Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Punjab

ਚੰਡੀਗੜ੍ਹ ਦੀ 15 ਸਾਲ ਪੁਰਾਣੀ ਨੀਹਾ ਅਹਿਲਾਵਤ ਕਤਲ ਕਾਂਡ: ਟੈਕਸੀ ਡਰਾਈਵਰ ਮੋਨੂ ਕੂਮਾਰ ਦੋਸ਼ੀ ਕਰਾਰ

Updated on Thursday, November 27, 2025 22:46 PM IST

ਚੰਡੀਗੜ੍ਹ ਦੀ ਅਦਾਲਤ ਨੇ ਵੀਰਵਾਰ ਨੂੰ 15 ਸਾਲ ਪੁਰਾਣੇ ਦਿਲ ਦਹਿਲਾਉਣ ਵਾਲੇ ਕਤਲ ਮਾਮਲੇ ਵਿੱਚ ਵੱਡਾ ਫ਼ੈਸਲਾ ਸੁਣਾਇਆ ਹੈ। 21 ਸਾਲਾ ਵਿਦਿਆਰਥਣ ਨੀਹਾ ਅਹਿਲਾਵਤ ਦੇ ਕਤਲ ਦੇ ਦੋਸ਼ ਵਿੱਚ ਟੈਕਸੀ ਡਰਾਈਵਰ ਮੋਨੂ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਸਜ਼ਾ ਦੀ ਮਾਤਰਾ ਦਾ ਐਲਾਨ ਅਦਾਲਤ ਸ਼ੁੱਕਰਵਾਰ ਨੂੰ ਕਰੇਗੀ।

ਮਾਮਲੇ ਦਾ ਪੁਰਾ ਵੇਰਵਾ

30 ਜੁਲਾਈ 2010 ਨੂੰ ਸ਼ਾਮ 6 ਵਜੇ ਨੀਹਾ ਸੈਕਟਰ-15 ਵਿੱਚ ਮਨੋਰੰਜਨ ਚੌਂਕ ਨੇੜੇ ਆਪਣੀਆਂ ਅੰਗਰੇਜ਼ੀ ਬੋਲਚਾਲ ਕਲਾਸਾਂ ਲਈ ਘਰੋਂ ਨਿਕਲੀ ਸੀ, ਪਰ ਰਾਤ 9 ਵਜੇ ਤੱਕ ਘਰ ਨਹੀਂ ਪੁੱਜੀ। ਪਰਿਵਾਰ ਨੇ ਉਸ ਦੀ ਸਹੇਲੀ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਨੀਹਾ ਉਸਦੇ ਕੋਲ ਵੀ ਨਹੀਂ ਗਈ।

ਜਦੋਂ ਪਰਿਵਾਰ ਉਸਦੀ ਤਲਾਸ਼ ਵਿੱਚ ਨਿਕਲਿਆ, ਉਸ ਦੇ ਪਿਤਾ ਨੂੰ ਕਾਲ ਆਈ ਕਿ ਨੀਹਾ ਦਾ ਸਕੂਟਰ ਸੈਕਟਰ-38 ਵੈਸਟ ਦੇ ਟੈਕਸੀ ਸਟੈਂਡ ਨੇੜੇ ਖੜ੍ਹਾ ਹੈ। ਪਰਿਵਾਰ ਨੇ ਤੁਰੰਤ ਇਲਾਕੇ ਵਿੱਚ ਖੋਜ ਕੀਤੀ ਤਾਂ ਝਾੜੀਆਂ ਵਿੱਚੋਂ ਨੀਹਾ ਦੀ ਅੱਧੀ ਨੰਗੀ, ਖੂਨ ਨਾਲ ਲਥਪਥ ਲਾਸ਼ ਮਿਲੀ।
ਉਸਨੂੰ ਤੁਰੰਤ PGI ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

ਸਾਲਾਂ ਤੱਕ ਰੁਕਿਆ ਰਿਹਾ ਤਫ਼ਤੀਸ਼ ਦਾ ਪਹੀਆ

ਪੁਲਿਸ ਨੂੰ ਇਸ ਕਤਲ ਬਾਰੇ ਕੋਈ ਪੱਕਾ ਸੁਬੂਤ ਨਹੀਂ ਮਿਲਿਆ ਅਤੇ 2020 ਵਿੱਚ ਫਾਈਲ ਅਣਪਛਾਤੇ ਦੋਸ਼ੀ ਦੇ ਨਾਮ 'ਤੇ ਬੰਦ ਕਰ ਦਿੱਤੀ ਗਈ।

2022 ਦਾ ਦੂਜਾ ਕਤਲ, ਜਿਹੜਾ ਬਣਿਆ ਸੁਬੂਤਾਂ ਦਾ ਧਾਗਾ

2022 ਵਿੱਚ ਮੰਦਦੀਪ ਕੌਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਇੱਕੋ ਤਰ੍ਹਾਂ ਦਾ ਪੈਟਰਨ ਮਿਲਿਆ—
• ਦੋਸ਼ੀ ਵੱਲੋਂ ਯੌਨ ਸ਼ੋਸ਼ਣ
• ਫਿਰ ਬੇਰਹਮੀ ਨਾਲ ਕਤਲ

ਇਸ ਕੇਸ ਦੀ ਜਾਂਚ ਦੌਰਾਨ, ਪੁਲਿਸ ਨੇ ਕ੍ਰਿਮਿਨਲ ਰਿਕਾਰਡ ਵਾਲੇ ਲੋਕਾਂ ਦੇ DNA ਸੈਂਪਲ ਲਈ। ਮੋਨੂ ਕੁਮਾਰ ਦਾ DNA, ਮੰਦਦੀਪ ਕੌਰ ਅਤੇ ਫਿਰ ਨੀਹਾ ਅਹਿਲਾਵਤ ਤੋਂ ਮਿਲੇ ਸੈਂਪਲ ਨਾਲ ਮੈਚ ਕਰ ਗਿਆ।

