ਦਿੱਲੀ ਵਿੱਚ ਇੱਕ 35 ਸਾਲਾ ਵਿਅਕਤੀ ਨੂੰ ਆਪਣੀ 44 ਸਾਲਾ ਲਿਵ-ਇਨ ਪਾਰਟਨਰ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਨਸ਼ੇ ਦੀ ਹਾਲਤ ਵਿੱਚ ਝਗੜੇ ਦੌਰਾਨ ਆਰੋਪੀ ਵੀਰਿੰਦਰ ਨੇ ਆਪਣੀ ਸਾਥਣ ਨੂੰ ਖੱਟ 'ਤੇ ਸੁੱਟ ਕੇ ਕੋਹਣੀ ਨਾਲ ਗਲਾ ਘੋਟ ਦਿੱਤਾ।
ਘਟਨਾ 25 ਅਤੇ 26 ਨਵੰਬਰ ਦੀ ਰਾਤ ਵਾਪਰੀ। ਹੱਤਿਆ ਤੋਂ ਬਾਅਦ ਵੀਰਿੰਦਰ ਨੇ ਦੋ ਦੋਸਤਾਂ ਨੂੰ ਬੁਲਾਇਆ ਅਤੇ ਉਹਨਾਂ ਦੀ ਮਦਦ ਨਾਲ ਮ੍ਰਿਤਕ ਦਾ ਸ਼ਰੀਰ ਕਾਰ ਵਿੱਚ ਰੱਖਿਆ। ਦੋਸਤ ਚਲੇ ਗਏ ਪਰ ਵੀਰਿੰਦਰ ਨਸ਼ੇ ਕਾਰਨ ਕਾਰ ਚਲਾ ਨਾ ਸਕਿਆ ਅਤੇ ਲਗਭਗ 100 ਮੀਟਰ ਬਾਅਦ ਵਾਪਸ ਘਰ ਆ ਗਿਆ। ਉਹ ਮੁੜ ਸ਼ਰਾਬ ਪੀ ਕੇ ਘਰ ਵਿੱਚ ਹੀ ਸੌ ਗਿਆ।
26 ਨਵੰਬਰ ਦੀ ਸਵੇਰ ਇੱਕ ਪੜੋਸੀ ਨੇ ਕਾਰ ਵਿਚ ਪਏ ਸ਼ਰੀਰ ਨੂੰ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਘਰ ਵਿੱਚ ਸੌਂਦੇ ਵੀਰਿੰਦਰ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ।
ਪੁਲਿਸ ਅਧਿਕਾਰੀਆਂ ਮੁਤਾਬਕ, ਵੀਰਿੰਦਰ ਵਿਆਹਸ਼ੁਦਾ ਹੈ ਅਤੇ ਦੋ ਬੱਚਿਆਂ ਦਾ ਪਿਤਾ ਹੈ। ਉਹ ਪਿਛਲੇ ਦੋ ਸਾਲ ਤੋਂ ਮ੍ਰਿਤਕ ਮਹਿਲਾ ਨਾਲ ਰਹਿ ਰਿਹਾ ਸੀ। ਮਹਿਲਾ ਦਾ ਪਹਿਲਾਂ ਪਾਲਮ ਵਿੱਚ ਘਰ ਸੀ ਜਿਸਨੂੰ ਵੇਚ ਕੇ ਵੀਰਿੰਦਰ ਨੇ ਅਗਸਤ ਵਿੱਚ ਛਾਵਲਾ ਵਿਚ ਤਿੰਨ ਮੰਜ਼ਲਾ ਮਕਾਨ ਖਰੀਦਿਆ ਸੀ। ਇਸ ਵਿੱਚੋਂ 21 ਲੱਖ ਰੁਪਏ ਵੀਰਿੰਦਰ ਦੇ ਪਾਸ ਬਚੇ ਸਨ, ਜੋ ਦੋਨਾਂ ਵਿਚਾਲੇ ਅਕਸਰ ਝਗੜੇ ਦਾ ਕਾਰਣ ਬਣਦੇ ਸਨ।
ਪੁਲਿਸ ਹੁਣ ਵੀਰਿੰਦਰ ਦੇ ਉਹਨਾਂ ਦੋਸਤਾਂ ਦੀ ਭਾਲ ਕਰ ਰਹੀ ਹੈ ਜੋ ਹੱਤਿਆ ਤੋਂ ਬਾਅਦ ਮਦਦ ਕਰਨ ਪਹੁੰਚੇ ਸਨ।