Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Entertainment

  ਬਾਲ ਕਹਾਣੀ --ਸੱਚੀ ਖੁਸ਼ੀ ਦੀ ਭਾਲ

Updated on Monday, February 02, 2026 18:28 PM IST

 ਸਕੂਲੋਂ ਘਰ ਪਹੁੰਚੇ ਰਮਨ ਅਤੇ ਪੂਜਾ ਬਹੁਤ ਖੁਸ਼ ਸਨ। ਉਹਨਾਂ ਦੇ ਦਾਦਾ ਜੀ ਨੇ ਪਿਆਰ ਕਰਦਿਆਂ ਰਮਨ ਅਤੇ ਪੂਜਾ ਤੋਂ ਖੁਸ਼ ਹੋਣ ਦਾ ਕਾਰਨ ਪੁੱਛਿਆ, ਤਾਂ ਰਮਨ ਅਤੇ ਪੂਜਾ ਇਕੱਠੇ ਬੋਲੇ,ਦਾਦਾ ਜੀ, ਦੀਵਾਲੀ ਦੀਆਂ ਤਿੰਨ ਛੁੱਟੀਆਂ ਹਨ, ਖੁਸ਼ ਤਾਂ ਹੋਣਾ ਹੀ ਹੈ, ਮਠਿਆਈਆਂ ਖਾਵਾਂਗੇ, ਗੁਲਗਲੇ ਪਕਾਵਾਂਗੇ ਅਤੇ ਪਟਾਕੇ ਚਲਾਵਾਂਗੇ।ਰਮਨ ਅਤੇ ਪੂਜਾ ਦੀ ਗੱਲ ਸੁਣ ਕੇ ਦਾਦਾ ਜੀ ਬੋਲੇ,ਬੇਟਾ ਸਕੂਲ ਨਾ ਜਾਣ ਦੀ ਖੁਸ਼ੀ,ਸੁੰਦਰ ਕਪੜੇ ਪਾਉਣਾ, ਪਟਾਕੇ ਚਲਾਉਣਾ ਇਹ ਤਾਂ ਉਹ ਖੁਸ਼ੀਆਂ ਹਨ ਜ਼ੋ ਕੁੱਝ ਪਲ ਦੀਆਂ ਮਹਿਮਾਨ ਹੁੰਦੀਆਂ ਹਨ , ਜ਼ੇਕਰ ਲੱਭਣਾ ਹੀ ਚਾਹੁੰਦੇ ਹੋ ਤਾਂ ਸੱਚੀ ਖੁਸ਼ੀ ਦੀ ਭਾਲ ਕਰੋ ਜੋ ਸਦੀਵੀ ਸਾਡੇ ਮਨ ਨੂੰ ਸ਼ਾਂਤੀ ਦਿੰਦੀ ਰਹੀ।ਸੱਚੀ ਖੁਸ਼ੀ ਇਹ ਕੀ ਹੁੰਦੀ ਆ, ਕਿਵੇਂ ਮਿਲੂਗੀ ਸਾਨੂੰ, ਰਮਨ ਇੱਕੋ ਦਮ ਬੋਲਿਆ।ਕਾਹਲੀ ਨਾ ਕਰੋ ਬੇਟਾ ਸਮਾਂ ਆਉਣ ਦਿਉ ਤੁਹਾਨੂੰ ਦੱਸਾਂਗਾ ਕਿ ਸੱਚੀ ਖੁਸ਼ੀ ਕਿਵੇਂ ਪ੍ਰਾਪਤ ਹੁੰਦੀ ਹੈ। 

