Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

India

ਗਾਜ਼ਿਆਬਾਦ ‘ਚ ਮਕਾਨ ਮਾਲਕਣ ਦੀ ਹੱਤਿਆ, ਕਿਰਾਏਦਾਰ ਦੰਪਤੀ ਗ੍ਰਿਫ਼ਤਾਰ; ਵੀਡੀਓ ‘ਚ ਜੁਰਮ ਕਬੂਲ

Updated on Thursday, December 18, 2025 16:00 PM IST

ਗਾਜ਼ਿਆਬਾਦ ਦੇ ਰਾਜਨਗਰ ਐਕਸਟੈਂਸ਼ਨ ਇਲਾਕੇ ਤੋਂ ਇੱਕ ਖੌਫ਼ਨਾਕ ਕਤਲ ਦੀ ਘਟਨਾ ਸਾਹਮਣੇ ਆਈ ਹੈ। ਓਰਾ ਕਾਇਮੇਰਾ ਸੋਸਾਇਟੀ ਦੇ ਟਾਵਰ ਨੰਬਰ ਐਫ਼, ਫਲੈਟ ਨੰਬਰ 506 ਵਿੱਚ ਕਿਰਾਇਆ ਲੈਣ ਆਈ ਮਕਾਨ ਮਾਲਕਣ ਦੀਪਸ਼ਿਖਾ ਸ਼ਰਮਾ ਦੀ ਉਸਦੇ ਹੀ ਕਿਰਾਏਦਾਰ ਅਜੈ ਗੁਪਤਾ ਅਤੇ ਉਸਦੀ ਪਤਨੀ ਆਕ੍ਰਿਤੀ ਗੁਪਤਾ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪੁਲਿਸ ਨੇ ਦੋਹਾਂ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਮਾਮਲੇ ਨਾਲ ਜੁੜੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋਹਾਂ ਦੋਸ਼ੀ ਆਪਣਾ ਜੁਰਮ ਕਬੂਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਅਜੈ ਗੁਪਤਾ ਕਹਿੰਦਾ ਹੈ ਕਿ ਉਸਨੇ ਚੁੰਨੀ ਨਾਲ ਦੀਪਸ਼ਿਖਾ ਦਾ ਗਲਾ ਘੋਟ ਕੇ ਕਤਲ ਕੀਤਾ। ਇਸ ਤੋਂ ਬਾਅਦ ਉਸਦੀ ਪਤਨੀ ਆਕ੍ਰਿਤੀ ਵੀ ਕਹਿੰਦੀ ਹੈ ਕਿ ਉਹ ਵੀ ਇਸ ਘਟਨਾ ਵਿੱਚ ਸ਼ਾਮਲ ਸੀ ਅਤੇ ਦੋਹਾਂ ਨੇ ਮਿਲ ਕੇ ਕਤਲ ਕੀਤਾ।

ਪੁਲਿਸ ਮੁਤਾਬਕ, ਹੱਤਿਆ ਤੋਂ ਬਾਅਦ ਦੰਪਤੀ ਨੇ ਲਾਸ਼ ਦੇ ਟੁਕੜੇ ਕਰਕੇ ਉਹਨਾਂ ਨੂੰ ਇੱਕ ਸ਼ਾਪਿੰਗ ਟਰਾਲੀ ਬੈਗ ਵਿੱਚ ਭਰ ਦਿੱਤਾ ਅਤੇ ਸੁੱਟਕੇਸ ਵਿੱਚ ਰੱਖ ਕੇ ਬੈੱਡ ਦੇ ਅੰਦਰ ਛੁਪਾ ਦਿੱਤਾ। ਦੋਸ਼ੀ ਲਾਸ਼ ਨੂੰ ਠਿਕਾਣੇ ਲਗਾਉਣ ਦੀ ਤਿਆਰੀ ਕਰ ਰਹੇ ਸਨ, ਪਰ ਇਸ ਤੋਂ ਪਹਿਲਾਂ ਹੀ ਉਹ ਫੜੇ ਗਏ।

ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਅਜੈ ਅਤੇ ਆਕ੍ਰਿਤੀ ਗੁਪਤਾ ਲਗਭਗ ਅੱਠ ਮਹੀਨੇ ਪਹਿਲਾਂ ਇਸ ਫਲੈਟ ਵਿੱਚ ਕਿਰਾਏ ‘ਤੇ ਰਹਿਣ ਆਏ ਸਨ। ਦੋਹਾਂ ਉੱਤੇ ਕਰੀਬ ਛੇ ਮਹੀਨੇ ਦਾ ਕਿਰਾਇਆ ਬਕਾਇਆ ਸੀ, ਜੋ ਲਗਭਗ 90 ਹਜ਼ਾਰ ਰੁਪਏ ਦੱਸਿਆ ਜਾ ਰਿਹਾ ਹੈ। ਇਸ ਗੱਲ ਨੂੰ ਲੈ ਕੇ ਮਕਾਨ ਮਾਲਕਣ ਅਤੇ ਕਿਰਾਏਦਾਰਾਂ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ।

