ਬੈਂਗਲੁਰੂ ਦੇ ਬੀਟੀਐਮ ਲੇਆਉਟ ਸੈਕੰਡ ਸਟੇਜ (ਕੇਏਐਸ ਕਾਲੋਨੀ) ਵਿੱਚ ਇੱਕ 65 ਸਾਲਾ ਮਹਿਲਾ ਨਾਲ ਕਥਿਤ ਤੌਰ ‘ਤੇ ਜਬਰ ਜਨਾਹ ਕਰਕੇ ਉਸਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ, ਦੋਸ਼ੀ — ਜੋ ਮਹਿਲਾ ਦੇ ਘਰ ਵਿੱਚ ਘਰੇਲੂ ਮਦਦਗਾਰ ਵਜੋਂ ਕੰਮ ਕਰਦਾ ਸੀ — ਬਾਅਦ ਵਿੱਚ ਉਸੇ ਘਰ ਅੰਦਰ ਫਾਂਸੀ ਲਗਾ ਕੇ ਮਰਾ ਹੋਇਆ ਮਿਲਿਆ।
ਮਹਿਲਾ ਦੀ ਪਛਾਣ ਸਵਿਤਾ ਸ਼ੰਕਰ (65) ਵਜੋਂ ਹੋਈ ਹੈ, ਜਦਕਿ ਦੋਸ਼ੀ ਦੇਵਰਾਜੂ (50) ਤਾਮਿਲਨਾਡੂ ਦੇ ਹੋਸੂਰ ਦਾ ਰਹਿਣ ਵਾਲਾ ਸੀ। ਪੁਲਿਸ ਅਨੁਸਾਰ, ਘਟਨਾ ਸ਼ਨੀਚਰਵਾਰ ਅੱਧੀ ਰਾਤ ਦੇ ਆਸ-ਪਾਸ ਹੋਈ ਅਤੇ ਐਤਵਾਰ ਸਵੇਰੇ ਕਰੀਬ 4:30 ਵਜੇ ਉਸ ਵੇਲੇ ਸਾਹਮਣੇ ਆਈ, ਜਦੋਂ ਮਹਿਲਾ ਦੇ ਪਤੀ ਵਿਦੇਸ਼ ਤੋਂ ਘਰ ਵਾਪਸ ਆਏ।
ਪੁਲਿਸ ਨੇ ਦੱਸਿਆ ਕਿ ਘਰ ਪਹੁੰਚ ਕੇ ਪਤੀ ਨੇ ਡੋਰਬੈੱਲ ਵਜਾਈ। ਉੱਪਰਲੀ ਮੰਜ਼ਿਲ ‘ਤੇ ਸੋ ਰਹੀ 27 ਸਾਲਾ ਧੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਮੁੜ ਆਪਣੇ ਕਮਰੇ ਵਿੱਚ ਚਲੀ ਗਈ। ਕੁਝ ਦੇਰ ਬਾਅਦ ਜਦੋਂ ਪਤੀ ਨੇ ਗ੍ਰਾਊਂਡ ਫਲੋਰ ਦੇ ਕਮਰੇ ਵਿੱਚ ਦਾਖਲ ਹੋ ਕੇ ਵੇਖਿਆ ਤਾਂ ਮਹਿਲਾ ਮ੍ਰਿਤ ਮਿਲੀ, ਜਦਕਿ ਦੇਵਰਾਜੂ ਨੂੰ ਉਸੇ ਕਮਰੇ ਵਿੱਚ ਫਾਂਸੀ ਲੱਗੀ ਹੋਈ ਪਾਇਆ ਗਿਆ।
ਪੁਲਿਸ ਮੁਤਾਬਕ, ਧੀ ਨੂੰ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਉਹ ਘਰ ਦੀ ਹੋਰ ਮੰਜ਼ਿਲ ‘ਤੇ ਮੌਜੂਦ ਸੀ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ, ਮੌਕਾ ਮੁਆਇਨਾ ਕੀਤਾ ਗਿਆ ਅਤੇ ਉੱਚ ਅਧਿਕਾਰੀਆਂ ਨੇ ਵੀ ਸਥਿਤੀ ਦਾ ਜਾਇਜ਼ਾ ਲਿਆ।
ਦੋਵਾਂ ਦੇ ਸ਼ਵਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਜਾਰੀ ਹੈ।