ਚੇਨਈ ਦੇ ਵੇਲਾਚੇਰੀ ਇਲਾਕੇ ਵਿੱਚ ਉਸ ਸਮੇਂ ਹਲਚਲ ਮਚ ਗਈ ਜਦੋਂ ਇੱਕ ਬੁਰਕਾ ਪਹਿਨੀ ਔਰਤ ਬੈਂਕ ਵਿੱਚ 1.256 ਕਿਲੋਗ੍ਰਾਮ ਸੋਨੇ ਨਾਲ ਭਰਿਆ ਬੈਗ ਛੱਡ ਕੇ ਚਲੀ ਗਈ। ਬੈਂਕ ਕਰਮਚਾਰੀਆਂ ਮੁਤਾਬਕ, ਔਰਤ ਨੇ ਖਾਤਾ ਖੋਲ੍ਹਣ ਬਾਰੇ ਪੁੱਛਗਿੱਛ ਕੀਤੀ ਅਤੇ ਦਸਤਾਵੇਜ਼ ਲਿਆਉਣ ਦਾ ਕਹਿ ਕੇ ਨਿਕਲ ਗਈ, ਪਰ ਮੁੜ ਵਾਪਸ ਨਾ ਆਈ।
ਕਾਫ਼ੀ ਦੇਰ ਤੱਕ ਕੋਈ ਹਲਚਲ ਨਾ ਹੋਣ ‘ਤੇ ਬੈਂਕ ਸਟਾਫ ਨੇ ਬੈਗ ਦੀ ਜਾਂਚ ਕਰਵਾਈ ਅਤੇ ਮਾਮਲੇ ਦੀ ਸੂਚਨਾ ਵੇਲਾਚੇਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਬੈਗ ਵਿੱਚੋਂ ਸੋਨੇ ਦੀਆਂ ਸਲਾਖਾਂ, ਚੇਨ ਅਤੇ ਗਹਿਣੇ ਬਰਾਮਦ ਕੀਤੇ, ਜਿਨ੍ਹਾਂ ਦੀ ਕੀਮਤ ਕਰੀਬ 1.5 ਕਰੋੜ ਰੁਪਏ ਆਕੀ ਗਈ।
ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਔਰਤ ਦੀ ਪਛਾਣ 37 ਸਾਲਾ ਪਦਮਪ੍ਰਿਆ ਸ੍ਰੀਨਿਵਾਸਨ ਵਜੋਂ ਕੀਤੀ, ਜੋ ਇਸੇ ਬੈਂਕ ਦੀ ਨਿਲੰਬਿਤ ਮੈਨੇਜਰ ਰਹਿ ਚੁੱਕੀ ਹੈ। ਪੁਲਿਸ ਅਨੁਸਾਰ, ਉਹ ਪਹਿਲਾਂ ਗਾਹਕਾਂ ਦੇ ਲਾਕਰਾਂ ਵਿੱਚੋਂ ਕੀਮਤੀ ਸਮਾਨ ਚੋਰੀ ਕਰਨ ਦੇ ਮਾਮਲੇ ਵਿੱਚ ਦੋਸ਼ੀ ਰਹੀ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਸ਼ਾਇਦ ਗੁਪਤ ਤੌਰ ‘ਤੇ ਚੋਰੀ ਕੀਤਾ ਸੋਨਾ ਵਾਪਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਹਾਲਾਂਕਿ, ਪੁਲਿਸ ਨੇ ਉਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅੱਗੇ ਜਾਂਚ ਜਾਰੀ ਹੈ।