ਦੀਵਾਲੀ ਦੀ ਖਰੀਦਦਾਰੀ ਲਈ ਰਮਨ ਅਤੇ ਪੂਜਾ ਦਾਦਾ ਜੀ ਨਾਲ ਬਾਜ਼ਾਰ ਗਏ।ਸਭ ਤੋਂ ਪਹਿਲਾਂ ਸੜਕ ਕਿਨਾਰੇ ਤਰਪਾਲ ਵਿਛਾਈ ਬੈਠੇ ਇੱਕ ਦੁਕਾਨਦਾਰ ਤੋਂ ਦਾਦਾ ਜੀ ਨੇ ਮਿੱਟੀ ਦੇ ਬਣੇ ਦੀਵੇ ਖ਼ਰੀਦੇ,ਉਸ ਤੋਂ ਬਾਅਦ ਕਪੜੇ ਅਤੇ ਮਠਿਆਈਆਂ ਖ਼ਰੀਦੀਆਂ,ਰਮਨ ਅਤੇ ਪੂਜਾ ਦਾਦਾ ਜੀ ਨਾਲ ਬਹੁਤ ਨਾਰਾਜ਼ ਸਨ ਕਿਉਂਕਿ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਦਾਦਾ ਜੀ ਨੇ ਇਸ ਵਾਰ ਪਟਾਕੇ ਨਹੀਂ ਖ਼ਰੀਦੇ ਪ੍ਰੰਤੂ ਰਮਨ ਅਤੇ ਪੂਜਾ ਨੂੰ ਮਿਲੇ ਮਨ ਪਸੰਦ ਕਪੜੇ ਅਤੇ ਖਿਡੌਣਿਆਂ ਦੇ ਚਾਅ ਵਿੱਚ ਪਟਾਕੇ ਨਾ ਮਿਲਣ ਦਾ ਰੋਸ ਭੁੱਲ ਗਿਆ।
ਸਮਾਨ ਦੀ ਖਰੀਦਦਾਰੀ ਕਰਨ ਤੋਂ ਬਾਅਦ ਦਾਦਾ ਜੀ ਰਮਨ ਅਤੇ ਪੂਜਾ ਨੂੰ ਗੁਆਂਢ ਵਿੱਚ ਰਹਿੰਦੇ ਕਿਸ਼ੋਰੀ ਲਾਲ ਦੇ ਘਰ ਲੈ ਕੇ ਗਏ। ਕਿਸ਼ੋਰੀ ਲਾਲ ਬੜਾ ਮਿਹਨਤੀ ਵਿਅਕਤੀ ਸੀ ਪਰੰਤੂ ਇਕ ਐਕਸੀਡੈਂਟ ਨੇ ਉਸ ਨੂੰ ਨਕਾਰਾ ਬਣਾ ਕੇ ਮੰਜੇ ਨਾਲ ਲਾ ਦਿੱਤਾ ,ਹੁਣ ਉਹਦੇ ਘਰ ਆਮਦਨੀ ਦਾ ਕੋਈ ਸਾਧਨ ਨਹੀਂ ਸੀ। ਕਿਸ਼ੋਰੀ ਲਾਲ ਦਾ ਬੇਟਾ ਰਾਹੁਲ ਪੂਜਾ ਅਤੇ ਰਮਨ ਦਾ ਜਮਾਤੀ ਸੀ।ਕਿਸ਼ੋਰੀ ਲਾਲ ਦੀ ਪਤਨੀ ਸੀਮਾ ਰਾਣੀ ਰਮਨ ਦੇ ਘਰ ਦੇ ਨਾਲ ਨਾਲ ਹੋਰ ਘਰਾਂ ਵਿੱਚ ਝਾੜੂ ਪੋਚੇ ਅਤੇ ਬਰਤਨ ਮਾਂਜਣ ਦਾ ਕੰਮ ਕਰਦੀ ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਚਲਦਾ ਸੀ।ਰਮਨ ਅਤੇ ਪੂਜਾ ਦਾਦਾ ਜੀ ਨਾਲ ਕਿਸ਼ੋਰੀ ਲਾਲ ਦੇ ਘਰ ਪਹੁੰਚੇ ਤਾਂ ਦਰਵਾਜ਼ਾ ਸੀਤਾ ਰਾਣੀ ਨੇ ਖੋਲ੍ਹਿਆ।ਸੀਤਾ ਦੇਖ ਕੇ ਹੈਰਾਨ ਹੋਈ ਕਿ ਅੱਜ ਮਾਲਕ ਉਸ ਦੇ ਘਰ ਕਿਵੇਂ ਆ ਗਏ? ਕਿਸ਼ੋਰੀ ਲਾਲ ਦਾ ਹਾਲ ਚਾਲ ਪੁੱਛ ਦਿਆ ਦਾਦਾ ਜੀ ਨੇ ਸਮਾਨ ਵਾਲੇ ਝੋਲੇ ਵਿੱਚੋਂ ਕੁੱਝ ਕਪੜੇ, ਮਠਿਆਈ ਅਤੇ ਉਹਨਾਂ ਦੇ ਪੁੱਤਰ ਰਾਹੁਲ ਲਈ ਖਿਡੌਣੇ ਫੜਾਉਂਦਿਆਂ ਕਿਹਾ,ਭੈਣ ਸੀਤਾ ਦੀਵਾਲੀ ਮੁਬਾਰਕ। ਝਿਜਕਦੇ ਹੋਏ ਸਮਾਨ ਫੜਦਿਆਂ ਸੀਤਾ ਬੋਲੀ, ਸਾਹਿਬ ਜੀ ਆਪਕੋ ਵੀ ਦੀਵਾਲੀ ਮੁਬਾਰਕ ਹੋ, ਭਗਵਾਨ ਆਪਕਾ ਭਲਾ ਕਰੇ,ਅਗਰ ਆਪ ਹਮਾਰੀ ਮਦਦ ਨਾ ਕਰਤੇ, ਤੋ ਹੋ ਸਕਤਾ ਹਮ ਜ਼ਿੰਦਾ ਹੀ ਨਾ ਬਚਤੇ,ਆਪ ਨੇ ਹਮ ਬੇਸਹਾਰੋਂ ਕੋ ਸਹਾਰਾ ਦਿਆ,ਆਪ ਕੀ ਹੀ ਕਿਰਪਾ ਸੇ ਰਾਹੁਲ ਸਕੂਲ ਮੇਂ ਪੜ੍ਹ ਰਹਾ ਹੈ,ਆਪ ਤੋਂ ਭਗਵਾਨ ਕਾ ਰੂਪ ਹੋ, ਭਗਵਾਨ ਆਪਕੋ ਲੰਮੀ ਆਯੂ ਔਰ ਆਪਕੇ ਪਰਿਵਾਰ ਕੋ ਅੱਛੀ ਸਿਹਤ ਔਰ ਢੇਰ ਸਾਰੀ ਖੁਸ਼ੀਆਂ ਦੇ, ਆਪਕਾ ਬਹੁਤ ਬਹੁਤ ਧੰਨਿਆਬਾਦ।ਸੀਤਾ ਨੇ ਨਮ ਅੱਖਾਂ ਨਾਲ ਦੁਆਵਾਂ ਦੀ ਝੜੀ ਲਾ ਦਿੱਤੀ।
ਕਿਸ਼ੋਰੀ ਲਾਲ ਦੇ ਘਰੋਂ ਇਜਾਜ਼ਤ ਲੈ ਕੇ ਜਦੋਂ ਰਮਨ, ਪੂਜਾ ਅਤੇ ਦਾਦਾ ਜੀ ਘਰ ਪਹੁੰਚੇ ਤਾਂ ਰਮਨ ਨੇ ਫ਼ਿਰ ਸਵਾਲ ਕੀਤਾ,ਦਾਦਾ ਜੀ ਸੱਚੀਂ ਖੁਸ਼ੀ ਮਿਲਣ ਬਾਰੇ ਤਾਂ ਦੱਸੋ?ਬੇਟਾ ਰਮਨ,ਬੇਟਾ ਪੂਜਾ ਇਧਰ ਆਉ। ਦੋਵੇਂ ਦਾਦਾ ਜੀ ਕੋਲ ਆਏ, ਦੋਵਾਂ ਨੂੰ ਦੁਲਾਰਦਿਆ ਦਾਦਾ ਜੀ ਬੋਲੇ,ਬੇਟਾ ਕਿਸੇ ਲੋੜਵੰਦ ਦੀ ਮਦਦ ਕਰਕੇ ਜ਼ੋ ਖੁਸ਼ੀ ਮਿਲਦੀ ਹੈ ਉਹ ਹੁੰਦੀ ਹੈ ਸੱਚੀ ਖੁਸ਼ੀ। ਜ਼ੇਕਰ ਆਪਣੀ ਅਮੀਰੀ ਦੇਖਣੀ ਹੋਵੇ ਤਾਂ ਕਿਸੇ ਲੋੜਵੰਦ ਦੀ ਮਦਦ ਕਰਕੇ ਦੇਖੋ ਕਿਉਂਕਿ ਅਮੀਰੀ ਦਿਲ ਦੀ ਹੁੰਦੀ ਹੈ ਪੈਸਿਆਂ ਦੀ ਨਹੀਂ। ਪੈਸੇ ਨਾਲ ਐਸ਼ੋ ਆਰਾਮ ਦੀਆਂ ਵਸਤਾਂ ਤਾਂ ਖਰੀਦੀਆਂ ਜਾ ਸਕਦੀਆਂ ਹਨ ਪਰੰਤੂ ਖੁਸ਼ੀਆਂ ਨਹੀਂ, ਜ਼ੇਕਰ ਪੈਸੇ ਨਾਲ ਹੀ ਖੁਸ਼ੀਆਂ ਖਰੀਦੀਆਂ ਜਾਂਦੀਆਂ ਤਾਂ ਜਿਨ੍ਹਾਂ ਕੋਲ ਅਰਬਾਂ ਰੁਪਏ ਹਨ ਉਹ ਤਾਂ ਖੁਸ਼ ਹੁੰਦੇ, ਪ੍ਰੰਤੂ ਨਹੀਂ, ਉਹ ਵੀ ਦੁਖੀ ਹਨ, ਸੱਚੀ ਖੁਸ਼ੀ ਦੀ ਭਾਲ ਕਰਨਾ ਬਹੁਤ ਸੌਖਾ ਅਤੇ ਆਸਾਨ ਹੈ ,ਲੋੜ ਹੈ ਕਿਸੇ ਲੋੜਵੰਦ ਵੱਲ ਹੱਥ ਵਧਾਉਣ ਦੀ।ਸਮਝ ਗਏ ਨਾ ਮੇਰੇ ਬੱਚਿਓ,ਹਾਂ ਜੀ ਦਾਦਾ ਜੀ,ਰਮਨ ਅਤੇ ਪੂਜਾ ਦੋਵਾਂ ਨੇ ਹਾਂਅ ਦਾ ਨਾਹਰਾ ਮਾਰਦਿਆ ਦਾਦਾ ਜੀ ਦੀ ਗੱਲ ਨੂੰ ਹਮੇਸ਼ਾ ਪੱਲੇ ਬੰਨ੍ਹਣ ਦਾ ਵਚਨ ਦਿੱਤਾ।
 
                        ਰਜਵਿੰਦਰ ਪਾਲ ਸ਼ਰਮਾ 
                       
Have something to say? Post your comment
X