ਥਾਈਲੈਂਡ ਦੇ ਮੇ ਸੌਟ ਸ਼ਹਿਰ ਤੋਂ ਭਾਰਤੀ ਵਾਇੂ ਸੇਨਾ (IAF) ਦੇ ਇੱਕ ਖ਼ਾਸ ਵਿਮਾਨ ਰਾਹੀਂ ਬੁੱਧਵਾਰ ਨੂੰ 125 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਤੌਰ 'ਤੇ ਵਾਪਸ ਭਾਰਤ ਲਿਆਂਦਾ ਗਿਆ। ਭਾਰਤੀ ਦੂਤਾਵਾਸ ਨੇ ਦੱਸਿਆ ਕਿ ਮਾਰਚ 2024 ਤੋਂ ਲੈ ਕੇ ਹੁਣ ਤੱਕ ਮਿਆਂਮਾਰ ਦੇ ਮਿਆਵੱਡੀ ਖੇਤਰ ਵਿੱਚ ਮੌਜੂਦ ਸਕੈਮ ਸੈਂਟਰਾਂ ਤੋਂ ਕੁੱਲ 1,500 ਭਾਰਤੀਆਂ ਨੂੰ ਛੁਡਵਾਇਆ ਜਾ ਚੁੱਕਾ ਹੈ।
ਭਾਰਤ ਸਰਕਾਰ ਦੇ ਹੁਕਮਾਂ ਮੁਤਾਬਕ ਬੈਂਕਾਕ ਸਥਿਤ ਭਾਰਤੀ ਦੂਤਾਵਾਸ ਅਤੇ ਚਿਆੰਗ ਮਾਈ ਦੇ ਕੌਂਸੁਲੇਟ ਦੀ ਟੀਮ ਥਾਈ ਸਰਕਾਰ ਦੀਆਂ ਕਈ ਏਜੰਸੀਆਂ ਨਾਲ ਮਿਲ ਕੇ ਇਨ੍ਹਾਂ ਫਸੇ ਲੋਕਾਂ ਦੀ ਘਰ ਵਾਪਸੀ ਲਈ ਲਗਾਤਾਰ ਯਤਨ ਕਰ ਰਹੀ ਹੈ।
ਦੂਤਾਵਾਸ ਵੱਲੋਂ ਸਖ਼ਤ ਚੇਤਾਵਨੀ
ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ:
-
ਵਿਦੇਸ਼ ਵਿਚ ਨੌਕਰੀ ਲੈਣ ਤੋਂ ਪਹਿਲਾਂ ਕੰਪਨੀਆਂ ਅਤੇ ਏਜੰਟਾਂ ਦੀ ਪੂਰੀ ਜਾਂਚ ਲਾਜ਼ਮੀ ਹੈ।
-
ਥਾਈਲੈਂਡ ਵਿੱਚ ਵੀਜ਼ਾ-ਫ੍ਰੀ ਦਾਖ਼ਲਾ ਸਿਰਫ਼ ਟੂਰਿਜ਼ਮ ਅਤੇ ਛੋਟੇ ਬਿਜ਼ਨਸ ਲਈ ਹੈ, ਨੌਕਰੀ ਜਾਂ ਕੰਮ ਕਰਨ ਲਈ ਨਹੀਂ।
ਇੱਕ ਦਿਨ ਪਹਿਲਾਂ ਵੀ ਵਾਪਸ ਆਏ ਸਨ 269 ਭਾਰਤੀ
ਮੰਗਲਵਾਰ ਨੂੰ ਵੀ IAF ਦੇ ਦੋ ਖ਼ਾਸ ਜਹਾਜ਼ਾਂ ਰਾਹੀਂ 269 ਭਾਰਤੀ, ਜਿਸ ਵਿੱਚ 11 ਔਰਤਾਂ ਵੀ ਸ਼ਾਮਲ ਸਨ, ਮੇ ਸੌਟ ਤੋਂ ਵਾਪਸ ਲਿਆਂਦੇ ਗਏ ਸਨ। ਇਹ ਸਾਰੇ ਲੋਕ ਮਿਆਂਮਾਰ ਦੇ ਸਕੈਮ ਸੈਂਟਰਾਂ ਵਿੱਚ ਕੈਦ ਸਨ ਅਤੇ ਤਾਜ਼ਾ ਸੈਨਿਕ ਕਾਰਵਾਈ ਦੌਰਾਨ ਉਨ੍ਹਾਂ ਨੂੰ ਰਿਹਾ ਕੀਤਾ ਗਿਆ ਸੀ।
ਥਾਈ ਪ੍ਰਧਾਨ ਮੰਤਰੀ ਨੇ ਕੀਤੀ ਭਾਰਤ ਦੀ ਪ੍ਰਸ਼ੰਸਾ
ਪਿਛਲੇ ਹਫ਼ਤੇ, ਜਦੋਂ 197 ਭਾਰਤੀਆਂ ਨੂੰ ਥਾਈਲੈਂਡ ਤੋਂ ਵਾਪਸ ਭੇਜਿਆ ਗਿਆ, ਤਾਂ ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਰਨਵੀਰਾਕੁਲ ਨੇ ਮੇ ਸੌਟ ਦਾ ਦੌਰਾ ਕਰਕੇ ਰੈਸਕਿਊ ਕਾਰਵਾਈ ਦੀ ਨਿਗਰਾਨੀ ਕੀਤੀ। ਉਨ੍ਹਾਂ ਨੇ ਭਾਰਤ ਦੇ ਰਾਜਦੂਤ ਨਾਗੇਸ਼ ਸਿੰਘ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਥਾਈ ਸਰਕਾਰ ਭਾਰਤੀ ਨਾਗਰਿਕਾਂ ਦੀ ਵਾਪਸੀ ਵਿੱਚ ਸਹਿਯੋਗ ਜਾਰੀ ਰੱਖੇਗੀ।