ਮੱਧ ਪ੍ਰਦੇਸ਼ ਦੇ ਭੰਡੇਰ ਤੋਂ ਕਾਂਗਰਸ ਵਿਧਾਇਕ ਫੂਲ ਸਿੰਘ ਬਰੈਆ ਦੇ ਬਲਾਤਕਾਰ ਨੂੰ ਜਾਤੀ ਅਤੇ ਧਰਮ ਨਾਲ ਜੋੜਦੇ ਬਿਆਨ ਨੇ ਭਾਰੀ ਵਿਵਾਦ ਖੜਾ ਕਰ ਦਿੱਤਾ ਹੈ। ਇੱਕ ਮੀਡੀਆ ਇੰਟਰਵਿਊ ਵਿੱਚ ਉਨ੍ਹਾਂ ਨੇ SC, ST ਅਤੇ OBC ਵਰਗਾਂ ਦੀਆਂ ਔਰਤਾਂ ਨਾਲ ਬਲਾਤਕਾਰ ਨੂੰ ਪ੍ਰਾਚੀਨ ਧਾਰਮਿਕ ਲਿਖਤਾਂ ਨਾਲ ਜੋੜਦਿਆਂ ਅਪੱਤਜਨਕ ਟਿੱਪਣੀਆਂ ਕੀਤੀਆਂ।
ਇਨ੍ਹਾਂ ਬਿਆਨਾਂ ਤੋਂ ਬਾਅਦ ਕਾਂਗਰਸ ਨੇ ਦੂਰੀ ਬਣਾਈ। ਪ੍ਰਦੇਸ਼ ਕਾਂਗਰਸ ਪ੍ਰਧਾਨ ਜੀਤੂ ਪਟਵਾਰੀ ਨੇ ਕਿਹਾ ਕਿ ਬਲਾਤਕਾਰ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਅਤੇ ਇਸਨੂੰ ਜਾਤੀ ਜਾਂ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ।
ਭਾਜਪਾ ਅਤੇ ਸਮਾਜਿਕ ਸੰਗਠਨਾਂ ਨੇ ਬਿਆਨ ਦੀ ਸਖ਼ਤ ਨਿੰਦਾ ਕਰਦਿਆਂ ਇਸਨੂੰ ਔਰਤਾਂ ਅਤੇ ਦਲਿਤ-ਆਦਿਵਾਸੀ ਵਰਗਾਂ ਦੀ ਬੇਇਜ਼ਤੀ ਕਰਾਰ ਦਿੱਤਾ ਅਤੇ ਬਰੈਆ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।