ਆਮ ਆਦਮੀ ਪਾਰਟੀ (AAP) ਦੇ ਨੇਤਾ ਅਤੇ ਸੰਸਦ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਿਓਕ ਕਾਮਰਸ ਪਲੇਟਫਾਰਮਾਂ ਦੁਆਰਾ ਦਿੱਤੀਆਂ ਜਾ ਰਹੀਆਂ 10 ਮਿੰਟ ਡਿਲਿਵਰੀ ਸੇਵਾਵਾਂ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਮਾਡਲ ਨੂੰ ਗਿਗ ਵਰਕਰਾਂ ਨਾਲ “ਕਠੋਰਤਾ” ਦੇ ਬਰਾਬਰ ਦੱਸਿਆ।
ਚੱਢਾ ਨੇ ਕਿਹਾ ਕਿ ਡਿਲਿਵਰੀ ਕਰਮਚਾਰੀ ਬਹੁਤ ਜ਼ਿਆਦਾ ਦਬਾਅ ਹੇਠ ਕੰਮ ਕਰਨ ਲਈ ਮਜਬੂਰ ਹੁੰਦੇ ਹਨ ਅਤੇ ਭਾਰੀ ਟ੍ਰੈਫ਼ਿਕ ਵਾਲੀਆਂ ਸੜਕਾਂ ‘ਤੇ ਤੇਜ਼ ਰਫ਼ਤਾਰ ਨਾਲ ਦੌੜਕੇ ਆਪਣੀ ਜਾਨ ਜੋਖਮ ‘ਚ ਪਾਂਦੇ ਹਨ, ਤਾਕਿ ਨਿਧਾਰਿਤ 10 ਮਿੰਟ ਦੀ ਮਿਆਦ ਪੂਰੀ ਹੋ ਸਕੇ।
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਗਿਗ ਵਰਕਰਾਂ ਲਈ ਮਜ਼ਬੂਤ ਸੁਰੱਖਿਆ ਪ੍ਰਬੰਧ, ਨਿਆਂਪੂਰਨ ਕੰਮਕਾਜੀ ਹਾਲਾਤ ਅਤੇ ਸੁਰੱਖਿਆ ਮਕੈਨਿਜ਼ਮ ਯਕੀਨੀ ਬਣਾਏ ਜਾਣ।
ਰਾਘਵ ਚੱਢਾ ਨੇ ਜ਼ੋਰ ਦਿੰਦੇ ਕਿਹਾ ਕਿ ਕੋਈ ਵੀ ਵਪਾਰਕ ਵਾਅਦਾ ਮਨੁੱਖੀ ਸੁਰੱਖਿਆ ਅਤੇ ਇਜ਼ਤ ਦੀ ਕ਼ੀਮਤ ‘ਤੇ ਨਹੀਂ ਹੋਣਾ ਚਾਹੀਦਾ।