ਰਾਂਚੀ ਵਿੱਚ ਵੱਡਾ ਹਵਾਈ ਹਾਦਸਾ ਵਾਪਰ ਗਿਆ ਹੈ। Red Bird Aviation ਦੀ ਇੱਕ ਏਅਰ ਐਂਬੂਲੈਂਸ, ਜੋ Ranchi ਦੇ Birsa Munda Airport ਤੋਂ ਦਿੱਲੀ ਲਈ ਉੱਡੀ ਸੀ, ਖਰਾਬ ਮੌਸਮ ਕਾਰਨ Chatra ਜ਼ਿਲ੍ਹੇ ਦੇ ਸਿਮਰੀਆ ਖੇਤਰ ਦੇ ਸੰਘਣੇ ਜੰਗਲਾਂ ਵਿੱਚ ਹਾਦਸਾਗ੍ਰਸਤ ਹੋ ਗਈ। ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ ਵਿੱਚ ਮਰੀਜ਼, ਉਸਦੀ ਪਤਨੀ, ਡਾਕਟਰ, ਨਰਸ ਅਤੇ ਦੋ ਪਾਇਲਟਾਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ।
ਦਿੱਲੀ ਲਿਆਂਦਾ ਜਾ ਰਿਹਾ ਸੀ ਮਰੀਜ਼
ਲਾਤੇਹਾਰ ਦੇ ਚਾਂਦਵਾ ਦੇ ਰਹਿਣ ਵਾਲੇ 41 ਸਾਲਾ ਸੰਜੇ ਕੁਮਾਰ ਨੂੰ ਬਿਹਤਰ ਇਲਾਜ ਲਈ ਦਿੱਲੀ ਲਿਜਾਇਆ ਜਾ ਰਿਹਾ ਸੀ। ਸ਼ਾਮ ਕਰੀਬ 7 ਵਜੇ ਉਡਾਣ ਭਰਨ ਤੋਂ ਲਗਭਗ 20 ਮਿੰਟ ਬਾਅਦ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਟੁੱਟ ਗਿਆ।
ਤੂਫ਼ਾਨ ਦੌਰਾਨ ਵਾਪਰਿਆ ਹਾਦਸਾ
ਚਸ਼ਮਦੀਦਾਂ ਮੁਤਾਬਕ, ਉਸ ਵੇਲੇ ਖੇਤਰ ਵਿੱਚ ਤੇਜ਼ ਤੂਫ਼ਾਨ, ਬਿਜਲੀ ਕੜਕਣ ਅਤੇ ਭਾਰੀ ਮੀਂਹ ਪੈ ਰਿਹਾ ਸੀ। ਮੁੱਢਲੇ ਤੌਰ ‘ਤੇ ਖਰਾਬ ਮੌਸਮ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਰਾਹਤ ਕਾਰਵਾਈ
ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਮਲਬੇ ਵਿੱਚੋਂ ਇੱਕ ਔਰਤ ਅਤੇ ਛੇ ਪੁਰਸ਼ਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸੁਰੱਖਿਆ ਕਾਰਨਾਂ ਕਰਕੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਫੋਰੈਂਸਿਕ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸਾਰੀਆਂ ਲਾਸ਼ਾਂ ਪੋਸਟਮਾਰਟਮ ਲਈ ਚਤਰਾ ਸਦਰ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ।
ਮਰਨ ਵਾਲਿਆਂ ਦੀ ਪਛਾਣ
ਮ੍ਰਿਤਕਾਂ ਵਿੱਚ ਪਾਇਲਟ ਵਿਵੇਕ ਵਿਕਾਸ ਭਗਤ ਅਤੇ ਸਬਰਾਜਦੀਪ ਸਿੰਘ, ਮਰੀਜ਼ ਸੰਜੇ ਕੁਮਾਰ, ਉਸਦੀ ਪਤਨੀ ਅਰਚਨਾ ਦੇਵੀ, ਧੁਰੂ ਕੁਮਾਰ, ਡਾਕਟਰ ਵਿਕਾਸ ਕੁਮਾਰ ਗੁਪਤਾ ਅਤੇ ਨਰਸ ਸਚਿਨ ਕੁਮਾਰ ਮਿਸ਼ਰਾ ਸ਼ਾਮਲ ਹਨ।
ਪ੍ਰਸ਼ਾਸਨ ਵੱਲੋਂ ਹਾਦਸੇ ਦੇ ਹਰ ਪਹਿਲੂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।