ਦਿੱਲੀ ਦੇ ਜਨਕਪੁਰੀ ਇਲਾਕੇ ਵਿੱਚ ਦਿੱਲੀ ਜਲ ਬੋਰਡ ਵੱਲੋਂ ਖੋਦੇ ਗਏ ਖੁੱਲ੍ਹੇ ਗਡ੍ਹੇ ਵਿੱਚ ਡਿੱਗਣ ਕਾਰਨ ਪਾਲਮ ਨਿਵਾਸੀ ਨੌਜਵਾਨ ਕਮਲ ਦੀ ਮੌਤ ਹੋ ਗਈ। ਸੜਕ ਦੇ ਵਿਚਕਾਰ ਖੁੱਲ੍ਹੇ ਪਏ ਗਡ੍ਹੇ ਕੋਲ ਨਾ ਬੈਰੀਕੇਡਿੰਗ ਸੀ ਅਤੇ ਨਾ ਹੀ ਕੋਈ ਚੇਤਾਵਨੀ ਬੋਰਡ, ਜਿਸ ਕਾਰਨ ਹਨੇਰੇ ਵਿੱਚ ਮੋਟਰਸਾਈਕਲ ਸਵਾਰ ਕਮਲ ਹਾਦਸੇ ਦਾ ਸ਼ਿਕਾਰ ਹੋ ਗਿਆ।
ਪਰਿਵਾਰ ਨੇ ਗੰਭੀਰ ਦੋਸ਼ ਲਗਾਇਆ ਹੈ ਕਿ ਕਮਲ ਰਾਤ ਭਰ ਗਡ੍ਹੇ ਵਿੱਚ ਤੜਫਦਾ ਰਿਹਾ, ਪਰ ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਮਿਲੀ। ਪਰਿਜਨਾਂ ਮੁਤਾਬਕ ਉਹ ਰਾਤ ਭਰ ਕਈ ਥਾਣਿਆਂ ਦੇ ਚੱਕਰ ਲਾਉਂਦੇ ਰਹੇ ਅਤੇ ਸਵੇਰੇ ਕਰੀਬ 7 ਵਜੇ ਪੁਲਿਸ ਨੇ ਲਾਸ਼ ਮਿਲਣ ਦੀ ਜਾਣਕਾਰੀ ਦਿੱਤੀ।
ਚਸ਼ਮਦੀਦ ਨੇ ਵੀ ਪੁਲਿਸ ਦੀ ਕਹਾਣੀ ‘ਤੇ ਸਵਾਲ ਚੁੱਕੇ ਹਨ। ਇਹ ਹਾਦਸਾ ਕੈਬਨਿਟ ਮੰਤਰੀ ਆਸ਼ੀਸ਼ ਸੂਦ ਦੇ ਵਿਧਾਨ ਸਭਾ ਹਲਕੇ ਵਿੱਚ ਵਾਪਰਿਆ ਹੈ, ਜਿੱਥੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।