Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

India

ਦਫ਼ਤਰੀ ਘੰਟਿਆਂ ਤੋਂ ਬਾਅਦ ਕਰਮਚਾਰੀਆਂ ਨੂੰ ਮਿਲੇਗਾ ‘ਰਾਈਟ ਟੂ ਡਿਸਕਨੈਕਟ’, ਸੰਸਦ ਵਿੱਚ ਬਿੱਲ ਪੇਸ਼

Updated on Tuesday, December 09, 2025 17:43 PM IST

ਸੰਸਦ ਵਿੱਚ ਹਾਲ ਹੀ ਵਿੱਚ ਇੱਕ ਮਹੱਤਵਪੂਰਣ ਬਿੱਲ ਪੇਸ਼ ਕੀਤਾ ਗਿਆ ਹੈ, ਜੋ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ‘ਰਾਈਟ ਟੂ ਡਿਸਕਨੈਕਟ’ ਦਾ ਅਧਿਕਾਰ ਦੇਣ ਦੀ ਵਕਾਲਤ ਕਰਦਾ ਹੈ। ਸਮਾਰਟਫ਼ੋਨ ਅਤੇ ਡਿਜ਼ਿਟਲ ਯੁੱਗ ਵਿੱਚ ਕੰਮ ਤੋਂ ਪੂਰੀ ਤਰ੍ਹਾਂ ਵੱਖ ਰਹਿਣਾ ਅੱਜ ਦੀ ਸਭ ਤੋਂ ਵੱਡੀ ਚੁਣੌਤੀ ਬਣ ਚੁੱਕੀ ਹੈ। ਕਈ ਕਰਮਚਾਰੀ ਸ਼ਿਕਾਇਤ ਕਰਦੇ ਹਨ ਕਿ ਦਫ਼ਤਰ ਤੋਂ ਘਰ ਆਉਣ ਤੋਂ ਬਾਅਦ ਵੀ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈ ਜਾਂ ਸਿਨੀਅਰਾਂ ਦੇ ਫ਼ੋਨ ਅਤੇ ਈਮੇਲਾਂ ਦਾ ਤੁਰੰਤ ਜਵਾਬ ਦੇਣਾ ਪੈਂਦਾ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕ ਸਭਾ ਸੰਸਦ ਮੈਂਬਰ ਸੁਪ੍ਰਿਆ ਸੁਲੇ ਨੇ ਇਹ ਬਿੱਲ ਪੇਸ਼ ਕੀਤਾ ਹੈ, ਤਾਂ ਜੋ ਕਰਮਚਾਰੀਆਂ ਨੂੰ ਨਿੱਜੀ ਸਮੇਂ ਦੀ ਸੁਤੰਤਰਤਾ ਮਿਲ ਸਕੇ।

ਦੁਨੀਆ ਦੇ ਲਗਭਗ ਪੱਚੀ ਦੇਸ਼ਾਂ ਵਿੱਚ ਇਹ ਨਿਯਮ ਪਹਿਲਾਂ ਹੀ ਲਾਗੂ ਹੈ। ਯੂਰਪ, ਲੈਟਿਨ ਅਮਰੀਕਾ, ਏਸ਼ੀਆ-ਪੈਸਿਫ਼ਿਕ ਅਤੇ ਅਫ਼ਰੀਕਾ ਦੇ ਕਈ ਦੇਸ਼ਾਂ ਨੇ ਕਾਨੂੰਨ ਬਣਾਏ ਹਨ, ਜੋ ਕਰਮਚਾਰੀਆਂ ਨੂੰ ਦਫ਼ਤਰੀ ਘੰਟਿਆਂ ਤੋਂ ਬਾਹਰ ਕੰਮ ਕਰਨ ਲਈ ਮਜਬੂਰ ਕਰਨ ‘ਤੇ ਰੋਕ ਲਾਂਦੇ ਹਨ। ਕੁਝ ਦੇਸ਼ਾਂ ਵਿੱਚ ਇਹ ਨਿਯਮ ਸਭ ਲਈ ਲਾਗੂ ਹਨ, ਜਦਕਿ ਕਈ ਥਾਵਾਂ ‘ਤੇ ਇਹ ਖਾਸ ਤੌਰ ‘ਤੇ ਰਿਮੋਟ ਵਰਕਰਾਂ, ਘਰ ਤੋਂ ਕੰਮ ਕਰਨ ਵਾਲਿਆਂ ਅਤੇ ਟੈਲੀਵਰਕਰਾਂ ਲਈ ਬਣਾਏ ਗਏ ਹਨ।

ਫ਼ਰਾਂਸ 2017 ਵਿੱਚ ਇਹ ਹੱਕ ਲਾਗੂ ਕਰਨ ਵਾਲਾ ਪਹਿਲਾ ਦੇਸ਼ ਬਣਿਆ ਸੀ। ਇਸ ਤੋਂ ਬਾਅਦ ਬੇਲਜਿਅਮ ਨੇ 2022 ਵਿੱਚ 20 ਤੋਂ ਵੱਧ ਕਰਮਚਾਰੀਆਂ ਵਾਲੀਆਂ ਕੰਪਨੀਆਂ ਲਈ ਲਿਖਤੀ ਡਿਸਕਨੈਕਸ਼ਨ ਨੀਤੀ ਲਾਜ਼ਮੀ ਕੀਤੀ। ਇਟਲੀ ਨੇ ਵੀ 2017 ਵਿੱਚ ਸਮਾਰਟ ਵਰਕਿੰਗ ਲਈ ਵਿਸ਼ੇਸ਼ ਕਾਨੂੰਨ ਬਣਾਇਆ ਜਿਸ ਨਾਲ ਰਿਮੋਟ ਵਰਕਰਾਂ ਲਈ ਆਰਾਮ ਅਤੇ ਡਿਜ਼ਿਟਲ ਡਿਸਕਨੈਕਸ਼ਨ ਦੇ ਨਿਯਮ ਸਪਸ਼ਟ ਕੀਤੇ ਗਏ।

