ਨਵੀਂ ਦਿੱਲੀ, 20 ਨਵੰਬਰ। ਬਰਤਾਨੀਆ ਦੇ ਪ੍ਰਿੰਸ ਵਿਲੀਅਮ ਨੇ ਭਾਰਤ ਦੇ ਸੱਤ ਸੂਬਿਆਂ ਵਿੱਚ ਆਰਜ਼ੀ ਤੌਰ ’ਤੇ ਕੰਮ ਕਰਦੇ 10 ਹਜ਼ਾਰ ਜੰਗਲੀ ਜੀਵ ਰੱਖਿਅਕਾਂ ਲਈ ਨਿੱਜੀ ਹਾਦਸਾ ਬੀਮਾ ਦੇਣ ਦੀ ਪੰਜ ਸਾਲਾ ਯੋਜਨਾ ਦਾ ਐਲਾਨ ਕੀਤਾ। ਯੂਨਾਈਟਿਡ ਫ਼ਾਰ ਵਾਈਲਡਲਾਈਫ਼ ਦੀ ਇਸ ਪਹਿਲ ਵਿੱਚ ਡਬਲਿਊਡਬਲਿਊਐੱਫ਼ ਇੰਡੀਆ ਅਤੇ ਵਾਈਲਡਲਾਈਫ਼ ਟਰੱਸਟ ਆਫ਼ ਇੰਡੀਆ ਸਮੇਤ ਕਈ ਸੰਸਥਾਵਾਂ ਭਾਈਵਾਲ ਹਨ। ਯੋਜਨਾ ਦਾ ਉਦੇਸ਼ ਜੰਗਲਾਂ ਵਿੱਚ ਡਿਊਟੀ ਦੌਰਾਨ ਹਾਦਸਿਆਂ ਦਾ ਸਾਹਮਣਾ ਕਰਨ ਵਾਲੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿੱਤੀ ਸੁਰੱਖਿਆ ਦੇਣਾ ਹੈ।