ਕਬੂਲੀ ਬਿਆਨ ਅਤੇ DNA ਨੇ ਖੋਲ੍ਹੀ 12 ਸਾਲ ਪੁਰਾਣੀ ਗੁੱਥੀ

ਪੁਲਿਸ ਨੇ ਦੱਸਿਆ ਕਿ ਮੋਨੂ ਨੇ ਪੁੱਛਗਿੱਛ ਦੌਰਾਨ ਨੀਹਾ ਦੇ ਕਤਲ ਦੀ ਕਬੂਲੀ ਕਰ ਲਈ, ਅਤੇ ਫੋਰੈਂਜ਼ਿਕ ਸਬੂਤਾਂ ਨਾਲ ਇਹ ਗੱਲ ਪੁਸ਼ਟੀ ਹੋ ਗਈ।

 

Have something to say? Post your comment
ਰਾਏਕੋਟ ਦੇ ਨਵੇਂ ਐੱਸਡੀਐੱਮ ਕਪਿਲ ਜਿੰਦਲ ਦਾ ਪੰਚਾਇਤ ਯੂਨੀਅਨ ਵੱਲੋਂ ਸਵਾਗਤ

: ਰਾਏਕੋਟ ਦੇ ਨਵੇਂ ਐੱਸਡੀਐੱਮ ਕਪਿਲ ਜਿੰਦਲ ਦਾ ਪੰਚਾਇਤ ਯੂਨੀਅਨ ਵੱਲੋਂ ਸਵਾਗਤ

ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ

: ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ

ਤੀਰਥ ਯਾਤਰਾ ਯੋਜਨਾ ਤਹਿਤ ਮੁਹਾਲੀ ਤੋਂ ਅੰਮ੍ਰਿਤਸਰ ਲਈ ਤਿੰਨ ਬੱਸਾਂ ਰਵਾਨਾ

: ਤੀਰਥ ਯਾਤਰਾ ਯੋਜਨਾ ਤਹਿਤ ਮੁਹਾਲੀ ਤੋਂ ਅੰਮ੍ਰਿਤਸਰ ਲਈ ਤਿੰਨ ਬੱਸਾਂ ਰਵਾਨਾ

ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਮੌਕੇ ਸੋਹਾਣਾ ਤੋਂ 30 ਨਵੰਬਰ ਨੂੰ ਨਗਰ ਕੀਰਤਨ

: ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਮੌਕੇ ਸੋਹਾਣਾ ਤੋਂ 30 ਨਵੰਬਰ ਨੂੰ ਨਗਰ ਕੀਰਤਨ

ਪਟਿਆਲਾ ਕਿਸਾਨ ਰੈਲੀ ਲਈ ਪੱਖੋਵਾਲ ਬਲਾਕ ਤੋਂ ਕਿਸਾਨਾਂ ਦਾ ਕਾਫ਼ਲਾ ਰਵਾਨਾ

: ਪਟਿਆਲਾ ਕਿਸਾਨ ਰੈਲੀ ਲਈ ਪੱਖੋਵਾਲ ਬਲਾਕ ਤੋਂ ਕਿਸਾਨਾਂ ਦਾ ਕਾਫ਼ਲਾ ਰਵਾਨਾ

ਕੈਨੇਡਾ ਵਿੱਚ ਪੜ੍ਹਦੇ ਨੌਜਵਾਨਾਂ ਦੀ ਸੰਸਥਾ ਨੇ ਰਾਜੋਆਣਾ ਕਲਾਂ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਦਿੱਤੀਆਂ

: ਕੈਨੇਡਾ ਵਿੱਚ ਪੜ੍ਹਦੇ ਨੌਜਵਾਨਾਂ ਦੀ ਸੰਸਥਾ ਨੇ ਰਾਜੋਆਣਾ ਕਲਾਂ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਦਿੱਤੀਆਂ

ਅਕਾਲੀ ਦਲ–ਭਾਜਪਾ ਗੱਠਜੋੜ ਦੀ ਅਸਿੱਧੀ ਹਮਾਇਤ ਦਾ ਵਿਰੋਧ ਕਰਨ ਕਿਸਾਨ ਜਥੇਬੰਦੀਆਂ — ਮਨਜੀਤ ਸਿੰਘ ਧਨੇਰ

: ਅਕਾਲੀ ਦਲ–ਭਾਜਪਾ ਗੱਠਜੋੜ ਦੀ ਅਸਿੱਧੀ ਹਮਾਇਤ ਦਾ ਵਿਰੋਧ ਕਰਨ ਕਿਸਾਨ ਜਥੇਬੰਦੀਆਂ — ਮਨਜੀਤ ਸਿੰਘ ਧਨੇਰ

ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ

: ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ

ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ

: ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ

ਫ਼ਤਹਿਗੜ੍ਹ ਸਾਹਿਬ ਦੇ ਪਰਸ਼ੋਤਮ ਸਿੰਘ ਦੇ ਅੰਗਦਾਨ ਨਾਲ ਤਿੰਨ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ

: ਫ਼ਤਹਿਗੜ੍ਹ ਸਾਹਿਬ ਦੇ ਪਰਸ਼ੋਤਮ ਸਿੰਘ ਦੇ ਅੰਗਦਾਨ ਨਾਲ ਤਿੰਨ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ

X