ਨਵੀਂ ਦਿੱਲੀ: ਭਾਰਤ ਦੀ ਦਿੱਗਜ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਪੇਸ਼ਾਵਰ ਬੈਡਮਿੰਟਨ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਚੱਲ ਰਹੀ ਗੰਭੀਰ ਗੋਡਿਆਂ ਦੀ ਸਮੱਸਿਆ ਅਤੇ ਠੀਕ ਤਰੀਕੇ ਨਾਲ ਰਿਕਵਰੀ ਨਾ ਹੋ ਸਕਣ ਕਾਰਨ ਉਨ੍ਹਾਂ ਨੂੰ ਇਹ ਮੁਸ਼ਕਲ ਫੈਸਲਾ ਲੈਣਾ ਪਿਆ।
ਇੱਕ ਪੋਡਕਾਸਟ ਦੌਰਾਨ ਸਾਇਨਾ ਨੇ ਕਿਹਾ ਕਿ ਗੋਡਿਆਂ ਦੀ ਚੋਟ ਕਾਫ਼ੀ ਵੱਧ ਗਈ ਹੈ, ਜਿਸ ਕਾਰਨ ਉੱਚ ਪੱਧਰੀ ਸਿਖਲਾਈ ਅਤੇ ਮੁਕਾਬਲੇਬਾਜ਼ੀ ਹੁਣ ਸੰਭਵ ਨਹੀਂ ਰਹੀ। ਉਨ੍ਹਾਂ ਦੱਸਿਆ ਕਿ ਸਰੀਰ ਹੁਣ ਪਹਿਲਾਂ ਵਰਗੀ ਸਹਾਇਤਾ ਨਹੀਂ ਕਰ ਰਿਹਾ।
ਜ਼ਿਕਰਯੋਗ ਹੈ ਕਿ ਸਾਇਨਾ ਨੇਹਵਾਲ ਭਾਰਤੀ ਬੈਡਮਿੰਟਨ ਦੀਆਂ ਸਭ ਤੋਂ ਸਫਲ ਖਿਡਾਰਨਾਂ ਵਿੱਚੋਂ ਇੱਕ ਰਹੀ ਹੈ ਅਤੇ ਉਨ੍ਹਾਂ ਨੇ ਓਲੰਪਿਕ ਕਾਂਸੀ ਤਮਗਾ ਸਮੇਤ ਕਈ ਅੰਤਰਰਾਸ਼ਟਰੀ ਉਪਲਬਧੀਆਂ ਦੇ ਨਾਲ ਦੇਸ਼ ਦਾ ਨਾਮ ਰੌਸ਼ਨ ਕੀਤਾ।