ਸਪੇਨ ਨੇ 2018 ਤੋਂ 2020 ਦੇ ਦਰਮਿਆਨ ਇਹ ਕਾਨੂੰਨ ਲਾਗੂ ਕੀਤੇ, ਜਦਕਿ ਪੁਰਤਗਾਲ ਨੇ 2021 ਵਿੱਚ ਇਸ ਨੂੰ ਸਭ ਤੋਂ ਸਖ਼ਤ ਨਿਯਮਾਂ ਵਿੱਚ ਸ਼ਾਮਲ ਕੀਤਾ। ਗ੍ਰੀਸ ਨੇ ਵੀ 2021 ਵਿੱਚ ਟੈਲੀਵਰਕਰਾਂ ਨੂੰ ਦਫ਼ਤਰੀ ਘੰਟਿਆਂ ਤੋਂ ਬਾਹਰ ਅਤੇ ਛੁੱਟੀਆਂ ਦੌਰਾਨ ਡਿਜ਼ਿਟਲ ਸੰਪਰਕ ਤੋਂ ਮੁਕਤੀ ਦਾ ਅਧਿਕਾਰ ਦਿੱਤਾ। 2023 ਵਿੱਚ ਲਕਜ਼ਮਬਰਗ ਅਤੇ ਕ੍ਰੋਏਸ਼ੀਆ ਨੇ ਵੀ ਅੰਦਰੂਨੀ ਨਿਯਮਾਂ ਅਤੇ ਨਵੇਂ ਕਾਨੂੰਨਾਂ ਰਾਹੀਂ ਰਾਈਟ-ਟੂ-ਡਿਸਕਨੈਕਟ ਨੂੰ ਕਾਨੂੰਨੀ ਮਾਨਤਾ ਦਿੱਤੀ, ਜਦਕਿ ਸਲੋਵਾਕੀਆ ਨੇ ਆਪਣੇ ਲੇਬਰ ਕੋਡ ਵਿੱਚ ਸੋਧ ਕਰਕੇ ਟੈਲੀਵਰਕਰਾਂ ਦੀ ਰੱਖਿਆ ਮਜ਼ਬੂਤ ਕੀਤੀ।

 

Have something to say? Post your comment
ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਬਾਰੇ ਸੁਪਰੀਮ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ

: ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਬਾਰੇ ਸੁਪਰੀਮ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ

ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ

: ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ

ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ

: ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ

ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ

: ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ

ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ

: ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ

ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ

: ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ

ਪੱਤਰਕਾਰ ਸੁਰੱਖਿਆ ਕਾਨੂੰਨ ਤੇ ਇੱਕ ਕਰੋੜ ਰੁਪਏ ਦੇ ਬੀਮੇ ਦੀ ਮੰਗ ਉਠਾਈ ਸੰਜੇ ਰਾਠੀ ਨੇ

: ਪੱਤਰਕਾਰ ਸੁਰੱਖਿਆ ਕਾਨੂੰਨ ਤੇ ਇੱਕ ਕਰੋੜ ਰੁਪਏ ਦੇ ਬੀਮੇ ਦੀ ਮੰਗ ਉਠਾਈ ਸੰਜੇ ਰਾਠੀ ਨੇ

ਔਰਤਾਂ ਵਿਰੁੱਧ ਹਿੰਸਾ ਬਾਰੇ 16 ਦਿਨਾਂ ਦੀ ਮੁਹਿੰਮ ਤੋਂ ਪਹਿਲਾਂ ਪਾਰੀ ਨੇ ਸਾਂਝੀਆਂ ਕੀਤੀਆਂ ਦੋ ਰਿਪੋਰਟਾਂ

: ਔਰਤਾਂ ਵਿਰੁੱਧ ਹਿੰਸਾ ਬਾਰੇ 16 ਦਿਨਾਂ ਦੀ ਮੁਹਿੰਮ ਤੋਂ ਪਹਿਲਾਂ ਪਾਰੀ ਨੇ ਸਾਂਝੀਆਂ ਕੀਤੀਆਂ ਦੋ ਰਿਪੋਰਟਾਂ

ਰੋਹਤਕ ਵਿੱਚ ਅਧਿਆਪਕਾਂ ਦਾ ਯੋਗ ਕੈਂਪ ਸ਼ੁਰੂ, ਪੱਤਰਕਾਰ ਸੰਜੇ ਰਾਠੀ ਦਾ ਸਨਮਾਨ

: ਰੋਹਤਕ ਵਿੱਚ ਅਧਿਆਪਕਾਂ ਦਾ ਯੋਗ ਕੈਂਪ ਸ਼ੁਰੂ, ਪੱਤਰਕਾਰ ਸੰਜੇ ਰਾਠੀ ਦਾ ਸਨਮਾਨ

ਭਾਰਤ ਦੇ ਸੱਤ ਸੂਬਿਆਂ ਦੇ 10 ਹਜ਼ਾਰ ਜੰਗਲੀ ਜੀਵ ਰੱਖਿਅਕਾਂ ਲਈ ਹਾਦਸਾ ਬੀਮਾ ਯੋਜਨਾ

: ਭਾਰਤ ਦੇ ਸੱਤ ਸੂਬਿਆਂ ਦੇ 10 ਹਜ਼ਾਰ ਜੰਗਲੀ ਜੀਵ ਰੱਖਿਅਕਾਂ ਲਈ ਹਾਦਸਾ ਬੀਮਾ ਯੋਜਨਾ

X