ਕੈਸ਼ ਦੀ ਲੋੜ ਪੈਣ ‘ਤੇ ਲੋਕ ਅਕਸਰ ATM ਦਾ ਸਹਾਰਾ ਲੈਂਦੇ ਹਨ। ਡੈਬਿਟ ਕਾਰਡ ਨਾਲ ਜਰੂਰਤ ਮੁਤਾਬਕ ਪੈਸੇ ਕੱਢ ਲੈਣ ਦੀ ਸੁਵਿਧਾ ਨੇ ਘਰ ਜਾਂ ਪર્સ ਵਿੱਚ ਨਕਦ ਰੱਖਣ ਦੀ ਲੋੜ ਕਾਫ਼ੀ ਹੱਦ ਤੱਕ ਖਤਮ ਕਰ ਦਿੱਤੀ ਹੈ। 2000 ਰੁਪਏ ਦੇ ਨੋਟ ਬੰਦ ਹੋਣ ਤੋਂ ਬਾਅਦ ATM ਤੋਂ ਸਭ ਤੋਂ ਵੱਧ 500 ਰੁਪਏ ਦੇ ਨੋਟ ਨਿਕਲ ਰਹੇ ਹਨ, ਜੋ ਇਸ ਸਮੇਂ ਸਭ ਤੋਂ ਵੱਡੀ ਕਰੰਸੀ ਵੀ ਹੈ।
ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਰਚ 2026 ਤੋਂ ATM ਤੋਂ 500 ਰੁਪਏ ਦੇ ਨੋਟ ਮਿਲਣ ਬੰਦ ਹੋ ਜਾਣਗੇ ਅਤੇ ਸਿਰਫ਼ 100-100 ਰੁਪਏ ਦੇ ਨੋਟ ਹੀ ਨਿਕਲਣਗੇ। ਇਸ ਕਾਰਨ ਲੋਕਾਂ ਵਿੱਚ ਉਲਝਣ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ।
ਵਾਇਰਲ ਪੋਸਟ ਦੀ ਸੱਚਾਈ ਕੀ ਹੈ?
ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟਾਂ ‘ਚ ਕਿਹਾ ਗਿਆ ਕਿ ਭਾਰਤੀ ਰਿਜ਼ਰਵ ਬੈਂਕ (RBI) ਮਾਰਚ 2026 ਤੱਕ ATM ਤੋਂ 500 ਰੁਪਏ ਦੇ ਨੋਟ ਦੇਣ ਬੰਦ ਕਰ ਦੇਵੇਗਾ। ਹਾਲਾਂਕਿ, ਕੇਂਦਰ ਸਰਕਾਰ ਨੇ ਇਸ ਦਾਅਵੇ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ।
ਸਰਕਾਰ ਦੀ ਫੈਕਟ-ਚੈਕ ਏਜੰਸੀ PIB Fact Check ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸਪਸ਼ਟ ਕੀਤਾ ਕਿ ਇਹ ਦਾਅਵਾ ਪੂਰੀ ਤਰ੍ਹਾਂ ਫ਼ਰਜ਼ੀ ਹੈ। ਏਜੰਸੀ ਨੇ ਕਿਹਾ,
“ਕੁਝ ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ RBI ਮਾਰਚ 2026 ਤੱਕ 500 ਰੁਪਏ ਦੇ ਨੋਟਾਂ ਦਾ ਪ੍ਰਚਲਨ ਬੰਦ ਕਰ ਦੇਵੇਗਾ। ਇਹ ਦਾਅਵਾ ਗਲਤ ਹੈ।”
PIB Fact Check ਨੇ ਇਹ ਵੀ ਸਪਸ਼ਟ ਕੀਤਾ ਕਿ RBI ਵੱਲੋਂ ਨਾ ਤਾਂ 500 ਰੁਪਏ ਦੇ ਨੋਟ ਬੰਦ ਕਰਨ ਬਾਰੇ ਕੋਈ ਫ਼ੈਸਲਾ ਲਿਆ ਗਿਆ ਹੈ ਅਤੇ ਨਾ ਹੀ ਇਸ ਸੰਬੰਧੀ ਕੋਈ ਐਲਾਨ ਕੀਤਾ ਗਿਆ ਹੈ।