ਘਟਨਾ ਵਾਲੇ ਦਿਨ ਦੀਪਸ਼ਿਖਾ ਸ਼ਰਮਾ ਕਿਰਾਇਆ ਲੈਣ ਲਈ ਗੁਪਤਾ ਦੰਪਤੀ ਦੇ ਫਲੈਟ ਗਈ ਸੀ। ਉਹ ਘਰੋਂ ਇਹ ਕਹਿ ਕੇ ਨਿਕਲੀ ਸੀ ਕਿ ਕਿਰਾਇਆ ਲੈ ਕੇ ਵਾਪਸ ਆਵੇਗੀ, ਪਰ ਰਾਤ ਤੱਕ ਵਾਪਸ ਨਹੀਂ ਆਈ। ਬਾਅਦ ਵਿੱਚ ਪਰਿਵਾਰਕ ਮੈਂਬਰਾਂ ਨੇ ਸੀਸੀਟੀਵੀ ਫੁਟੇਜ ਦੇਖੀ ਅਤੇ ਸੋਸਾਇਟੀ ਦੇ ਲੋਕਾਂ ਨਾਲ ਮਿਲ ਕੇ ਗੁਪਤਾ ਦੰਪਤੀ ਦੇ ਘਰ ਪਹੁੰਚੇ। ਪੁੱਛਗਿੱਛ ਦੌਰਾਨ ਦੋਹਾਂ ਨੇ ਕਤਲ ਦੀ ਗੱਲ ਕਬੂਲ ਕਰ ਲਈ।

ਦੋਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਸਨ ਅਤੇ ਬੀਮਾਰੀ ਕਾਰਨ ਕਿਰਾਇਆ ਨਹੀਂ ਦੇ ਪਾ ਰਹੇ ਸਨ। ਗੁੱਸੇ ਅਤੇ ਤਣਾਅ ਵਿੱਚ ਆ ਕੇ ਉਨ੍ਹਾਂ ਨੇ ਦੀਪਸ਼ਿਖਾ ਸ਼ਰਮਾ ਦੀ ਹੱਤਿਆ ਕਰ ਦਿੱਤੀ।

ਫਿਲਹਾਲ ਪੁਲਿਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਅੱਗੇ ਜਾਂਚ ਜਾਰੀ ਹੈ।

 
 
 
 
 
Have something to say? Post your comment
ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਬਾਰੇ ਸੁਪਰੀਮ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ

: ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਬਾਰੇ ਸੁਪਰੀਮ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ

ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ

: ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ

ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ

: ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ

ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ

: ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ

ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ

: ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ

ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ

: ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ

ਪੱਤਰਕਾਰ ਸੁਰੱਖਿਆ ਕਾਨੂੰਨ ਤੇ ਇੱਕ ਕਰੋੜ ਰੁਪਏ ਦੇ ਬੀਮੇ ਦੀ ਮੰਗ ਉਠਾਈ ਸੰਜੇ ਰਾਠੀ ਨੇ

: ਪੱਤਰਕਾਰ ਸੁਰੱਖਿਆ ਕਾਨੂੰਨ ਤੇ ਇੱਕ ਕਰੋੜ ਰੁਪਏ ਦੇ ਬੀਮੇ ਦੀ ਮੰਗ ਉਠਾਈ ਸੰਜੇ ਰਾਠੀ ਨੇ

ਔਰਤਾਂ ਵਿਰੁੱਧ ਹਿੰਸਾ ਬਾਰੇ 16 ਦਿਨਾਂ ਦੀ ਮੁਹਿੰਮ ਤੋਂ ਪਹਿਲਾਂ ਪਾਰੀ ਨੇ ਸਾਂਝੀਆਂ ਕੀਤੀਆਂ ਦੋ ਰਿਪੋਰਟਾਂ

: ਔਰਤਾਂ ਵਿਰੁੱਧ ਹਿੰਸਾ ਬਾਰੇ 16 ਦਿਨਾਂ ਦੀ ਮੁਹਿੰਮ ਤੋਂ ਪਹਿਲਾਂ ਪਾਰੀ ਨੇ ਸਾਂਝੀਆਂ ਕੀਤੀਆਂ ਦੋ ਰਿਪੋਰਟਾਂ

ਰੋਹਤਕ ਵਿੱਚ ਅਧਿਆਪਕਾਂ ਦਾ ਯੋਗ ਕੈਂਪ ਸ਼ੁਰੂ, ਪੱਤਰਕਾਰ ਸੰਜੇ ਰਾਠੀ ਦਾ ਸਨਮਾਨ

: ਰੋਹਤਕ ਵਿੱਚ ਅਧਿਆਪਕਾਂ ਦਾ ਯੋਗ ਕੈਂਪ ਸ਼ੁਰੂ, ਪੱਤਰਕਾਰ ਸੰਜੇ ਰਾਠੀ ਦਾ ਸਨਮਾਨ

ਭਾਰਤ ਦੇ ਸੱਤ ਸੂਬਿਆਂ ਦੇ 10 ਹਜ਼ਾਰ ਜੰਗਲੀ ਜੀਵ ਰੱਖਿਅਕਾਂ ਲਈ ਹਾਦਸਾ ਬੀਮਾ ਯੋਜਨਾ

: ਭਾਰਤ ਦੇ ਸੱਤ ਸੂਬਿਆਂ ਦੇ 10 ਹਜ਼ਾਰ ਜੰਗਲੀ ਜੀਵ ਰੱਖਿਅਕਾਂ ਲਈ ਹਾਦਸਾ ਬੀਮਾ ਯੋਜਨਾ

X