ਕੌਮੈਡੀਅਨ ਅਤੇ ਟੀਵੀ ਹੋਸਟ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ, ਲੇਖਕ-ਨਿਰਮਾਤਾ ਹਰਸ਼ ਲਿੰਬਾਚੀਆ ਦੇ ਘਰ ਦੂਜੇ ਪੁੱਤਰ ਦਾ ਜਨਮ ਹੋਇਆ ਹੈ। ਇਸ ਖੁਸ਼ਖਬਰੀ ਨਾਲ ਮਨੋਰੰਜਨ ਜਗਤ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਹਾਲਾਂਕਿ ਜੋੜੇ ਵੱਲੋਂ ਖੁਦ ਹਾਲੇ ਤੱਕ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ, ਪਰ ਉਨ੍ਹਾਂ ਦੇ ਕਰੀਬੀ ਦੋਸਤਾਂ ਨੇ ਇਹ ਖ਼ਬਰ ਪੁਸ਼ਟ ਕਰ ਦਿੱਤੀ ਹੈ।
ਕੌਮੈਡੀਅਨ ਕ੍ਰਿਸ਼ਨਾ ਅਭਿਸ਼ੇਕ ਵੱਲੋਂ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਇੱਕ ਵੀਡੀਓ ‘ਚ ਇਹ ਖ਼ਬਰ ਸਾਹਮਣੇ ਆਈ। ਵੀਡੀਓ ਵਿੱਚ ਪਾਪਾਰਾਜ਼ੀ ਕ੍ਰਿਸ਼ਨਾ ਨੂੰ ਵਧਾਈ ਦਿੰਦਿਆਂ ਕਹਿੰਦੇ ਸੁਣੇ ਗਏ, “ਆਪ ਤੋ ਮਾਮਾ ਬਣ ਗਏ।” ਇਸ ‘ਤੇ ਕ੍ਰਿਸ਼ਨਾ ਨੇ ਮੁਸਕਰਾਉਂਦੇ ਹੋਏ ਕਿਹਾ, “ਭਾਰਤੀ ਅਤੇ ਹਰਸ਼ ਦੋਵਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਅੱਜ ਸਵੇਰੇ ਹੀ ਭਾਰਤੀ ਨਾਲ ਵੀਡੀਓ ਕਾਲ ‘ਤੇ ਗੱਲ ਹੋਈ ਸੀ, ਉਹ ਬਹੁਤ ਖੁਸ਼ ਹੈ।”
ਕ੍ਰਿਸ਼ਨਾ ਦੀ ਪੁਸ਼ਟੀ ਤੋਂ ਬਾਅਦ ਸਾਰੀਆਂ ਅਟਕਲਾਂ ਖਤਮ ਹੋ ਗਈਆਂ। ਦੋਸਤ ਅਤੇ ਅਦਾਕਾਰ ਅਲੀ ਗੋਨੀ ਨੇ ਵੀ ਜੋੜੇ ਨੂੰ ਵਧਾਈ ਦਿੰਦਿਆਂ ਆਪਣੀ ਖੁਸ਼ੀ ਜਾਹਿਰ ਕੀਤੀ। ਭਾਰਤੀ ਅਤੇ ਹਰਸ਼ ਪਹਿਲਾਂ ਹੀ ਇੱਕ ਪੁੱਤਰ ਦੇ ਮਾਪੇ ਹਨ ਅਤੇ ਹੁਣ ਦੂਜੇ ਬੇਟੇ ਦੀ ਆਮਦ ਨਾਲ ਉਨ੍ਹਾਂ ਦੇ ਪਰਿਵਾਰ ‘ਚ ਖੁਸ਼ੀਆਂ ਦੋਗੁਣੀਆਂ ਹੋ ਗਈਆਂ ਹਨ।