪਰ ਚੜਦਾ ਪ੍ਰੋਗਰਾਮ ਆਪਣੀ ਰਫ਼ਤਾਰ ਫੜਦੇ ਜਾਣਗੇ, ਪਰ ਵਿਲੱਖਣ ਗੱਲ ਇਹ ਹੋਵੇਗੀ ਕਿ ਸੂਰਜ ਤਾਂ ਛਿਪਣ ਵਾਲੇ ਪਾਸੇ ਤੁਰ ਜਾਵੇਗਾ, ਪਰ ਸਟੇਜ ਕਲਾਕਾਰ ਆਪਣੀ ਕਲਾ ਨੂੰ ਸ਼ਿਖਰਾਂ ਵੱਲ ਲੈ ਜਾਣਗੇ।
ਪ੍ਰਬੰਧਕਾਂ ਵੱਲੋਂ ਅਪੀਲ: ਸਮੂਹ ਪ੍ਰਬੰਧਕਾਂ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਨੀਵਾਰ ਅਤੇ ਐਤਵਾਰ ਸਵੇਰੇ 7 ਵਜੇ ਗੇਟ ਖੁੱਲ੍ਹ ਜਾਇਆ ਕਰਨਗੇ, ਇਸ ਕਰਕੇ ਸਮੇਂ ਸਿਰ ਪੁੱਜਣ ਦੀ ਕ੍ਰਿਪਾਲਤਾ ਕਰਨਾ। ਪਹਿਲਾ ਕਬੱਡੀ ਮੈਚ ਕਰਾਉਣ ਵਾਸਤੇ 9.30 ਵਜੇ ਰੈਫਰੀ ਨੇ ਸੀਟੀ ਮਾਰ ਦੇਣੀ ਹੈ। ਇਸ ਵਾਰ ਬਰੂਸ ਪੁਲਮਨ ਪਾਰਕ ਦੇ ਸਾਹਮਣੇ ਜੋ ਵੱਡੀ ਖਾਲੀ ਗਰਾਉਂਡ ਹੈ ਉਥੇ ਵੀ ਗੱਡੀਆਂ ਲਾਈਆਂ ਜਾ ਸਕਣਗੀਆਂ। ਸੋ ਪਾਰਕਿੰਗ ਸਾਈਨ ਨੂੰ ਵੇਖ ਕੇ ਗੱਡੀਆਂ ਪਾਰਕ ਕੀਤੀਆਂ ਜਾ ਸਕਦੀਆਂ ਹਨ।
ਚੱਲ੍ਹੇ ਨਿਉਂਦਾ: ਚੇਅਰਮੈਨ ਸ. ਤਾਰਾ ਸਿੰਘ ਬੈਂਸ ਅਤੇ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਨੇ ਗੱਲ ਨਿਬੇੜਦਿਆਂ ਕਹਿ ਦਿੱਤਾ ਹੈ ਕਿ ਸਾਰਿਆਂ ਨੂੰ ਚੁੱਲ੍ਹੇ ਨਿਉਂਦੇ ਵਾਂਗ ਸੱਦਾ ਹੈ, ਪਰਿਵਾਰਾਂ ਸਮੇਤ ਆਓ ਅਤੇ ਇਸ ਖੇਡ ਮੇਲੇ ਦਾ ਆਨੰਦ ਮਾਣੋ।
 
Have something to say? Post your comment
ਚੈਥਮ ਟਾਪੂਆਂ ਦੀ ਵਰ੍ਹੇਗੰਢ ’ਤੇ ਵਿਸ਼ੇਸ਼ — ਮੋਰੀਓਰੀ ਵਿਰਸਾ ਅਤੇ ਨਿਊਜ਼ੀਲੈਂਡ ਤੋਂ 45 ਮਿੰਟ ਅੱਗੇ ਚੱਲਦੀਆਂ ਘੜੀਆਂ

: ਚੈਥਮ ਟਾਪੂਆਂ ਦੀ ਵਰ੍ਹੇਗੰਢ ’ਤੇ ਵਿਸ਼ੇਸ਼ — ਮੋਰੀਓਰੀ ਵਿਰਸਾ ਅਤੇ ਨਿਊਜ਼ੀਲੈਂਡ ਤੋਂ 45 ਮਿੰਟ ਅੱਗੇ ਚੱਲਦੀਆਂ ਘੜੀਆਂ

ਟੌਰੰਗਾ ਦੇ ਵਿਅਕਤੀ ਨੇ ਬੋਨਸ ਟਿਕਟ ਨਾਲ ਜਿੱਤੇ ਦਸ ਲੱਖ ਨਿਊਜ਼ੀਲੈਂਡ ਡਾਲਰ

: ਟੌਰੰਗਾ ਦੇ ਵਿਅਕਤੀ ਨੇ ਬੋਨਸ ਟਿਕਟ ਨਾਲ ਜਿੱਤੇ ਦਸ ਲੱਖ ਨਿਊਜ਼ੀਲੈਂਡ ਡਾਲਰ

ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਲਈ ਕਿਵੇਂ ਤਿਆਰ ਹੋਈਏ

: ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਲਈ ਕਿਵੇਂ ਤਿਆਰ ਹੋਈਏ

ਨਿਊਜ਼ੀਲੈਂਡ ਵਿੱਚ ਪੰਜਾਬੀ ਦੇ ਲੈਵਲ 4 ਕੋਰਸ ਨੂੰ ਸਰਕਾਰੀ ਮਾਨਤਾ, ਪਹਿਲਾ ਬੈਚ 2027 ਦੇ ਸ਼ੁਰੂ ਵਿੱਚ

