ਫਰੀਦਕੋਟ ਦੇ ਪਿੰਡ ਜਲਾਲੇਆਣਾ ਵਿੱਚ ਆਪਸੀ ਝਗੜੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਵਿੱਤਰ ਅੰਗ ਪਾੜੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਮਹਿਲਾਵਾਂ—ਕੁਲਦੀਪ ਕੌਰ ਅਤੇ ਵੀਰਾਂ ਕੌਰ—ਨੂੰ ਗ੍ਰਿਫਤਾਰ ਕਰ ਲਿਆ ਹੈ।
ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਦੋਵੇਂ ਮਹਿਲਾਵਾਂ ਗੁਰਦੁਆਰਾ ਸਾਹਿਬ ਅੰਦਰ ਬਹਿਸ ਦੌਰਾਨ ਗੁੱਸੇ ਵਿੱਚ ਪਹੁੰਚੀਆਂ, ਜਿਸ ਕਾਰਨ ਰੁਮਾਲਾ ਸਾਹਿਬ ਅਤੇ ਖਾਲਸਾ ਤੀਰ ਨੀਚੇ ਡਿੱਗ ਪਏ ਅਤੇ ਪਵਿੱਤਰ ਅੰਗ ਫਟ ਗਏ।
ਜਗਵਿੰਦਰ ਸਿੰਘ ਦੇ ਬਿਆਨ 'ਤੇ ਮੁਕੱਦਮਾ ਨੰਬਰ 233 ਧਾਰਾ 299, 3(5) BNS ਅਧੀਨ ਦਰਜ ਕਰਕੇ ਦੋਵੇਂ ਨੂੰ ਗ੍ਰਿਫਤਾਰ ਕੀਤਾ ਗਿਆ।
ਸ਼ੁਰੂਆਤੀ ਪੁੱਛਗਿੱਛ 'ਚ ਪਤਾ ਲੱਗਾ ਕਿ ਘਟਨਾ ਨਿੱਜੀ ਝਗੜੇ ਦੌਰਾਨ ਗੁੱਸੇ ਵਿੱਚ ਅਣਜਾਣੇ ਤੌਰ 'ਤੇ ਵਾਪਰੀ। ਦੋਵੇਂ ਮਹਿਲਾਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਈ ਅਗਲਾ ਕਦਮ ਚੁੱਕਿਆ ਜਾਵੇਗਾ।
ਫਰੀਦਕੋਟ ਪੁਲਿਸ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।