ਸੁਪਰੀਮ ਕੋਰਟ ਨੇ ਰਾਜਸਥਾਨ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ, ਜਿਸ ਮੁਤਾਬਕ ਜੇ ਰਾਖਵੇਂ ਵਰਗ ਦੇ ਉਮੀਦਵਾਰ ਬਿਨਾਂ ਕਿਸੇ ਛੂਟ ਦੇ ਜਨਰਲ/ਓਪਨ ਕਟ-ਆਫ਼ ਤੋਂ ਵੱਧ ਅੰਕ ਹਾਸਲ ਕਰਦੇ ਹਨ, ਤਾਂ ਉਨ੍ਹਾਂ ਨੂੰ ਸ਼ੌਰਟਲਿਸਟਿੰਗ ਦੇ ਪੜਾਅ ’ਤੇ ਹੀ ਓਪਨ ਕੈਟੇਗਰੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਜਸਟਿਸ ਦੀਪਾਂਕਰ ਦੱਤਾ ਅਤੇ ਆਗਸਟਿਨ ਜਾਰਜ ਮਸੀਹ ਦੀ ਬੈਂਚ ਨੇ ਰਾਜਸਥਾਨ ਹਾਈ ਕੋਰਟ ਪ੍ਰਸ਼ਾਸਨ ਦੀ ਅਪੀਲ ਖ਼ਾਰਜ ਕਰਦਿਆਂ ਕਿਹਾ ਕਿ ਓਪਨ ਕੈਟੇਗਰੀ ਕੋਈ ਰਾਖਵਾਂ ਕੋਟਾ ਨਹੀਂ, ਬਲਕਿ ਮੇਰਿਟ ’ਤੇ ਸਭ ਲਈ ਖੁੱਲੀ ਹੁੰਦੀ ਹੈ। ਕੋਰਟ ਨੇ “ਡਬਲ ਬੈਨਿਫਿਟ” ਵਾਲੀ ਦਲੀਲ ਵੀ ਰੱਦ ਕਰ ਦਿੱਤੀ।
ਇਹ ਮਾਮਲਾ 2022 ਦੀ ਭਰਤੀ (ਜੂਨੀਅਰ ਜੂਡੀਸ਼ੀਅਲ ਅਸਿਸਟੈਂਟ ਅਤੇ ਕਲਰਕ ਗ੍ਰੇਡ-II ਦੇ 2,756 ਅਹੁਦੇ) ਨਾਲ ਜੁੜਿਆ ਸੀ, ਜਿੱਥੇ ਕਈ ਰਾਖਵੇਂ ਵਰਗ ਦੇ ਉਮੀਦਵਾਰ ਜਨਰਲ ਕਟ-ਆਫ਼ ਪਾਰ ਕਰਨ ਦੇ ਬਾਵਜੂਦ ਆਪਣੀ ਕੈਟੇਗਰੀ ਦੀ ਉੱਚੀ ਕਟ-ਆਫ਼ ਕਾਰਨ ਸ਼ੌਰਟਲਿਸਟ ਨਹੀਂ ਹੋ ਸਕੇ ਸਨ। ਕੋਰਟ ਨੇ ਹੁਕਮ ਦਿੱਤਾ ਕਿ ਪਹਿਲਾਂ ਓਪਨ ਮੇਰਿਟ ਲਿਸਟ ਬਣਾਈ ਜਾਵੇ, ਫਿਰ ਰਾਖਵੇਂ ਕੈਟੇਗਰੀਆਂ ਦੀਆਂ ਸੂਚੀਆਂ।