: ਨਿਊਜ਼ੀਲੈਂਡ ਵਿੱਚ ਪੰਜਾਬੀ ਦੇ ਲੈਵਲ 4 ਕੋਰਸ ਨੂੰ ਸਰਕਾਰੀ ਮਾਨਤਾ, ਪਹਿਲਾ ਬੈਚ 2027 ਦੇ ਸ਼ੁਰੂ ਵਿੱਚ

ਹੇਸਟਿੰਗਜ਼ ਵਿੱਚ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, 35 ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਸ਼ੁਰੂਆਤ

: ਹੇਸਟਿੰਗਜ਼ ਵਿੱਚ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, 35 ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਸ਼ੁਰੂਆਤ

ਨਿਊਜ਼ੀਲੈਂਡ ਵਿੱਚ ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ 4 ਦਸੰਬਰ ਨੂੰ ਕਾਗਜ਼ ’ਤੇ ਮੁੜ ਦੇਣ ਦਾ ਮੌਕਾ

: ਨਿਊਜ਼ੀਲੈਂਡ ਵਿੱਚ ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ 4 ਦਸੰਬਰ ਨੂੰ ਕਾਗਜ਼ ’ਤੇ ਮੁੜ ਦੇਣ ਦਾ ਮੌਕਾ

ਨਿਊਜ਼ੀਲੈਂਡ ਵਿੱਚ ਹੋਟਲ ਬੁਕਿੰਗ ਦੇ ਨਾਂ ’ਤੇ ਠੱਗੀ, ਯਾਤਰੀਆਂ ਨੂੰ ਭੁਗਤਾਨ ਤੋਂ ਪਹਿਲਾਂ ਪੁਸ਼ਟੀ ਕਰਨ ਦੀ ਅਪੀਲ

: ਨਿਊਜ਼ੀਲੈਂਡ ਵਿੱਚ ਹੋਟਲ ਬੁਕਿੰਗ ਦੇ ਨਾਂ ’ਤੇ ਠੱਗੀ, ਯਾਤਰੀਆਂ ਨੂੰ ਭੁਗਤਾਨ ਤੋਂ ਪਹਿਲਾਂ ਪੁਸ਼ਟੀ ਕਰਨ ਦੀ ਅਪੀਲ

ਸ਼ੇਨਜ਼ੇਨ ਵਿੱਚ ਟਰੰਪ, ਸ਼ੀ ਤੇ ਪੁਤਿਨ ਦੀ ਮੁਲਾਕਾਤ ਮਗਰੋਂ ਪ੍ਰਮਾਣੂ ਜੰਗ ਵਿਰੁੱਧ ਸਾਂਝਾ ਐਲਾਨ

: ਸ਼ੇਨਜ਼ੇਨ ਵਿੱਚ ਟਰੰਪ, ਸ਼ੀ ਤੇ ਪੁਤਿਨ ਦੀ ਮੁਲਾਕਾਤ ਮਗਰੋਂ ਪ੍ਰਮਾਣੂ ਜੰਗ ਵਿਰੁੱਧ ਸਾਂਝਾ ਐਲਾਨ

ਪਾਕਿਸਤਾਨ ਦੇ ਬੈਂਕ ਆਫ਼ ਪੰਜਾਬ ਨੂੰ ਛੋਟੇ ਕਾਰੋਬਾਰਾਂ ਲਈ ਵਿੱਤੀ ਸੇਵਾਵਾਂ ਦਾ ਕੌਮਾਂਤਰੀ ਪੁਰਸਕਾਰ

: ਪਾਕਿਸਤਾਨ ਦੇ ਬੈਂਕ ਆਫ਼ ਪੰਜਾਬ ਨੂੰ ਛੋਟੇ ਕਾਰੋਬਾਰਾਂ ਲਈ ਵਿੱਤੀ ਸੇਵਾਵਾਂ ਦਾ ਕੌਮਾਂਤਰੀ ਪੁਰਸਕਾਰ

ਟਾਕਾਨੀਨੀ ਹਾਦਸਾ: ਭਾਈਚਾਰੇ ਨੇ ਤਿੰਨ ਪੰਜਾਬੀ ਮ੍ਰਿਤਕਾਂ ਦੇ ਨਾਂ ਦੱਸੇ; ਦੇਹਾਂ ਭਾਰਤ ਭੇਜਣ ਦੀ ਤਿਆਰੀ

: ਟਾਕਾਨੀਨੀ ਹਾਦਸਾ: ਭਾਈਚਾਰੇ ਨੇ ਤਿੰਨ ਪੰਜਾਬੀ ਮ੍ਰਿਤਕਾਂ ਦੇ ਨਾਂ ਦੱਸੇ; ਦੇਹਾਂ ਭਾਰਤ ਭੇਜਣ ਦੀ ਤਿਆਰੀ

X