ਸੁਪਰੀਮ ਕੋਰਟ ਨੇ ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਨੂੰ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਵੱਲੋਂ ਦਾਇਰ ਪਟੀਸ਼ਨਾਂ ‘ਤੇ ਨੋਟਿਸ ਜਾਰੀ ਕੀਤਾ ਹੈ। ਹਸੀਨ ਜਹਾਂ ਨੇ ਗੁਜ਼ਾਰਾ ਭੱਤਾ ਅਤੇ ਘਰੇਲੂ ਹਿੰਸਾ ਨਾਲ ਜੁੜੇ ਕੇਸ ਪੱਛਮੀ ਬੰਗਾਲ ਤੋਂ ਦਿੱਲੀ ਤਬਦੀਲ ਕਰਨ ਦੀ ਮੰਗ ਕੀਤੀ ਹੈ।
ਉਸਨੇ ਕਿਹਾ ਕਿ ਧੀ ਦੀ ਸਿੱਖਿਆ ਲਈ ਉਹ ਦਿੱਲੀ ਰਹਿ ਰਹੀ ਹੈ ਅਤੇ ਪੱਛਮੀ ਬੰਗਾਲ ਵਿੱਚ ਸੁਣਵਾਈ ਵਿੱਚ ਹਾਜ਼ਰੀ ਮੁਸ਼ਕਲ ਹੈ। ਉਸਦਾ ਦਲੀਲ ਹੈ ਕਿ ਸ਼ਮੀ ਕੋਲ ਦਿੱਲੀ ਵਿੱਚ ਕੇਸ ਲੜਨ ਲਈ ਪੂਰੇ ਸਰੋਤ ਹਨ। ਪਿਛਲੇ ਸਾਲ ਕਲਕੱਤਾ ਹਾਈ ਕੋਰਟ ਨੇ ਸ਼ਮੀ ਨੂੰ ਪਤਨੀ ਅਤੇ ਧੀ ਲਈ ਪ੍ਰਤੀ ਮਹੀਨਾ ₹4 ਲੱਖ ਅੰਤਰਿਮ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਸੀ, ਜਿਸਨੂੰ ਹਸੀਨ ਜਹਾਂ ਨੇ ਨਾਕਾਫ਼ੀ ਦੱਸਦੇ ਹੋਏ ਚੁਣੌਤੀ ਦਿੱਤੀ ਹੈ।