ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ਵਿੱਚ ਇੱਕ ਸਨਸਨੀਖੇਜ਼ ਤਿਹਰਾ ਕਤਲ ਸਾਹਮਣੇ ਆਇਆ ਹੈ। ਯਸ਼ਵੀਰ ਨਾਮਕ ਨੌਜਵਾਨ ਨੇ ਆਪਣੀ ਮਾਂ, ਭਰਾ ਅਤੇ ਭੈਣ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪੁਲਿਸ ਮੁਤਾਬਕ, ਆਰੋਪੀ ਨੇ ਪਹਿਲਾਂ ਤਿੰਨਾਂ ਨੂੰ ਨਸ਼ੀਲਾ ਪਦਾਰਥ ਦਿੱਤਾ ਅਤੇ ਬੇਹੋਸ਼ ਹੋਣ ਉਪਰਾਂਤ ਮਫ਼ਲਰ ਨਾਲ ਗਲਾ ਘੋਟ ਕੇ ਮਾਰ ਦਿੱਤਾ।
ਵਾਰਦਾਤ ਤੋਂ ਬਾਅਦ ਯਸ਼ਵੀਰ ਭੱਜਣ ਦੀ ਬਜਾਏ ਸਿੱਧਾ ਥਾਣੇ ਪਹੁੰਚਿਆ ਅਤੇ ਆਪਣੇ ਜੁਰਮ ਦੀ ਕਬੂਲੀਅਤ ਕਰਦਿਆਂ ਸਰੈਂਡਰ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਰ ਵਿਚੋਂ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।