ਦੁਬਈ ਵਿੱਚ ਹੋ ਰਹੇ U19 ਏਸ਼ੀਆ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ 139 ਰਨਾਂ ਦੇ ਟਾਰਗੇਟ ਦਾ ਪਿੱਛਾ ਕਰਦਿਆਂ ਭਾਰਤ U19 ਨੂੰ ਸ਼ੁਰੂ ਵਿੱਚ ਦੋ ਵੱਡੇ ਝਟਕੇ ਲੱਗੇ। ਕਪਤਾਨ ਆਯੁਸ਼ ਮਾਤਰੇ ਅਤੇ 14 ਸਾਲਾ ਸਨਸਨੀ ਵੈਭਵ ਸੂਰਿਆਵੰਸ਼ੀ ਜਲਦੀ ਆਉਟ ਹੋ ਗਏ। 4 ਓਵਰਾਂ ਬਾਅਦ ਭਾਰਤ ਦਾ ਸਕੋਰ 25/2 ਰਿਹਾ, ਜਦਕਿ ਐਰਨ ਜਾਰਜ ਅਤੇ ਵਿਹਾਨ ਮਲਹੋਤਰਾ ਕ੍ਰੀਜ਼ ‘ਤੇ ਹਨ।
ਇਸ ਤੋਂ ਪਹਿਲਾਂ, ਵਰਖਾ ਕਾਰਨ ਮੈਚ 20-20 ਓਵਰਾਂ ਦਾ ਕੀਤਾ ਗਿਆ। ਭਾਰਤ ਦੀ ਸਖ਼ਤ ਗੇਂਦਬਾਜ਼ੀ ਅੱਗੇ ਸ੍ਰੀਲੰਕਾ U19 ਨੇ 20 ਓਵਰਾਂ ਵਿੱਚ 138/8 ਬਣਾਏ। ਕਨਿਸ਼ਕ ਚੌਹਾਨ ਨੇ ਇੱਕ ਓਵਰ ਵਿੱਚ ਦੋ ਵਿਕਟਾਂ ਲੈ ਕੇ ਪ੍ਰਭਾਵ ਛੱਡਿਆ, ਜਦਕਿ ਵੇਦਾਂਤ ਤ੍ਰਿਵੇਦੀ ਨੇ ਫੀਲਡਿੰਗ ਵਿੱਚ ਰਨਆਉਟ ਅਤੇ ਸ਼ਾਨਦਾਰ ਕੈਚ ਨਾਲ ਧਿਆਨ ਖਿੱਚਿਆ। ਸ੍ਰੀਲੰਕਾ ਵੱਲੋਂ ਚਾਮਿਕਾ ਹੀਨਾਤਿਗਾਲਾ (42) ਸਭ ਤੋਂ ਵੱਧ ਸਕੋਰਰ ਰਹੇ।