ਭਾਰਤ ਵਿੱਚ ਜੰਮੇ ਪ੍ਰਸਿੱਧ ਜਲਵਾਯੂ ਵਿਗਿਆਨੀ ਵੀਰਭਦਰਨ ਰਾਮਨਾਥਨ ਨੂੰ 2026 ਦੇ ਕ੍ਰਾਫੋਰਡ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸਨੂੰ “ਭੂ-ਵਿਗਿਆਨ ਦਾ ਨੋਬਲ” ਕਿਹਾ ਜਾਂਦਾ ਹੈ। ਇਹ ਸਨਮਾਨ ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਵੱਲੋਂ ਦਿੱਤਾ ਜਾਂਦਾ ਹੈ।
82 ਸਾਲਾ ਰਾਮਨਾਥਨ ਨੂੰ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ’ਤੇ ਕੀਤੀ ਦਹਾਕਿਆਂ ਦੀ ਖੋਜ ਲਈ ਮਾਣ ਮਿਲਿਆ ਹੈ। 1975 ਵਿੱਚ ਨਾਸਾ ਲਈ ਕੰਮ ਕਰਦਿਆਂ ਉਨ੍ਹਾਂ ਨੇ ਸਾਬਤ ਕੀਤਾ ਸੀ ਕਿ ਕਲੋਰੋਫਲੋਰੋਕਾਰਬਨ (CFC) ਗੈਸਾਂ ਕਾਰਬਨ ਡਾਈਆਕਸਾਈਡ ਨਾਲੋਂ ਕਈ ਗੁਣਾ ਵੱਧ ਗਰਮੀ ਵਾਯੂਮੰਡਲ ਵਿੱਚ ਫਸਾਉਂਦੀਆਂ ਹਨ।
ਮਦੁਰਾਈ ਵਿੱਚ ਜੰਮੇ ਅਤੇ ਚੇਨਈ ਵਿੱਚ ਵੱਡੇ ਹੋਏ ਰਾਮਨਾਥਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਫਰਿੱਜ ਫੈਕਟਰੀ ਵਿੱਚ ਇੰਜੀਨੀਅਰ ਵਜੋਂ ਕੀਤੀ। ਉਨ੍ਹਾਂ ਅੰਨਾਮਲਾਈ ਯੂਨੀਵਰਸਿਟੀ ਅਤੇ IISc ਤੋਂ ਉੱਚ ਤਾਲੀਮ ਹਾਸਲ ਕੀਤੀ।
ਕ੍ਰਾਫੋਰਡ ਪੁਰਸਕਾਰ ਅਧੀਨ ਉਨ੍ਹਾਂ ਨੂੰ 8 ਮਿਲੀਅਨ ਸਵੀਡਿਸ਼ ਕ੍ਰੋਨਰ (ਲਗਭਗ 75 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਅਤੇ ਸੋਨੇ ਦਾ ਤਗਮਾ ਮਿਲੇਗਾ। ਇਹ ਸਨਮਾਨ ਮਈ 2026 ਵਿੱਚ ਸਟਾਕਹੋਮ ਵਿੱਚ ਪ੍ਰਦਾਨ ਕੀਤਾ ਜਾਵੇਗਾ।